ਪੰਨਾ:ਵਸੀਅਤ ਨਾਮਾ.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੁਝ ਆਪਣੇ ਵਲੋਂ

ਕੋਣ ਐਸਾ ਪੁਰਸ਼ ਏ ਜੋ ਬੰਗਲਾ ਦੇ ਅਮਰ ਨਾਵਲਿਸਟ ਬਾਬੂ ਬੰਕਮ ਚੰਦਰ ਚੈਟਰ ਜੀ ਨੂੰ ਨਾ ਜਾਣਦਾ ਹੋਵੇਗਾ। ਉਨ੍ਹਾਂ ਦੀ ਕਿਸੇ ਚੀਜ਼ ਦੀ ਉਪਮਾ ਕਰਨੀ ਸੂਰਜ ਨੂੰ ਚਰਾਗ ਦਿਖਾਣ ਵਾਲੀ ਗਲ ਏ। ਵਸੀਅਤ ਨਾਮਾ ਬੰਕਮ ਚੰਦਰ ਦਾ ਇਕ ਸਮਾਜਿਕ ਨਾਵਲ ਹੈ। ਇਸ ਪੁਸਤਕ ਦੇ ਕਈ ਜ਼ਬਾਨਾਂ ਵਿਚ ਅਨੁਵਾਦ ਹੋ ਚੁਕੇ ਹਨ। ਅਗੇ ਹੋਰ ਕਿੰਨੇ ਹੋਣਗੇ, ਮੈਂ ਨਹੀਂ ਕਹਿ ਸਕਦਾ। ਏਥੋਂ ਤਕ ਕਿ ਇਹ ਨਾਵਲ ਫਿਲਮ ਕੰਪਨੀ ਕੋਲੋਂ ਵੀ ਨਹੀਂ ਬਚ ਸਕਿਆ। ਕਲਕਤੇ ਦੀ ਮਸ਼ਹੂਰ ਕੰਪਨੀ 'ਨਿਊ ਥੇਟਰ' ਨੇ ਇਸ ਦੀ ਫਿਲਮ ਤਿਆਰ ਕੀਤੀ ਜੋ ਬੜੇ ਹੀ ਕਾਮਯਾਬੀ ਨਾਲ ਬੰਬਈ, ਕਲਕਤੇ, ਲਾਹੌਰ ਤੇ ਹੋਰ ਕਈਆਂ ਸ਼ਹਿਰਾਂ ਵਿਚ ਚਲੀ।

ਬੰਕਮ ਬਾਬੂ ਦੀ ਲਖਨ ਸ਼ਕਤੀ ਦਾ ਵਰਨਣ ਮਿਸਟਰ ਵਿਚ ਫਰੇਜ਼ਰ ਨੇ ਆਪਣੀ "Literary History of India” ਬੜੀ ਪ੍ਰਸੰਸਾ ਨਾਲ ਕੀਤਾ ਹੈ। ਉਹ ਕਹਿੰਦਾ ਹੈ-ਨਿਰਮਾਨ ਸ਼ਕਤਸ਼ਾਲੀ ਚਿਤਰ ਕਾਰ ਦੀ ਨਜ਼ਰ ਨਾਲ ਭਾਰਤ ਵਿਚ ਪਹਿਲੇ ਸਚੇ ਨਾਟਕ ਕਾਰ ਕਵੀ ਤੁਲਸੀ ਦਾਸ ਵੀ ਇਸਨੂੰ ਨਹੀਂ ਪਹੁੰਚ ਪੋਂਦਾ।

ਸਕਾਟ ਦੇ ਨਾਵਲ ਨਾਲ ਜੋ ਬੰਕਮ ਦੇ ਨਾਵਲਾਂ ਦੀ ਟਕਰ ਕਰਦੇ ਹਨ ਉਹ ਬੰਕਮ ਬਾਬੂ ਨਾਲ ਅਨਿਆਏ ਕਰਦੇ ਹਨ। ਬੰਕਮ ਬਾਬੂ ਦੀ ‘ਕਪਾਲ ਕੁੰਡਲਾ' ਪੜ੍ਹ ਕੇ ਤੇ ਉਸ ਨੇ ਏਥੋਂ ਤਕ ਕਹਿ ਦਿਤਾ ਹੈ ਕਿ ਬੰਕਮ ਦੇ ਮਗਰਲੇ ਨਾਵਲਾਂ ਨਾਲ ਸਿਵਾਏ "Marriage De Loti" (ਮੈਰਜ ਡੀ ਲੋਟੀ) ਦੇ ਹੋਰ ਕੋਈ ਏਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ।