ਗਏ! (ਮਰਦਾਨਾ ਕੰਬਦਾ ਹੈ) ਉਹ ਨਗਨ ਬਾਜ਼ਾਰਾਂ 'ਚ ਘੁੰਮਣ ਲੱਗੀ...ਲੋਕ
ਪੱਥਰ ਮਾਰਨ ਲੱਗੇ..., (ਪਿੱਛੋ ਸ਼ੋਰ ਸ਼ਰਾਬੇ ਤੇ ਸ਼ੰਖ, ਮਜੀਰੇ ਵਗੈਰਾ)
ਲਾਹੌਰ ਛੱਡਣ ਦਾ ਹੁਕਮ ਹੋ ਗਿਆ!
(ਮਰਦਾਨਾ ਝੁਣਝੁਣੀ ਲੈਂਦਾ ਹੈ... ਰਬਾਬ ਡਿੱਗਦੇ-ਡਿੱਗਦੇ ਬਚਦੀ
ਹੈ।)
ਨੇਹਰਾ: ...ਕੀ ਹੋਇਆ? ਮਰਦਾਨਾ: ਕੁਝ ਨਹੀਂ! (ਹੱਸਦਾ ਹੈ) ਮੈਂ ਦੇਖਿਆ...। ਅੰਗੁਲੀਮਾਲ ਦੇ
ਪੱਥਰ ਵੱਜਦੇ...ਤੇ ਆਨੰਦ ਖੜਾ... ਦੇਖ ਰਿਹਾ...! ਨੇਹਰਾ ਦੇ ਚੇਹਰੇ 'ਤੇ
ਕੋਈ ਭਾਵ ਨਾ ਦੇਖ ਕੇ) ...ਆਨੰਦ ...ਮੇਰਾ ਗੁਰੁਭਾਈ!
ਚੁੱਪੀ!!!
ਨੇਹਰਾ: ਤੂੰ ਮਿਲਿਆ ਸੀ ਉਹਨੂੰ..., ਕੁਝ ਕਿਹਾ ਸੀ ਉਸਨੇ?
ਮਰਦਾਨਾ: ਕਿਹਾ ਸੀ...ਕਿ ਕਵੀਂ ਆਪਨੇ ਸਾਈਂ ਨੂੰ...(ਖੜਾ ਹੋ ਜਾਂਦਾ ਹੈ)
"ਇੱਕ ਤਵਾਇਫ਼, ...ਖਾਲੀ ਪਿੰਡੇ ਕਿਵੇਂ ਆਵੇ! ਹਾਂ ਆ ਰੁਹ ਲੈ ਕੇ
ਆਵਾਂਗੀ! ਸਭ ਪੱਤ ਝੜੇ ਪਿੰਡੇ ਦੇ ...ਪਰ... ਰੁਹ ਨੀ ਲੱਭਦੀ..."
(ਮਰਦਾਨਾ ਨੀਵੀਂ ਪਾ ਲੈਂਦਾ ਹੈ।)
(ਲੋਕ ਦੌੜਦੇ ਹੋਏ ਜਾਂਦੇ ਹਨ। ਉਹ ਬੁੱਢੀ ਵੀ ਆਉਂਦੀ ਹੈ।)
ਬੁੱਢੀ: ਪੰਗੇ ਲੈਣੋਂ ਕਿਹੜਾ ਹਟਦੇ ਐ ਲੋਕ....,ਉਲਟੀਮਤ...
(ਨੇਹਰਾ ਉਸਨੂੰ ਰੋਕ ਕੇ ਪੁੱਛਦੀ ਹੈ)
ਨੇਹਰਾ: ਕੀ ਹੋਇਆ?
ਬੁੱਢੀ: ਓਧਰ ਕੋਈ ਉਲਟੇ ਪਾਸੇ ਈ ਪਾਣੀ ਦੇਈ ਜਾ ਰਿਹੈ। ਲਹਿੰਦੇ ਵੱਲ ਨੂੰ!
ਕੋਈ ਨਾਨਕ ਏ।(ਦੌੜ ਜਾਂਦੀ ਹੈ) ਪੰਗਾ ਪੈਣ ਵਾਲਾ।
ਮਰਦਾਨਾ: ਬਾਬਾ!
(ਉਲਟੇ ਪਾਸੇ ਦੌੜਦਾ ਹੈ।)
ਨੇਹਰਾ: ਸਾਈਂ (ਹਿਰਦੇ 'ਤੇ ਹੱਥ ਧਰ ਕੇ ਲਹਿੰਦੇ ਨੂੰ... ।।(ਅੱਖਾਂ 'ਚ ਰੋਸ਼ਨੀ
ਹੈ। ਲਹਿੰਦੇ ਵੱਲ ਨੂੰ! (ਅੱਖਾਂ ਭਰ ਆਉਂਦੀਆਂ ਹਨ। ਬਾਬਾ...!
ਫ਼ੇਡ ਆਉਟ
48