(ਰੌਸ਼ਨੀ ਹੁੰਦੀ ਹੈ ਤਾਂ ਮਰਦਾਨਾ ਰਬਾਬ ਦੀਆਂ ਤਾਰਾਂ 'ਤੇ ਹੱਥ ਫੇਰਦਾ
ਬੈਠਾ ਹੈ। ਸ਼ੇਖ਼ ਇਬਰਾਹੀਮ ਆਉਂਦਾ ਹੈ। ਉਸ ਦੀਆਂ ਨਜ਼ਰਾਂ ਵਿੱਚ
ਸਵਾਲ ਹੈ।
ਮਰਦਾਨਾ: (ਉਸ ਵੱਲ ਦੇਖ ਕੇ ਕੁਝ ਡੱਕ ਰੱਖਿਆ ਸ਼ੇਖ਼ ਸਾਹਬ!
ਇਬਰਾਹੀਮ: ਗੁਰੂ-ਚੇਲੇ ਦੇ ਇਹ ਅੱਡ-ਅੱਡ ਭੇਸ, ਖਟਕਦਾ ਨਹੀਂ?
(ਮਰਦਾਨਾ ਉਦਾਸ ਹੋ ਜਾਂਦਾ ਹੈ।)
ਮਰਦਾਨਾ: ਫ਼ਰੀਦ ਦੀ ... ਐਡੀ ਸੁੱਚੀ ਅੱਗ ਅੰਦਰ ਵੀ ਇਹ ਸਵਾਲ ਬਚ
ਰਹਿੰਦੇ!
ਇਬਰਾਹੀਮ: (ਥੋੜਾ ਸੰਗਦੇ ਹੋਏ) ਤੇਰੇ ਅੰਦਰ ਨਹੀਂ?
ਮਰਦਾਨਾ: ਇੱਥੇ..., ਬਣਿਆ ਈ ਨਹੀਂ... ਗੁਰਭਾਈ।
ਇਬਰਾਹੀਮ: (ਇਕਦਮ ਹੈਰਾਨ ਤੇ ਫੇਰ ਹੱਸ ਕੇ) ਗੁਰੂ ਨੇ ਕਾਫੀ ਕੁਝ ਸਿਖਾ ਦਿਤੈ।
ਮਰਦਾਨਾ: (ਮੁਸਕਰਾ ਕੇ) ਹਾਂ! ਸੁਰ 'ਚ ਰਹਿਣਾ ਸਿਖਾ ਰਿਹੈ ਮਰਾਸੀ ਨੂੰ।
(ਇਬਰਾਹੀਮ ਖੁੱਲ ਕੇ ਹੱਸਦਾ ਹੈ ਤੇ ਉਸ ਦੇ ਕੋਲ ਬੈਠ ਜਾਂਦਾ ਹੈ।
ਇਬਰਾਹੀਮ: ਚਲ ਕੋਈ ਯਾਤਰਾ ਦੀ ਵਾਰਤਾ ਸੁਣਾ।
ਮਰਦਾਨਾ: ਯਾਤਰਾ ਕੀ..., ਨਿੱਤ ਨਵੇਂ ਪੰਗੇ ਨੇ। ਮੈਂ ਵੀ ਬੜੇ ਆਢੇ ਲਾਏ ਬਾਬੇ
ਨਾਲ, ਜਿਦਾਂ ਪੁਗਾਈਆਂ, ਮੇਹਣੇ ਮਾਰੇ...., ਹੱਸਦਾ ਹੈ। ਉਹ ਹੱਸ
ਛਡਦਾ। (ਲੰਬਾ ਸਾਹ) ਤੀਰਥਾਂ ਤੇ ਮਜ਼ਾਰਾਂ ਦਾ ਮੋਹ ਘਰਾਂ ਨਾਲੋਂ ਵੀ
ਸੰਘਣਾ ਭਰਾਵਾ। ਇਉਂ ਚੁੰਬੜ ਜਾਂਦਾ.. ਪਤਾ ਵੀ ਨੀ ਲੱਗਦਾ।
(ਖਿਆਲਾਂ 'ਚ ਜਾਂਦਾ ਹੈ। ਘਰਾਂ ਦੀ ਥਾਂ ਤੀਰਥ ਆ ਜਾਂਦੇ,
ਨਾਲ ਨਾਲ ਤੁਰਨ ਲਗਦੇ...ਲਗਦੈ ਗੁਜ਼ਰ ਗਏ, ਪਰ ਉਨ੍ਹਾਂ ਨੂੰ ਛੱਡਣਾ ਹੋਰ ਵੀ
ਔਖਾ।
ਚੁੱਪੀ!
(ਮਰਦਾਨਾ ਖਿਆਲਾਂ ਚ ਗੁੰਮ ਉਠਦਾ ਹੈ। ਦੂਜੇ ਪਾਸਿਉਂ ਆਨੰਦ ਹੱਥ
30