ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ੴ ਸਤਿਗੁਰ ਪ੍ਰਸਾਦਿ॥
Page ਫਰਮਾ:Custom rule/styles.css has no content.Script error: No such module "Custom rule".
ਮਨ ਮੰਨੀ ਸੰਤਾਂਨ
੧—ਪਹਿਲਾ ਭਾਗ
[ਗਰਭਾ ਧਾਨ ਵਿਧਿ]
ਕੌਣ ਅਜੇਹਾ ਮਨੁੱਖ ਹੈ ਜਿਸਨੂੰ ਸੰਤਾਂਨ ਦੀ ਇੱਛਾ ਨਾਂ ਹੋਵੇ? ਸੰਤਾਂਨ ਦੇ ਲਈ ਹੀ ਮਨੁੱਖ ਗ੍ਰਹਸਤ ਆਸ਼੍ਰਮ ਦਾ ਭਾਰ ਚੁਕਦੇ ਹਨ ਅਰ ਤਰਾਂ ਤਰਾਂ ਦੇ ਕਸ਼ਟ ਸਹਿੰਦੇ ਹਨ। ਜਿਨ੍ਹਾਂ ਦੇ ਸੰਤਾਨ ਨਹੀਂ ਓਹ ਜੀਵਨ ਨੂੰ ਚੁਖ ਮਈ ਸਗਮਾਂ ਵਸਦੇ ਘਰ ਨੂੰ ਉਜਾੜ ਸਮਝਦੇ ਹਨ। ਅਸਲ ਵਿਚ ਗ੍ਰਹਸਥ ਜੀਵਨ ਵਿਚੋਂ ਸੰਤਾਨ ਤੋਂ ਵਧਕੇ ਸੰਸਾਰ ਵਿਚ ਕੋਈ ਵਸਤੂ ਨਹੀਂ ਹੈ। ਜਿਨ੍ਹਾਂ ਦੇ ਯੋਗ ਸੰਤਾਨਾਂ ਹਨ ਓਹਨਾਂ ਦੇ ਸਮਾਨ ਭਾਗਵਾਨ ਅਰ ਸ਼ੁਭਕਰਮੀ ਸੰਸਾਰ ਵਿਚ ਕੇਹੜਾ ਹੈ? ਸੰਸਾਰ ਦਾ ਸੱਚਾ ਸੁਖ ਅਜੇਹੇ ਹੀ ਪੁਰਸ਼ਾਂ ਨੂੰ ਪ੍ਰਾਪਤ ਹੁੰਦਾ ਹੈ। ਸ਼ਾਸਤ੍ਰਾਂ ਵਿਚ ਸੰਤਾਨ ਦਾ ਉਤਪੰਨ ਕਰਨਾਂ ਪਿਤ੍ਰੀ ਰਿਣ ਲਿਖਿਆ ਹੈ,ਅਰਥਾਤ ਸੰਤਾਨ ਦਾ ਉਤਪੰਨ ਕਰਨਾਂ ਹਰ ਇਕ ਮਨੁੱਖ ਦਾ ਕਰਤੱਵ ਠਹਿਰਾਇਆ ਹੈ। ਪਰ ਯਾਦ ਰੱਖਣਾ ਚਾਹੀਏ ਕਿ ਸੰਤਾਨਚਾਹੇ ਜਿਸ ਤਰਾਂ ਦੀ ਉਤਪੰਨ ਕਰ ਦੇਣ ਨਾਲ