ਪੰਨਾ:ਪਾਰਸ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੩)

ਨ ਗਿਆ। ਲੀਲਾ ਖਲੋਤੀ ਸੀ ਉਸ ਨੇ ਅਤੁਲ ਦੇ ਪੈਰਾਂ ਵਲ ਉਂਗਲੀ ਕਰ ਕੇ ਆਖਿਆ, ਅਤੁਲ ਇਥੇ ਜੁੱਤੀ ਪਾਕੇ ਖਲੋਤਾ ਹੈ ਤੇ ਕਿਸੇ ਤਰਾਂ ਵੀ ਥਲੇ ਉਤਰਨ ਦਾ ਨਾ ਨਹੀਂ ਲੈਂਦਾ।

ਮਣੀ ਨੰਦ ਨੇ ਜ਼ੋਰ ਦੀ ਆਖਿਆ, ਓ! ਥਲੇ ਉਤਰ ਜਾਹ!’

ਅਤੁਲ ਉਸੇ ਤਰਾਂ ਜਿਦ, ਨਾਲ ਖਲੋਤਾ ਹੋਇਆ ਕਹਿਣ ਲੱਗਾ, ਇਥੇ ਖਲੋਣ ਵਿਚ ਕੀ ਦੋਸ਼ ਹੈ ? ਛੋਟੀ ਚਾਚੀ ਮੈਨੂੰ ਵੇਖ ਨਹੀਂ ਸੁਖਾਂਦੀ ਇਸੇ ਕਰਕੇ ਚਲਿਆ ਜਾਂ! ਚਲਿਆ ਜਾ ਕਰਦੀ ਹੈ।

ਮਣੀ ਨੰਦ ਨੇ ਉਤੇ ਆਕੇ ਅਤੁਲ ਦੇ ਮੂੰਹ ਤੇ ਇਕ ਜ਼ੋਰਦੀ ਚਪੇੜ ਕੱਢ ਮਾਰੀ ਤੇ ਕਹਿਣ ਲੱਗਾ, ਛੋਟੀ ਚਾਚੀ ਨਹੀਂ ਛੋਟੀ ਚਾਚੀ ਜੀ-ਕਰਦੀ ਹੈ ਨਹੀਂ ਕਰਦੇ ਹਨ, ਆਖਣਾ ਚਾਹੀਦਾ ਸੀ, ਨੀਚ ਕਿਸ ਥਾਂ ਦਾ ਨਾ ਹੋਵੇ ਤਾਂ।

ਇਕ ਤਾਂ ਮਣੀ ਨੰਦ ਅਗੇ ਹੀ ਘੁਲਣ ਵਾਲਾ ਮੁੰਡਾ ਸੀ ਦੂਜੇ ਚਪੇੜ ਵੀ ਕੱਸ ਕੇ ਮਾਰੀ ਸੀ ਇਸ ਕਰ ਕੇ ਅਤੁਲ ਨੂੰ ਹਨੇਰਨੀ ਆ ਗਈ ਤੇ ਉਹ ਉਥੇ ਹੀ ਬਹਿ ਗਿਆ।

ਮਣੀ ਨੰਦ ਨੂੰ ਬਹੁਤ ਹੀ ਸ਼ਰਮਿੰਦਾ ਜਿਹਾ ਹੋ ਗਿਆ। ਐਨੇ ਜ਼ੋਰ ਦੀ ਮਾਰਨ ਦਾ ਨ ਉਸਦਾ ਇਰਾਦਾ ਸੀ, ਤੇ ਨਾ ਹੀ ਇਸਦੀ ਲੋੜ ਸੀ, ਉਹਨੇ ਨੀਊਕੇ ਉਸ ਨੂੰ ਉਠਾਇਆ, ਉਹ ਉਠਦਿਆਂ ਸਾਰ ਹੀ ਜ਼ਖਮੀ ਚੀਤੇ ਵਾਂਗੂੰ ਉਸ ਦੇ ਗਲ ਪੈ ਗਿਆ ? ਖਰੂਡਾਂ ਨਾਲ ਉਸ ਨੂੰ ਲਹੂ ਲੁਹਾਨ ਕਰ ਦਿੱਤਾ, ਐਹੋ ਜਹੀਆਂ ਗਰਮਾਂ ਗਰਮ ਗਾਲਾਂ ਸੁਣਾਈਆਂ ਕਿ ਸੁਣਨ