ਸਮੱਗਰੀ 'ਤੇ ਜਾਓ

ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/47

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਉੱਚੇ ਮਹਿਲੀਂ ਜਾ ਮੇਰੀ ਬੀਬੀ
ਜਿੱਥੇ ਬੈਠਾ ਤਾਇਆ ਤੇਰਾ
ਉਠ ਵੇ ਤਾਇਆ ਸੁੱਤਿਆ
ਘਰ ਕਾਰਜ ਤੇਰੇ
ਨਾ ਸੁੱਤਾ ਨਾ ਜਾਗਾਂ ਭਤੀਜੜੀਏ
ਨੈਣੀਂ ਨੀਂਦ ਨਾ ਆਏ

ਉੱਚੇ ਮਹਿਲੀਂ ਜਾ ਮੇਰੀ ਬੀਬੀ
ਜਿੱਥੇ ਬੈਠਾ ਚਾਚਾ ਤੇਰਾ
ਉਠ ਵੇ ਚਾਚਾ ਸੁੱਤਿਆ
ਘਰ ਕਾਰਜ ਤੇਰੇ
ਨਾ ਸੁੱਤਾ ਨਾ ਜਾਗਾਂ ਭਤੀਜੜੀਏ
ਨੈਣੀ ਨੀਂਦ ਨਾ ਆਏ

ਉੱਚੇ ਮਹਿਲੀਂ ਜਾ ਮੇਰੀ ਬੀਬੀ
ਜਿੱਥੇ ਬੈਠਾ ਮਾਮਾ ਤੇਰਾ
ਉੱਠ ਵੇ ਮਾਮਾ ਸੁੱਤਿਆ
ਘਰ ਕਾਰਜ਼ ਤੇਰੇ
ਨਾ ਸੁੱਤਾ ਨਾ ਜਾਗਾਂ ਭਾਣਜੀਏ
ਨੈਣੀਂ ਨੀਂਦ ਨਾ ਆਏ

27.
ਪਾਲਕੀਆਂ ਤੋਂ ਉੱਠ ਮੇਰੇ ਬਾਬਾ
ਬੀਬੀ ਦਾ ਸਾਹਾ ਸਧਾ
ਬੀਬੀ ਦਾ ਬਾਬਾ ਕਦੇ ਨਾ ਨਿਮਿਆ
ਬੀਬੀ ਆਣ ਨਿਮਾਇਆ
ਤੂੰ ਹੱਥ ਬੰਨ ਮੇਰੇ ਬਾਬਾ
ਹੱਥ ਬੰਨ੍ਹਣੇ ਆਏ

ਪਾਲਕੀਆਂ ਤੋਂ ਉੱਠ ਮੇਰੇ ਬਾਬਲ
ਬੀਬੀ ਦਾ ਸਾਹਾ ਸਧਾ

ਮਹਿੰਦੀ ਸ਼ਗਨਾਂ ਦੀ/ 51