ਸਮੱਗਰੀ 'ਤੇ ਜਾਓ

ਪੰਨਾ:ਭੁੱਲੜ ਜੱਟ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧ਓ ਸਤਿਗੁਰਪ੍ਰਸਾਦਿ

ਦੋਹਰਾ

ਕਲਗੀਧਰ ਦਸਵੇਂ ਗੁਰੂ ਦੀਨ ਦੁਨੀ ਪ੍ਰਤਿਪਾਲ।
ਤਨ, ਮਨ, ਧਨ ਸਭ ਵਾਰਕ ਸਾਜਿਆ ਪੰਥ ਅਕਾਲ॥੧॥
ਪਾਪ ਖੰਡ, ਨਉ ਖੰਡ ਵਿਚ, ਖੰਡ ਜਿ: ਦ ਪੰਥ।
ਜਾਰੀ ਕੀਤੇ ਖੰਡ ਬਲ ਮਕਤ ਖੰਡ ਦਾ ਪੰਥ॥੨॥

ਕੁੰਡਲੀਆਂ

ਅਪਦਾ ਭਾਰਤ ਦੀ ਹਰੀ, ਹਰੀ ਭਗਤ ਵਿਦਤਾਇ
ਅਮਨ ਪਸਾਰਿਆ ਦੁਨੀ ਵਿਚ ਦੇਸ਼ ਕਲੇਸ਼ ਮਿਟਾਇ।
"ਦੇਸ਼ ਕਲੇਸ਼ ਮਿਟਾਇ" ਮੈਂਕੜੇ ਕੱਢ ਕਰੀਤਾਂ।
ਧ੍ਰਮ ਧ੍ਵਜਾ, ਠਹਿਰਾਇ ਫੇਰੀਆਂ ਜੱਗ ਸਰੀਤਾ।
੫ਰ ਹੈ ਸ਼ੋਕ ਮਹਾਨ ਆਪਦੀ ਅਨੰਦ ਪੁਰ ਮੇਂ।
ਹੋਇਆ ਅਤਿ ਭੈ ਭੀਤ ਬੁਰੇ ਫਲ ਦੇਖੇ ਗੁਰ ਮੈਂ।
'ਗੁਰੂ ਦਾਤ'ਹਰਿ, ਲਾਜ ਆਜ ਮੈਂ ਹਰਹਰ ਜਪਦਾ।
ਹੇ ਗੁਰ ਕ੍ਰਿਪਾ ਧਾਰ ਹਰੋ ਇਹ ਸਾਡੀ ਅਪਦਾ॥੧॥

ਦੋਹਰਾ

ਹਾ!ਹਾ!! ਹਾਨੀ ਦੇਖਕਰ, ਕਰ ਕਾਨੀ ਕਰ ਧਾਰ।
ਉਕਤ ਕੁਰੀਤੀ ਖੰਡ ਸਾਂ ਹੋਕੇ ਐਨ ਤਯਾਰ।
ਪਰ ਜੇ ਕ੍ਰਿਪਾ ਆਪਦੀ ਹੋਵੇ ਹੇ ਦਸਮੇਸ!
ਤਾਂ ਮੈਂ ਅਤਿ ਮਤ ਮੰਦ ਵੀ ਚਾਏ ਸੁਧਾਰਾਂ ਏਸ॥੨॥
ਜੱਟ ਜੁੜੇ ਪੁਟਦੇ ਪਟਦੇ ਸਿਰ ਅਰ ਮਿੱਟ।
ਭੋਲੇ ਟੋਲੇ ਬੰਨ੍ਹਕੇ ਮੰਨ ਰਹੇ ਤਨ ਪਿੱਟ।
ਹਿੰਦੂ ਹਨ ਏ ਸਦਾ ਤੋਂ ਅੰਧੇ ਅਖਾਂ ਨਾਲ।