ਪੰਨਾ:ਰਾਜਾ ਧਿਆਨ ਸਿੰਘ.pdf/149

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਸਮੇਂ ਰਾਜਾ ਸ਼ੇਰ ਸਿੰਘ ਨੂੰ ਲਾਂਭੇ ਲੈ ਜਾ ਕੇ ਸ: ਲਹਿਣਾ ਸਿੰਘ ਤੇ ਸ: ਅਜੀਤ ਸਿੰਘ ਨੇ ਕੁਝ ਗੱਲ ਕੀਤੀ ਤੇ ਫੇਰ ਉਨ੍ਹਾਂ ਨੇ ਮਹਾਰਾਣੀ ਚੰਦ ਕੌਰ ਨਾਲ ਵਖ ਗੱਲ ਕੀਤੀ। ਇਸ ਸਮੇਂ ਉਹਨਾਂ ਦੇ ਚੇਹਰੇ ਖਿੜੇ ਹੋਏ ਸਨ, ਮਾਨੋ ਝਗੜੇ ਦਾ ਹੱਲ ਉਨ੍ਹਾਂ ਨੇ ਲਭ ਲਿਆ ਸੀ। ਇਸਦੇ ਪਿਛੋਂ ਉਹ ਰਾਜਾ ਗੁਲਾਬ ਸਿੰਘ ਸਮੇਤ ਉਠ ਕੇ ਹੇਠ ਦੀਵਾਨ ਖਾਨੇ ਵਿਚ ਆ ਗਏ।

ਸ: ਲਹਿਣਾ ਸਿੰਘ ਨੇ ਰਾਜਾ ਗੁਲਾਬ ਸਿੰਘ ਨੂੰ ਸੰਬੋਧਨ ਕਰਦੇ ਹੋਏ ਕਿਹਾ-"ਭਾਈਆ ਜੀ! ਆਖਰ ਰਾਜ ਘਰਾਣੇ ਨੂੰ ਬਚਾਉਣ ਦਾ ਰਾਹ ਵਾਹਿਗੁਰੂ ਨੇ ਦੱਸ ਹੀ ਦਿਤਾ ਏ।’’

‘‘ਕੀ?’’

‘‘ਮਹਾਰਾਜਾ ਸ਼ੇਰ ਸਿੰਘ ਤੇ ਮਹਾਰਾਣੀ ਚੰਦ ਕੌਰ ਚਾਦਰ ਪਾ ਲੈਣ। ਇਸ ਤਰ੍ਹਾਂ ਦੋਵੇਂ ਧਿਰਾਂ ਮਿਲ ਕੇ ਰਾਜ ਕਰਨਗੀਆਂ ਤੇ ਕੋਈ ਝਗੜਾ ਬਾਕੀ ਨਹੀਂ ਰਹੇਗਾ।’’ ਸ: ਲਹਿਣਾ ਸਿੰਘ ਨੇ ਦੱਸਿਆ।

‘‘ਪਰ ਭਈ ਇਹ ਦੋਵੇਂ ਜਣੇ ਰਾਜ਼ੀ ਹਨ?’’ ਗੁਲਾਬ ਨੇ ਪੁਛਿਆ।

‘‘ਮੈਨੂੰ ਤਾਂ ਇਤਰਾਜ਼ ਨਹੀਂ।’’ ਰਾਜਾ ਸ਼ੇਰ ਸਿੰਘ ਨੇ ਫੈਸਲਾ ਦਿੰਦੇ ਹੋਏ ਕਿਹਾ।

‘‘ਤੇ ਆਸ ਹੈ ਕਿ ਮਹਾਰਾਣੀ ਨੂੰ ਭੀ ਰਾਜ਼ੀ ਕਰ ਲਿਆ ਜਾਵੇਗਾ।’’ ਸ: ਅਜੀਤ ਸਿੰਘ ਨੇ ਕਿਹਾ।

‘‘ਪਰ ਮੈਨੂੰ ਤਾਂ ਆਸ ਨਹੀਂ, ਗੱਲ ਸੋਚਣ ਵਾਲੀ ਏ।’’

-੧੪੭-