ਪੰਨਾ:ਬਾਦਸ਼ਾਹੀਆਂ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

ਤੇ ਜੀਵਨ ਸੰਚਾਰਕ ਸ਼ਕਤੀ ਹੈ | ਆਪ ਦੇ ਵਾਕ ਬਾਵਜੂਦ ਅਮੋਘ ਤੀਰਾਂ ਨਾਲੋਂ ਭੀ ਤਿੱਖੇ ਹੋਣ ਦੇ ਐਸੇ ਰਸੀਲੇ ਹੁੰਦੇ ਹਨ ਕਿ ਸੁਣਨ ਵਾਲੇ ਨੂੰ ਸਵਾਦ ਆ ਜਾਂਦਾ ਹੈ । ਕਿਤੇ ੨ ਆਪ ਦੀ ਵਾਕ ਸੱਤਾ (Power of Argument) ਐਡੀ ਪਰਬਲ ਸਾਬਤ ਹੁੰਦੀ ਹੈ ਕਿ ਬਦੋ ਬਦੀ ਆਪ ਦੇ ਹੱਥ ਚੁੰਮਣ ਨੂੰ ਜੀ ਕਰ ਆਉਂਦਾ ਹੈ । ਜੇ ਕਿਸੇ ਸੱਜਣ ਨੂੰ ਮੇਰੇ ਇਸ ਅਨੁਮਾਨ ਵਿਚ ਸ਼ੰਕਾ ਹੋਵੇ ਤਾਂ ਉਹ ਮਹਾਂ ਕਵੀ ਜੀ ਦੇ ਆਪਣੇ ਇਕਬਾਲੀ ਬਿਆਨ 'ਮੇਰੀ ਕਲਮ' (ਸਫਾ ੧) ਪੜ੍ਹ ਕੇ ਤਸੱਲੀ ਕਰ ਸਕਦੇ ਹਨ।

ਸਿਰਫ਼ ਇਸੇ ਤਮਹੀਦੀ ਕਵਿਤਾ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਆਪ ਵਿਚ ਕਿਸ ਗ਼ਜ਼ਬ ਤੇ ਬਲਾ ਦਾ ਮਾਨਸਿਕ ਬਲ ਹੈ, ਜੋ ਹਰ ਹਫ਼ਤੇ ਇਕ ਨਵਾਂ ਸੰਸਾਰ ਰਚ ਕੇ ਦਸ ਦਿੰਦਾ ਹੈ ।

ਇਸ ਅਣਡਿੱਠੇ ਪ੍ਰੀਤਮ ਦੀਆਂ ਕਵਿਤਾਵਾਂ ਦਾ ਸਨਮਾਨ ਪਬਲਿਕ ਵਲੋਂ ਕਿਸ ਗਰਮਜੋਸ਼ੀ ਤੇ ਸ਼ਰਧਾ ਨਾਲ ਹੁੰਦਾ ਆਇਆ ਹੈ, ਇਸ ਦਾ ਅੰਦਾਜ਼ਾ ਪਾਠਕ ਜਨ ਇਸ ਗੱਲ ਤੋਂ ਹੀ ਲਗਾ ਸਕਦੇ ਹਨ ਕਿ ਪੰਜਾਬ ਤੋਂ ਦੂਰ ਬੈਠੇ ਸਜਣਾਂ ਵਲੋਂ ਭੀ ਅਨੇਕਾਂ ਇਨਾਮ ਤੇ ਤੋਹਫੇ ਇਨ੍ਹਾਂ ਤਕ ਪੁਚਾਉਣ ਵਾਸਤੇ “ਮੌਜੀ' ਦੇ ਐਡੀਟਰ ਪਾਸ ਅੱਪੜਦੇ ਰਹੇ । ਇਕ ਸਾਧਾਰਣ ਤੇ ਸਿਰਫ ਚੰਦ ਸੈਂਕੜੇ ਤਨਖਾਹ ਪਾਉਣ ਵਾਲਾ ਗ੍ਰਹਸਤੀ (ਕੋਈ ਲਾਖਾਂਪਤੀ ਨਹੀਂ) ਆਪ ਦੀ ਇਕ ਕਵਿਤਾ ਦੀ ਕੇਵਲ ਇਕ ਸਤਰ ਤੇ ਆਸ਼ਕਤ ਹੋ ਕੇ ੧੦੦) ਦਾ ਮਨੀ ਆਰਡਰ ਭੇਜ ਦੇਂਦਾ ਹੈ । ਸ਼ਾਇਦ ਮਹਾਂ ਕਵੀ 'ਸੁਥਰਾ' ਹੀ ਇਕ ਐਸੀ ਹਸਤੀ ਹੈ ਜਿਸ ਦੀਆਂ ਬਾਜ਼ੀਆਂ ਨਜ਼ਮਾਂ, ਪੰਜਾਬੀ ਨਜ਼ਮਾਂ ਅੰਗਰੇਜ਼ੀ ਵਿਚ ਤਰਜਮਾਂ ਹੋ ਕੇ ਅੰਗਰੇਜ਼ੀ ਅਖਬਾਰਾਂ ਵਿਚ ਨਿਕਲਦੀਆਂ ਰਹੀਆਂ ਹਨ । ਮੈਂ ਕਵੀ ਜੀ ਦੀ ਜ਼ਾਤ ਦਾ ਮੁਖ਼ਤਸਿਰ ਜ਼ਿਕਰ ਕਰ ਕੇ ਆਪ ਦੀ ਰਚਨਾ ਨਾਲ ਪਾਠਕਾਂ ਨੂੰ ਪਰਿਚਿਤ ਕਰਾਉਣਾ ਚਾਹੁੰਦਾ ਹਾਂ। 'ਸੁਥਰਾ' ਜੀ ਜੈਸਾ ਕਿ ਮੈਂ ਅਗੇ ਦਸ ਚੁਕਾ ਹਾਂ, ਦਲੀਲ ਦੇ ਉਸਤਾਦ ਹਨ । ਆਪ ਖਿਆਲੀ ਸ਼ਾਇਰੀ ਦੀ ਜਗ੍ਹਾ ਨਿੱਗਰ ਉਸਾਰੀ ਵਾਲੀ ਆਦਰਸ਼ਕ ਰਚਨਾਂ ਕਰਦੇ ਹਨ | ਆਪ ਦੀ ਕੋਈ ਸਤਰ ਸਗੋਂ ਕੋਈ ਪਦ ਬਿਨਾਂ ਅਰਥ ਤੇ ਬਿਨਾਂ ਲੋੜ ਦੇ ਨਹੀਂ ਹੁੰਦਾ । ਜਿਸ ਕਵਿਤਾ ਨੂੰ ਫੜੇ ਉਸ ਵਿਚ ਕੋਈ ਨਾ