ਪੰਨਾ:ਵਹੁਟੀਆਂ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੭੪)

ਖਿਆਲ ਨੂੰ ਨਹੀਂ ਤਿਆਗ ਸਕਦਾ। ਪਹਿਲੇ ਦਿਨ ਹੀ ਜਦ ਮੈਂ ਓਸ ਨੂੰ ਪ੍ਰਤਾਪ ਸਿੰਘ ਦੇ ਘਰ ਵੇਖਿਆ ਸੀ ਤਾਂ ਮੈਂ ਮੋਹਿਤ ਹੋ ਗਿਆ ਸਾਂ, ਮੈਂ ਕਦੀ ਅਜਿਹੀ ਸੁੰਦਰ ਇਸਤ੍ਰੀ ਨਹੀਂ ਵੇਖੀ। ਜਿਸ ਤਰ੍ਹਾਂ ਸਖਤ ਬੁਖਾਰ ਵਿਚ ਰੋਗੀ ਸਖਤ ਤਰੇਹ ਨਾਲ ਤੜਫਦਾ ਹੈ ਉਸੇ ਤਰ੍ਹਾਂ ਮੈਂ ਵੀ ਉਸ ਦੀ ਮੁਲਾਕਾਤ ਦੀ ਚਾਹ ਵਿਚ ਮਰ ਰਿਹਾ ਹਾਂ। ਮੈਂ ਦਸ ਨਹੀਂ ਸਕਦਾ ਕਿ ਮੈਂ ਉਸ ਦੇ ਦਰਸ਼ਨ ਕਰਨ ਲਈ ਕੀ ਯਤਨ ਕੀਤੇ ਹਨ ਅਤੇ ਮੈਂ ਕਾਮਯਾਬ ਨਹੀਂ ਹੋਇਆ। ਹੁਣ ਮੈਂ ਏਸ ਵੈਸ਼ਨੋ ਦੇ ਵੇਸ਼ ਵਿਚ ਕੁਝ ਕਾਮਯਾਬ ਹੋਇਆ ਹਾਂ। ਤੁਸੀਂ ਫਿਕਰ ਨਾ ਕਰੋ, ਉਹ ਇਕ ਨੇਕ ਇਸਤਰੀ ਹੈ।
ਗੋਪਾਲ ਸਿੰਘ-ਤਾਂ ਫਿਰ ਤੁਸੀਂ ਕਿਉਂ ਜਾਂਦੇ ਹੋ?
ਅਰਜਨ ਸਿੰਘ-ਕੇਵਲ ਉਸ ਦਾ ਦਰਸ਼ਨ ਕਰਨ ਲਈ। ਮੈਂ ਕਥਨ ਨਹੀਂ ਕਰ ਸਕਦਾ ਕਿ ਓਸ ਦੇ ਨਾਲ ਗੱਲ ਬਾਤ ਕਰਨ ਅਤੇ ਉਹਦੇ ਸਾਹਮਣੇ ਬੈਠ ਕੇ ਗਾਉਣ ਨਾਲ ਮੈਨੂੰ ਕਿੰਨਾ ਆਨੰਦ ਆਉਂਦਾ ਹੈ।
ਗੋਪਾਲ ਸਿੰਘ-ਮੈਂ ਹਾਸੇ ਨਾਲ ਨਹੀਂ ਸਗੋਂ ਸੱਚ ਕਹਿ ਰਿਹਾ ਹਾਂ ਕਿ ਜੇ ਤੁਸੀਂ ਇਹ ਭੈੜੀਆਂ ਵਾਦੀਆਂ ਨਾ ਛਡੋਗੇ ਤਾਂ ਮੈਂ ਤੁਹਾਡੇ ਨਾਲ ਮਿਲਣਾ ਜੁਲਣਾ ਛੱਡ ਦਿਆਂਗਾ ਸਗੋਂ ਤੁਹਾਡਾ ਵੈਰੀ ਹੋ ਜਾਵਾਂਗਾ।
ਅਰਜਨ ਸਿੰਘ-ਤੁਸੀਂ ਮੇਰੇ ਭਰਾ ਹੀ ਨਹੀਂ ਸਗੋਂ ਬੜੇ ਪਿਆਰੇ ਮਿੱਤਰ ਹੋ, ਮੈਂ ਤੁਹਾਡੇ ਵਿਛੋੜੇ ਨਾਲੋਂ ਆਪਣੀ ਸਾਰੀ ਜਾਇਦਾਦ ਦਾ ਵਿਛੋੜਾ ਪਸੰਦ ਕਰਦਾ ਹਾਂ ਪਰ ਸਚ ਤਾਂ ਏਹ ਹੈ ਕਿ ਸੁਰੱਸਤੀ ਨੂੰ ਮਿਲਣ ਦੇ ਖਿਆਲ ਛੱਡਣ ਨਾਲੋਂ ਮੈਂ