ਕੋਰਸ: "ਭਰ ਜਾਣ ਦੇ ਇਸਨੂੰ, ਤੂੰ ਹੌਲਾ ਹੋ...ਕੇ ਤੁਰ!"
(ਨੌਜਵਾਨ ਜਕਦਾ ਜਿਹਾ ਸਭ ਵੱਲ ਦੇਖਦੇ ਹੋਏ ਕਾਸਾ ਰੱਖ ਦਿੰਦਾ ਹੈ।
ਤੇ ਗੋਡਿਆਂ ਭਾਰ ਹੋ ਜਾਂਦਾ ਹੈ, ਫੇਰ ਰੋਣਾ ਸ਼ੁਰੂ ਕਰਦਾ ਹੈ। ਸਾਧ ਮੰਡਲੀ
ਦੇਖਦੀ ਹੈ। ਉਹ ਸ਼ਰੂ 'ਚ ਥੋੜਾ ਸੰਗਦਾ ਹੈ, ਹੌਲੀ ਹੌਲੀ ਖੁੱਲ ਕੇ ਰੋਣ
ਲਗਦਾ ਹੈ ਤੇ ਫੇਰ ਪੂਰੀ ਤਰ੍ਹਾਂ ਫੁੱਟ ਪੈਂਦਾ ਹੈ। ਬਾਲ ਵਿਧਵਾ ਤੇ ਉਸਦੀ
ਮਾਂ ਉਸ ਵੱਲ ਦੇਖਦੇ ਹਨ। ਬਾਲ ਵਿਧਵਾ ਦੌੜ ਕੇ ਉਸ ਵੱਲ ਜਾਂਦੀ ਹੈ
ਤੇ ਲਾਗੇ ਬੈਠ ਕੇ ਉਸਨੂੰ ਚੁੱਪ ਕਰਾਉਂਦੀ ਆਪ ਹੀ ਜ਼ਾਰ ਜ਼ਾਰ ਰੋਣ
ਲਗਦੀ ਹੈ। ਥੋੜੀ ਦੇਰ ਬਾਦ ਮਾਂ ਵੀ ਉਸ ਕੋਲ ਆਉਂਦੀ ਹੈ ਤੇ ਉਸਨੂੰ
ਗਲ ਲਾ ਕੇ ਰੋਣ ਲਗਦੀ ਹੈ। ਸਾਧ ਔਖੇ ਜਿਹੇ ਇਧਰ-ਓਧਰ ਦੇਖਦੇ
ਹਨ, ਜਿਵੇਂ ਕੁਝ ਅੰਦਰ ਡੱਕ ਰਹੇ ਹੋਣ।)
ਬਾਲ ਵਿਧਵਾ: (ਉਸਨੂੰ ਚਿੰਬੜਦੀ ਹੈ।) ਮਾਂ!
ਨੌਜਵਾਨ ਸਾਧ: (ਧਾਹ ਮਾਰਦਾ ਹੈ) ਮਾਂ!
(ਤਿੰਨੋਂ ਜਣੇ ਗਲ ਲੱਗ ਰੋਂਦੇ ਹਨ।
ਸੰਨਾਟਾ
ਸਾਧ: (ਘਬਰਾਹਟ ਲੁਕਾਉਂਦੇ ਹੋਏ) ਚਲੋ ਓਇ, ਚਲੋ ਇੱਥੋਂ!
(ਨੱਕ ਬੁੱਲ ਚਾੜ੍ਹਦੇ ਹੋਏ ਸਾਧ ਜਾਂਦੇ ਹਨ। ਮਰਦਾਨਾ ਨੌਜਵਾਨ ਦੇ ਨੇੜੇ
ਜਾਂਦਾ ਜਾਂਦਾ ਰੁੱਕ ਜਾਂਦਾ ਹੈ। ਥੋੜੀ ਦੇਰ 'ਚ ਉਹ ਸ਼ਾਂਤ ਹੋਣ ਲਗਦੇ
ਹਨ। ਤੇ ਮਾਂ ਬਾਲ ਵਿਧਵਾ ਕੋਲੋਂ ਬੱਚਾ ਲੈ ਲੈਂਦੀ ਹੈ। ਦੋਹੇਂ ਜਾਂਦੀਆਂ
ਹਨ। ਨੌਜਵਾਨ ਸਾਧ ਖੜਾ ਹੋ ਕੇ ਆਵਾਜ਼ ਦੀ ਦਿਸ਼ਾ ਵੱਲ ਦੇਖਦਾ ਹੈ।
ਨੌਜਵਾਨ ਸਾਧ: (ਹੱਥ ਜੋੜਦਾ ਹੈ) ਸਾਈਂ! ਪੀੜਾਂ ਦੇ ਵੀ ... ਕੀ ਘਾਟ ਹੁੰਦੇ ਨੇ?
ਮਰਦਾਨਾ: ਬਾਬਾ ਬੋਲਿਆ ਤਾਂ ਅੰਮੀ ਯਾਦ ਆ ਗਈ!
ਕੋਰਸ: "ਹੋਣ ਦਾ ਹਰ ਪਲ ਘਾਟ ਐ! ...।ਜੇ ਤੀਰਥ ਦਾ ਮੋਹ ਨਾ ਬਣਾ ਲਏਂ!
ਨੌਜਵਾਨ ਸਾਧ: ...ਪਛਾਣਾਂ ਕਿਵੇਂ ਸਾਈਂ!
ਕੋਰਸ: ਆਵਾਜ਼ ਲਹਿਰਾਈ 'ਆਪੇ ਈ ਆਪੇ ਨੂੰ ਦੇਖਣਾ ਏ ਭਾਈ।"
ਨੌਜਵਾਨ ਸਾਧ: ਤੇ ਗੁਰੂ...?
41