ਪੰਨਾ:ਪੰਜਾਬ ਦੇ ਹੀਰੇ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਹੈ ? ਉਸ ਨੇ ਅਖਿਆਂ ਲੁਣ। ਆਪ ਨੇ ਫੁਰਮਾਇਆ, ਚੰਗਾ, ਲੂਣ ਹੀ ਹੋਸੀ। ਜਦ ਨਿਯਤ ਟਿਕਾਣੇ ਤੇ ਅਪੜਿਆ ਤਾਂ ਪਤਾ ਲਗਾ ਕਿ ਸਾਰੀ ਸ਼ੱਕਰ ਲੂਣ ਹੋ ਗਈ ਹੈ। ਬਹੁਤ ਹੈਰਾਨ ਤੇ ਦੁਖੀ ਹੋਇਆ ੨ ਮੁਲਤਾਨ ਪੂਜਾ ਅਤੇ ਖਿਦਮਤ ਵਿੱਚ ਹਾਜ਼ਰ ਹੋ ਕੇ ਸਾਰਾਂ ਵਾਕਿਆ ਦਸਿਆ ਤਾਂ ਆਪ ਨੇ ਫਰਮਾਇਆ ਕਿ ਚੰਗਾ ਤੁਸੀਂ ਸ਼ੱਕਰ ਕਹਿੰਦੇ ਹੋ ਤਾਂ ਸ਼ੱਕਰ ਹੀ ਸਹੀਂ ਤਾਂ ਉਸ ਨੇ ਮੁਸੀਬਤ ਤੋਂ ਛੁਟਕਾਰਾ ਪਾਇਆ ।

{gap}}ਦਿਲੀ ਤੋਂ ਇਕ ਸੋਹਣਾ ਨੌਜਵਾਨ ਆਪ ਦੀ ਵਡਿਆਈ ਸੁਣ ਕੇ ਚੇਲਾ ਹੋਣ ਲਈ ਆਇਆ। ਉਨ੍ਹਾਂ ਦਿਨਾਂ ਵਿਚ ਰੇਲ ਜਾਂ ਮੋਟਰ ਦੀਆਂ ਆਸਾਨੀਆਂ ਨਹੀਂ ਸਨ,ਪੈਦਲ ਜਾਂ ਵੱਧ ਤੋਂ ਵੱਧ ਬੈਲ ਗਡੀਆਂ ਵਿੱਚ ਸਫ਼ਰ ਹੁੰਦਾ ਸੀ। ਇਸ ਲਈ ਉਹ ਭੀ ਪੈਦਲ ਤੁਰ ਪਿਆ | ਰਾਹ ਵਿਚ ਇਕ ਵੇਸਵਾ ਭੀ ਜਾ ਰਹੀ ਸੀ। ਉਸ ਦਾ ਅਤੇ ਇਨਾਂ ਦਾ ਸਾਥ ਹੋ ਗਿਆ, ਉਹ ਇਨਾਂ ਦੀ ਜਵਾਨੀ ਅਤੇ ਸੁਹੱਪਣ ਨੂੰ ਵੇਖ ਕੇ ਘਾਇਲ ਹੋ ਗਈ। ਕਈ ਦਿਨ ਲੰਘ ਗਏ ਪਰ ਉਸ ਦਾ ਦਾਉ ਨਾ ਲਗਾ। ਕਰਨਾ ਰੱਬ ਦਾ ਇਕ ਦਿਨ ਦੋਹਾਂ ਨੂੰ ਇਕ ਹੀ ਥਾਂ ਉਤੇ ਰਾਤ ਗੁਜ਼ਾਰਨ ਦਾ ਸਮਾਂ ਮਿਲਿਆਂ। ਥਾਂ ਇਕਾਂਤ ਸੀ । ਕਰੀਬ ਸੀ ਕਿ ਉਹ ਕੋਈ ਗ਼ਲਤ ਕਦਮ ਉਠਾਂਦੇ ਅਤੇ ਸ਼ੈਤਾਨ ਦੇ ਢਹੇ ਚੜ੍ਹ ਜਾਂਦੇ, ਅਚਾਨਕ ਹੀ ਇਕ ਪੁਰਸ਼ ਜ਼ਾਹਿਰ ਹੋਇਆ ਅਤੇ ਉਸ ਨੇ ਖਿਚ ਕੇ ਮਰਦ ਦੇ ਮੁੰਹ ਤੇ ਚਪੇੜ ਮਾਰ ਕੇ ਆਖਿਆ ਕਿ ਸ਼ੇਖ ਦੀ ਸੇਵਾ ਵਿੱਚ ਤੋਬਾ ਦੀ ਨੀਯਤ ਨਾਲ ਜਾ ਰਿਹਾ ਹੈ ਅਤੇ ਇਹ ਭੈੜੀਆਂ ਹਰਕਤਾਂ ਕਰਦਾ ਹੈਂ ? ਇਹ ਕਹਿ ਕੇ ਉਹ ਲੋਪ ਹੋ ਗਿਆ ਅਤੇ ਉਹ ਪੁਰਸ਼ ਪਾਪ ਤੋਂ ਬਚ ਗਿਆ। ਜਦ ਉਹ ਪੁਰਸ਼ ਆਪ ਦੀ ਸੇਵਾ ਵਿਚ ਹਾਜ਼ਰ ਹੋਇਆ ਤਾਂ ਆਪ ਨੇ ਸਭ ਤੋਂ ਪਹਿਲਾਂ ਓਸੇ ਵਾਕਿਆ ਦਾ ਜ਼ਿਕਰ ਕੀਤਾ ਅਤੇ ਫਰਮਾਇਆ "ਖ਼ੁਦਾ ਦਾ ਸ਼ੁਕਰ ਹੈ ਕਿ ਤੁਸੀਂ ਇਕ ਵੇਸਵਾ ਦੇ ਮਕਰ ਤੋਂ ਬਚ ਗਏ, ਨਾਲ ਹੀ ਤੁਸਾਨੂੰ ਪਾਪ ਤੋਂ ਰੱਬ ਨੇ ਬਚਾ ਲਿਆ।

ਸ਼ਾਇਰੀ:-ਆਪ ਵਲੀਆਂ ਦੇ ਸਰਦਾਰ, ਸੂਫੀ ਅਤੇ ਆਲਮ ਹੋਣ ਤੋਂ ਛੁਟ ਤੇ ਪੰਜਾਬੀ ਅਤੇ ਫਾਰਸੀ ਦੇ ਚੰਗੇ ਕਵੀ ਸਨ। ਆਪ ਦੇ ਸ਼ਲੋਕ ਬਾਵਾ ਫ਼ਰੀਦ ਹਰ ਥਾਂ ਤੇ ਉਘੇ ਹਨ। ਬਾਜ਼ਿਆਂ ਦਾ ਖਿਆਲ ਹੈ ਕਿ ਪੰਜਾਬੀ ਕਵੀਸ਼ਰੀ ਦਾ ਮੁੱਢ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਬੱਝਾ ਅਤੇ ਇਹ ਸ਼ਲੋਕ ਸ਼ੇਖ ਇਬਰਾਹੀਮ ਦੇ ਹਨ, ਜੋ ਆਪ ਦੇ ਪਿਛੋਂ ਸ਼ਾਇਦ ਬਾਰਵੀਂ ਪੁਸ਼ਤ ਵਿੱਚ ਹੋਏ,ਜੋ ਭਗਤੀ ਅਤੇ ਤਪ ਕਾਰਨ ੬ ਵਿੱਚ ਫਰੀਦ ਸਾਨੀ ਦੇ ਨਾਂ ਤੇ ਉਘੇ ਹੋ ਗਏ। ਇਹ ਖਿਆਲ ਬਹੁਤ ਹਦ ਤਕ ਠੀਕ ਨਹੀਂ ਇਸ ਲਈ ਕਿ ਹਜ਼ਰਤ ਬਾਬਾ ਫ਼ਰੀਦ ਮੁਲਤਾਨ ਦੇ ਰਹਿਣ ਵਾਲੇ ਸਨ। ਉਹ ਬਗਦਾਦ ਦੇ ਵਸਨੀਕ ਨਹੀਂ ਸਨ ਕਿ ਉਨਾਂ ਦੀ ਬੋਲੀ ਅਰਬੀ ਹੁੰਦੀ। ਉਹ ਈਰਾਨ ਜਾਂ ਅਫ਼ਗਾਨਿਸਤਾਨ ਦੇ ਰਹਿਣ ਵਾਲੇ ਨਹੀਂ ਸਨ ਕਿ ਉਨ੍ਹਾਂ ਦੀ ਬੋਲੀ ਫ਼ਾਰਸੀ ਹੁੰਦੀ। ਉਹ ਲਖਨਊ ਜਾਂ ਯੂ. ਪੀ. ਦੇ ਵਸਨੀਕ ਨਹੀਂ ਸਨ ਕਿ ਉਨ੍ਹਾਂ ਦੀ ਬੋਲੀ ਪੂਰਬੀ ਜਾਂ ਉਰਦੂ ਹੁੰਦੀ। ਉਹ ਪੰਜਾਬ ਦੇ ਖਾਸ ਪੇਂਡੂ ਮੁਕਾਮ ਮਿੰਟਗੁਮਰੀ (ਪਾਕ-ਪਟਨ) ਅਤੇ ਮੁਲਤਾਨ ਆਦਿ ਦੇ ਰਹਿਣ ਵਾਲੇ ਸਨ ਅਤੇ ਬਹੁਤਾ ਸਮਾਂ ਇਸੇ ਇਲਾਕੇ ਵਿੱਚ ਰਹੇ। ਇਸ ਲਈ ਉਨ੍ਹਾਂ ਦੀ ਬੋਲੀ ਪੰਜਾਬੀ ਸੀ, ਪੰਜਾਬ ਵਿੱਚ ਹੀ ਉਨ੍ਹਾਂ ਨੇ ਵਿਦਿਆ ਪ੍ਰਾਪਤ ਕੀਤੀ ਅਤੇ ਪੰਜਾਬੀ ਨੂੰ ਹੀ ਆਪਣੇ ਖਿਆਲ ਪ੍ਰਗਟ ਕਰਨ ਦਾ ਸਾਧਨ ਬਣਾਇਆ। ਏਸ ਲਈ ਆਪ ਨੇ ਜੇ ਪੜੇ ਲਿਖੇ ਅਤੇ ਸਮਝਦਾਰ ਸਜਣਾਂ ਲਈ ਫਾਰਸੀ