ਪੰਨਾ:ਰਾਜਾ ਧਿਆਨ ਸਿੰਘ.pdf/115

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਣ ਸਕਦਾ ਹੋਵੇ। ਦੂਜੇ ਪਾਸੇ ਧਿਆਨ ਸਿੰਘ ਭੀ ਕੋਈ ਬੱਚਾ ਨਹੀਂ ਸੀ, ਉਹ ਸਭ ਕੁਝ ਸਮਝ ਰਿਹਾ ਸੀ। ਉਹ ਜਾਣਦਾ ਸੀ ਕਿ ਉਸ ਦੀ ਹੇਠੀ ਕਰਨ ਲਈ ਸਿਆਣਾ ਸ਼ਾਤਰ ਗਹਿਰੀ ਚਾਲ ਚਲ ਰਿਹਾ ਏ। ਉਸ ਦੇ ਖਿਆਲੀ ਮਹਿਲ ਦੀਆਂ ਇੱਟਾਂ ਇਕ ਇਕ ਕਰਕੇ ਡਿਗਣ ਲਗੀਆਂ। ਉਸ ਨੂੰ ਅਨਭਵ ਹੋਣ ਲਗਾ ਕਿ ਨੌਜਵਾਨ ਮਹਾਰਾਜਾ ਨੌਨਿਹਾਲ ਸਿੰਘ ਦੇ ਸਾਹਮਣੇ ਉਸ ਦੀ ਕੋਈ ਨੀਤੀ ਕੰਮ ਨਹੀਂ ਕਰੇਗੀ, ਕੋਈ ਚਾਲ ਨਹੀਂ ਚਲੇਗੀ; ਪਰ ਸੀ ਤਾਂ ਪੁਰਾਣਾ ਪਾਪੀ, ਹਿੰਮਤ ਨਹੀਂ ਹਾਰੀ ਤੇ ਆਪਣੇ ਨਿਸ਼ਾਨੇ ਪਰ ਪੁਜਣ ਲਈ ਯਤਨਾਂ ਵਿਚ ਰੁਝਾ ਰਿਹਾ- ਅੰਦਰ ਹੀ ਅੰਦਰ ਉਹ ਕੀ ਕੁਝ ਕਰ ਰਿਹਾ ਹੈ, ਇਸ ਦਾ ਕਿਸੇ ਨੂੰ ਕੁਝ ਪਤਾ ਨਹੀਂ ਲਗ ਸਕਿਆ।

ਪ੍ਰਗਟ ਤੌਰ ਪਰ ਰਾਜਾ ਧਿਆਨ ਸਿੰਘ ਦੀ ਤਾਕਤ ਬਹੁਤ ਘਟ ਗਈ ਹੈ। ਰਾਜ ਪ੍ਰਬੰਧ ਦੀ ਸਹੀ ਵਾਗ ਡੋਰ ਇਸ ਸਮੇਂ ਮਹਾਰਾਜਾ ਨੌਨਿਹਾਲ ਸਿੰਘ ਦੇ ਆਪਣੇ ਹੱਥਾਂ ਵਿਚ ਹੈ ਪਰ ਹਾਲਾਂ ਨੌਜਵਾਨ ਮਹਾਰਾਜੇ ਦੀ ਤਸੱਲੀ ਨਹੀਂ ਹੋਈ, ਉਹ ਸਿਖ ਰਾਜ ਦੇ ਇਸ ਮਹਾਨ ਡੋਗਰਾ ਖਤਰੇ ਨੂੰ ਸਦਾ ਲਈ ਖਤਮ ਕਰ ਦੇਣਾ ਚਾਹੁੰਦਾ ਹੈ। ਜਦ ਉਸ ਨੂੰ ਇਸ ਗਲ ਦਾ ਪਤਾ ਲਗਾ ਕਿ ਜੰਮੂ ਦੇ ਹਾਕਮ ਗੁਲਾਬ ਸਿੰਘ ਨੇ ਕਈਆ ਮਹੀਨਿਆਂ ਤੋਂ ਮਾਮਲਾ ਸ਼ਾਹੀ ਖਜ਼ਾਨੇ ਵਿਚ ਦਾਖਲ ਨਹੀਂ ਕੀਤਾ ਤੇ ਆਪਣੇ ਭਰਾ ਰਾਜਾ ਧਿਆਨ ਸਿੰਘ ਦੀ ਸ਼ਹਿ ਨਾਲ ਉਥੋਂ ਦਾ ਖੁਦ ਮੁਖਤਾਰ ਹਾਕਮ ਬਣੀ ਬੈਠਾ ਏ ਤਾਂ ਨੌਜਵਾਨ ਮਹਾਰਾਜੇ ਦੀਆਂ ਬਾਹਾਂ ਫਰਕ ਉਠੀਆਂ ਤੇ ਅਖਾਂ ਗੁਸੇ ਨਾਲ ਲਾਲ ਹੋ ਗਈਆਂ। ਉਸਨੇ ਝੱਟ ਧਿਆਨ ਸਿੰਘ ਨੂੰ ਸੱਦਿਆ ਤੇ ਜਵਾਬ

-੧੧੩-