ਪੰਨਾ:ਰਾਜਾ ਧਿਆਨ ਸਿੰਘ.pdf/150

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਜਾ ਗੁਲਾਬ ਸਿੰਘ ਨੂੰ ਇਸ ਗੱਲ ਨਾਲ ਖੁਸ਼ੀ ਨਹੀਂ ਸੀ ਹੋਈ।

‘‘ਅਸਾਂ ਵਿਚਾਰ ਕਰਦੇ ਹਾਂ।’’

ਇਸਦੇ ਪਿੱਛੋਂ ਇਹ ਸਭਾ ਉਠ ਗਈ।

ਅਗਲੇ ਦਿਨ ਇਹ ਰੱਲ ਵਧੇਰੇ ਗੁੰਝਲਦਾਰ ਹੋ ਗਈ ਸੀ। ਮਹਾਰਾਜਾ ਸ਼ੇਰ ਸਿੰਘ ਰਾਜਾ ਧਿਆਨ ਸਿੰਘ ਨੂੰ ਮਿਲਣ ਪਿਛੋਂ ਇਸ ਗਲ ਨੂੰ ਟਾਲਣਾ ਚਾਹੁੰਦਾ ਸੀ। ਰਾਜਾ ਗੁਲਾਬ ਸਿੰਘ ਅਜ ਮਹਾਰਾਣੀ ਨੂੰ ਮਿਲਿਆ ਸੀ ਤੇ ਸਰਦਾਰਾਂ ਦੀ ਸਭਾ ਵਿਚ ਉਸ ਨੇ ਕਹਿ ਦਿਤਾ ਹੈ ਕਿ ‘‘ਮਹਾਰਾਣੀ ਚਾਦਰ ਪਾਉਣ ਲਈ ਰਾਜ਼ੀ ਨਹੀਂ।’’

ਇਸ ਤਰ੍ਹਾਂ ਇਹ ਯਤਨ ਨੇਪਰੇ ਨਹੀਂ ਚੜ੍ਹਿਆ। ਚੜ੍ਹਦਾ ਕਿਦਾਂ, ਸਿਖ ਰਾਜ ਦੀ ਬਰਬਾਦੀ ਦੇ ਦਿਨ ਜੂ ਆਏ ਹੋਏ ਸਨ। ਚੜ੍ਹ ਤਾਂ ਜਾਂਦਾ ਪਰ ਡੋਗਰਿਆਂ ਨੂੰ ਇਸ ਵਿਚ ਆਪਣੀ ਮੌਤ ਸਾਫ ਨਜ਼ਰ ਆ ਰਹੀ ਸੀ, ਇਸ ਲਈ ਉਹ ਕਿਸ ਤਰ੍ਹਾਂ ਇਹ ਕੰਮ ਹੋਣ ਦਿੰਦੇ।

ਇਹ ਤਾਂ ਨਾ ਹੋਇਆ ਪਰ ਸੰਧਾਵਾਲੀਏ ਤੇ ਮਜੀਠੀਏ ਸਰਦਾਰਾਂ ਦੇ ਯਤਨਾਂ ਨਾਲ ਇਸ ਗਲ ਦਾ ਫੈਸਲਾ ਹੋ ਗਿਆ ਕਿ ਮਹਾਰਾਜਾ ਨੌਨਿਹਾਲ ਸਿੰਘ ਦੇ ਹੋਣ ਵਾਲੇ ਬੱਚੇ ਦੇ ਨਾਮ ਪਰ ਮਹਾਰਾਣੀ ਚੰਦ ਕੌਰ ਤਖਤ ਪਰ ਬਹੇ ਰਾਜਾ ਸ਼ੇਰ ਸਿੰਘ ਰਾਜ ਸਭਾ ਦਾ ਪ੍ਰਧਾਨ ਹੋਵੇ ਤੇ ਰਾਜਾ ਧਿਆਨ ਸਿੰਘ ਵਜ਼ੀਰ।

ਹੋਣ ਨੂੰ ਤਾਂ ਇਹ ਫੈਸਲਾ ਹੋ ਗਿਆ ਪਰ ਧਿਆਨ ਸਿੰਘ ਤੇ ਸ਼ੇਰ ਸਿੰਘ ਨੇ ਇਹ ਬੜੇ ਮਜਬੂਰ ਹੋ ਕੇ ਮੰਨਿਆ ਸੀ।

-੧੪੮-