ਸਮੱਗਰੀ 'ਤੇ ਜਾਓ

ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/31

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਉੱਠ ਸਵੇਰੇ ਮੈਂ ਦਰਜ਼ੀ ਦੇ ਜਾਵਾਂ
ਆਪਣੇ ਬੰਨਰੇ ਦਾ ਮੈਂ ਸੂਟ ਸਮਾਵਾਂ
ਨੰਦ ਜੀ ਦੀ ਬੰਸਰੀ ਸੌਣੇ ਨਾ ਦੇਵੇ
ਪਲਕਾਂ ਲਗਣੇ ਨਾ ਦੇਵੇ
ਨੰਦ ਜੀ ਦੀ ਬੰਸਰੀ

ਉਠ ਸਵੇਰੇ ਮੈਂ ਲਲਾਰੀ ਦੇ ਜਾਵਾਂ
ਆਪਣੇ ਬੰਨਰੇ ਦਾ ਮੈਂ ਚੀਰਾ ਰੰਗਾਵਾਂ
ਨੰਦ ਜੀ ਦੀ ਬੰਸਰੀ ਸੌਣੇ ਨਾ ਦੇਵੇ
ਪਲਕਾਂ ਲਗਣੇ ਨਾ ਦੇਵੇ
ਨੰਦ ਜੀ ਦੀ ਬੰਸਰੀ

ਧੀ ਦੇ ਵਿਆਹ ਦੇ ਕਾਰਜ ਨੂੰ ਪਵਿੱਤਰ ਤੇ ਪੁੰਨ ਵਾਲ਼ਾ ਕਾਰਜ ਸਮਝਿਆ ਜਾਂਦਾ ਸੀ। ਓਦੋਂ ਆਨੰਦ ਕਾਰਜ ਦੀ ਰਸਮ ਸ਼ੁਰੂ ਨਹੀਂ ਸੀ ਹੋਈ ਪੰਡਤ-ਪਾਧੇ ਬੇਦੀ ਦੇ ਦੁਆਲੇ ਲਾੜਾ ਲਾੜੀ ਦੀਆਂ ਭੁਆਂਟਣੀਆਂ ਦੇ ਕੇ ਇਹ ਰਸਮ ਅਦਾ ਕਰਦੇ ਸਨ। ਇਸ ਰਸਮ ਨੂੰ ਸਾਹਾ ਸਧਾਉਣ ਦੀ ਰਸਮ ਕਹਿੰਦੇ ਸਨ। ਇਸ ਬਦਲੇ ਪੰਡਤ ਪਾਂਧੇ ਨੂੰ ਗਊਆਂ ਦਾਨ ਵਜੋਂ ਦੇਣ ਦਾ ਰਿਵਾਜ ਸੀ ਤੇ ਧੀਆਂ ਦੇ ਦਾਨ ਜਮਾਈ ਲੈਂਦੇ ਸਨ:

ਬੇਦੀ ਦੇ ਅੰਦਰ ਮੇਰਾ ਬਾਬਾ ਬੁਲਾਵੇ
ਸੱਦਿਆਂ ਬਾਝ ਕਿਉਂ ਨੀ ਆਉਂਦਾ
ਵੇ ਰੰਗ ਰਤੜਿਆ ਕਾਨ੍ਹਾਂ
ਗਊਆਂ ਦੇ ਦਾਨ ਪਾਧੇ ਪੰਡਤ ਲੈਂਦੇ
ਧੀਆਂ ਦੇ ਦਾਨ ਜਮਾਈ
ਵੇ ਰੰਗ ਰਤੜਿਆ ਕਾਨ੍ਹਾਂ
ਦਿੱਤੜੇ ਦਾਨ ਕਿਉਂ ਨੀ ਲੈਂਦਾ
ਵੇ ਰੰਗ ਰਤੜਿਆ ਕਾਨ੍ਹਾਂ

ਵਿਆਹ ਜਾਤ ਬਰਾਦਰੀ ਵਿਚ ਹੀ ਕੀਤੇ ਜਾਂਦੇ ਸਨ! ਉੱਚ ਜਾਤੀ ਦੇ ਲੋਕ ਨਿਮਨ ਜਾਤੀ ਦੀ ਧੀ ਨਾਲ਼ ਵਿਆਹ ਨਹੀਂ ਸੀ ਕਰਵਾਉਂਦੇ। ਬੋਪਾਂ ਨਾਂ ਦਾ ਇਕ ਬੜਾ ਹਰਮਨ ਪਿਆਰਾ ਸੁਹਾਗ ਗੀਤ ਹੈ ਜਿਸ ਵਿਚ ਰਣ ਸਿੰਘ ਨਾਂ ਦਾ ਉੱਚ ਜਾਤੀ ਦਾ ਗਭਰੂ ਪਾਣੀ ਭਰਨ ਗਈ ਬੋਪਾਂ ਦਾ ਪਲੜਾ ਚੁੱਕ ਦੇਂਦਾ ਹੈ ਤੇ ਬੋਪਾਂ ਆਪਣੇ ਆਪ ਨੂੰ ਨੀਵੀਂ ਜਾਤ ਦੀ ਆਖ ਕੇ ਆਪਣਾ ਖਹਿੜਾ ਛੁਡਾ ਲੈਂਦੀ ਹੈ। ਜਦੋਂ ਰਣ ਸਿੰਘ ਨੂੰ ਪਤਾ ਲਗਦਾ ਹੈ ਕਿ ਬੋਪਾਂ ਰਾਜੇ ਦੀ ਬੇਟੀ ਹੈ ਤਾਂ ਉਹ ਉਸ

ਮਹਿੰਦੀ ਸ਼ਗਨਾਂ ਦੀ/ 29