ਪੰਨਾ:ਪ੍ਰੀਤ ਕਹਾਣੀਆਂ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਲ ਵੀ ਇਤਨੀ ਵਡੀ ਇਜ਼ਤ ਲਈ ਖੁਸ਼ੀ ਨਾਲ ਉਛਲ ਰਿਹਾ ਸੀ। ਉਹ ਦਿਲ ਹੀ ਦਿਲ ਵਿਚ ਇਹ ਖਿਆਲ ਕਰਕੇ ਮੁਗਧ ਹੋ ਰਹੀ ਸੀ ਕਿ ਅਜ ਦੁਨੀਆਂ ਦਾ ਸਭ ਤੋਂ ਵਡਾ ਜੇਤੂ ਉਸਦੀ ਸੁੰਦਰਤਾ ਤੇ ਲਟੂ ਹੋ ਰਿਹਾ ਹੈ।

ਜਿਸ ਤਰ੍ਹਾਂ ਨਪੋਲੀਅਨ ਅਚਾਨਕ ਤੇ ਖਾਮੋਸ਼ੀ ਨਾਲ ਕਮਰੇ ਵਿਚ ਦਾਖ਼ਲ ਹੋਇਆ ਸੀ ਉਸੇਤਰ੍ਹਾਂ ਉਹ ਉਠਿਆ ਤੇ ਬਿਨਾਂ ਇਕ ਸ਼ਬਦ ਕਹੇ ਉਸ਼ੇ ਕਮਰੇ ਵਿਚ ਵਾਪਸ ਚਲਾ ਗਿਆ। ਜਰਨੈਲ ਇਹ ਵੇਖ ਘਬਰਾ ਉਠਿਆ, ਤੇ ਘਬਰਾਹਟ ਕਾਰਣ ਉਸ ਦੇ ਹਥੋਂ ਪਿਆਲੀ ਛੁਟ ਕੇ ਹੇਠਾਂ ਡਿਗ ਪਈ, ਅਰ ਚੂਰ ਚੂਰ ਹੋ ਗਈ। ਚਾਹ ਨਾਲ ਮੈਡਮ ਫੋਰੇ ਦਾ ਕੀਮਤੀ ਲਿਬਾਸ ਬਿਲਕੁਲ ਖ਼ਰਾਬ ਹੋ ਗਿਆ। ਜਰਨੈਲ ਦੀ ਤੀਵੀਂ ਆਪਣੀ ਮਹਿਮਾਨ ਪਾਸੋਂ ਖਿਮਾਂ ਮੰਗਦੀ ਹੋਈ ਉਸ ਨੂੰ ਡਰੈਸਿੰਗ ਰੂਮ ਵਿਚ ਕਪੜੇ ਬਦਲਣ ਲੈ ਗਈ।

ਕਪੜੇ ਬਦਲ ਕੇ ਪਹਿਲਾਂ ਤੋਂ ਵੀ ਵਧੇਰੀ ਫਬ ਨਾਲ ਉਹ ਹਾਲੀ ਸ਼ੀਸ਼ੇ ਵਿਚ ਆਪਣਾ ਮੂੰਹ ਵੇਖ ਰਹੀ ਸੀ, ਕਿ ਕਿਸੇ ਨੇ ਪਿਛੋਂ ਦੀ ਆ ਕੇ ਆਪਣੀਆਂ ਫ਼ੌਲਾਦੀ ਬਾਂਹਾਂ ਵਿਚ ਉਸ ਨੂੰ ਕਸ ਲਿਆ। ਪਿਛੇ ਪਰਤ ਕੇ ਵੇਖਣ ਤੋਂ ਪਹਿਲਾਂ ਹੀ ਨਪੋਲੀਅਨ ਉਸਦੇ ਕਈ ਚੁੰਮਣ ਲੈ ਚੁਕਾ ਸੀ।

ਇਸ ਵਾਕਿਆ ਤੋਂ ਥੋੜੇ ਦਿਨ ਪਿਛੋਂ ਲੈਫਟੀਨੈਂਟ ਫੋਰੇ ਨੂੰ ਨਪੋਲੀਅਨ ਦੇ ਖੁਫ਼ੀਆ ਕਾਗਜ਼ ਫਰਾਂਸ ਪੁਚਾਣ ਲਈ ਘਲਿਆ ਗਿਆ। ਉਹ ਬੜਾ ਖੁਸ਼ ਸੀ ਕਿ ਇਡੇ ਵਡੇ ਜ਼ਿਮੇਵਾਰੀ ਦੇ ਕੰਮ ਲਈ ਕਈ ਉਚ ਅਫਸਰਾਂ ਵਿਚੋਂ ਕੇਵਲ ਉਸੇ ਦੀ ਚੋਣ ਕੀਤੀ ਗਈ ਸੀ। ਉਹ ਫਰਾਂਸ ਨੂੰ ਜਹਾਜ਼ ਰਾਹੀਂ ਰਵਾਨਾ ਹੋ ਗਿਆ। ਸਮੁੰਦਰ ਵਿਚ ਉਸ ਦੇ ਜਹਾਜ਼ ਤੇ ਇਕ ਅੰਗਰੇਜ਼ੀ ਜਹਾਜ਼ ਨੇ ਹਲਾ ਬੋਲ ਦਿਤਾ, ਤੇ ਸਾਰੇ ਮੁਸਾਫਰਾਂ ਨੂੰ ਗਰਿਫ਼ਤਾਰ ਕਰ ਲਿਆ ਗਿਆ। ਖੁਸ਼-ਕਿਸਮਤੀ ਨਾਲ ਇਸੇ ਜਹਾਜ਼ ਤੇ ਉਸਦਾ ਪੁਰਾਣਾ ਮਿਤ੍ਰ-ਜਿਹੜਾ

-੧੭-