ਪੰਨਾ:A geographical description of the Panjab.pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪੪

ਦੁਆਬੇ ਸਿੰਧ ਸਾਗਰ ਦੇ ਨਗਰ।

ਕਰਦੇ ਹਨੇ, ਕਿ ਪਾਤਸਾਹ ਨੈ ਇਸ ਚੁਸਮੇ ਦੇ ਕਿਲੇ ਵਿਚ ਲਿਆਉਣ ਲਈ ਬਹੁਤ ਚਾਹਿਆ, ਪਰ ਨਾ ਲਿਆ ਸੱਕਿਆ; ਬਲਕ ਜਿਸ ਵੇਲੇ ਉਸ ਦੇ ਦੁਆਲ਼ੇ ਕੰਧਾਂ ਉਸਾਰਨ ਲੱਗੇ, ਤਾਂ ਉਹ ਦਾ ਪਾਣੀ ਅੰਦਰੋਂ ਸੁੱਕਕੇ ਕਿਲੇ ਥੀਂਂ ਬਾਹਰ ਰਸਦਾ ਸਾ। ਆਖਦੇ ਹਨ, ਜੋ ਦਰਵੱਜੇ ਦੇ ਪੱਥਰ ਉਪਰ ਤਲਾਕ ਲਿਖੀ ਹੋਈ ਹੈ, ਜੋ "ਕੋਈ ਪਾਤਸਾਹ ਇਸ ਕਿਲੇ ਦੇ ਅੰਦਰ ਨਾ ਵੜੇ, ਜਦ ਤੀਕਰ ਇਸ ਚਸਮੇ ਨੂੰ ਕਿਲੇ ਦੇ ਅੰਦਰ ਨਾ ਲਿਆਵੇ;" ਇਸ ਕਰਕੇ ਉਸ ਕਿਲੇ ਵਿਚ ਕੋਈ ਪਾਤਸਾਹ ਨਹੀਂ ਵੜਦਾ। ਖਾਣ ਨਾਮੇ ਨਲ਼ੇ ਤੇ ਪਾਰ ਮਦਾਨ ਵਿਚ ਇਕ ਪਾਤਸਾਹੀ ਸਰਾਂ ਥੀਂ, ਸੋ ਹੁਣ ਉਜੜ ਪਈ ਹੈ, ਅਤੇ ਕਿਲੇ ਦੇ ਲੋਕ ਇਸ ਨਲ਼ੇ ਦਾ ਪਾਣੀ ਪੀਂਦੇ ਹਨ; ਅਤੇ ਕਿਲੇ ਦੇ ਵਿਚ ਬੀ ਕਈ ਖੂਹੇ ਪੱਥਰ ਵਿਚ ਉਕਰੇ ਹੋਏ ਹਨ, ਪਰ ਤਿਨ੍ਹਾਂ ਵਿਚ ਪਾਣੀ ਬਹੁਤ ਥੁਹੁੜਾ ਹੈ। ਅਤੇ ਇਕ ਪੌੜੀਆਂ ਵਾਲ਼ੀ ਬਾਉੜੀ ਅਜਿਹੀ ਡੂੰਘੀ ਹੈ, ਜੋ ਆਦਮੀ ਦੀ ਨਿਗਾ ਉਹ ਦੇ ਥੱਲੇ ਤੀਕਰ ਨਹੀਂ ਅਪੜਦੀ; ਨਿਰਾ ਧੂਆਂ ਜਿਹਾ ਨਜਰੀ ਆਉਂਦਾ ਹੈ। ਉਹ ਦੀਆਂ ਇਕ ਸੌ ਇਕਾਸੀ ਪੌੜੀਆਂ ਇਕ ਕਾਲ਼ੇ ਰੰਗ ਦੇ ਪੱਥਰ ਦੀਆਂ ਹਨ, ਉਹ ਖੂਹਾ ਹੁਣ ਉਜਾੜ ਵਿਚ ਸੁੱਕਾ ਪਿਆ ਹੈ। ਅਤੇ ਰੁਤਾਸ ਦੇ ਕਿਲੇ, ਥੀਂ ਬਾਲਨਾਥ ਜੋਗੀ ਦਾ ਪਹਾੜ ਸੱਤ ਕੋਹ ਹੈ, ਅਤੇ ਉਸ ਪਹਾੜ ਦਾ ਨਾਉਂ ਬੀ ਬਾਲਨਾਥ ਦੇ ਨਾਉਂ ਪੁਰ ਮਸ਼ਹੂਰ ਹੋ ਗਿਆ ਹੋਇਆ ਹੈ; ਹੁਣ ਤੀਕਰ ਉਥੇ ਜੋਗੀ ਰਹਿੰਦੇ ਹਨ, ਅਤੇ ਗਾਈਆਂ ਮਹੀਆਂ ਬਹੁਤ ਰਖਦੇ ਹਨ, ਅਤੇ ਆਇਆਂ ਗਇਆਂ ਰਾਹੀਆ ਨੂੰ ਦੁੱਧ ਪਿਲਾਉਂਦੇ ਹਨ। ਇਸ ਪਹਾੜ ਵਿਚ ਸਭ ਚੁਸਮੇ ਖਾਰੇ ਹਨ; ਉਨ੍ਹਾਂ ਦਾ ਪਾਣੀ ਗਿਲਹੜ ਦੇ ਹੱਕ ਬਹੁਤ ਚੰਗਾ ਹੈ, ਅਤੇ ਉਸ ਪਾਣੀ ਪੀਤਿਆਂ ਉਵੇ ਦਸਤ ਲੱਗ ਜਾਂਦੇ ਹਨ, ਅਤੇ ਕਫ ਦੇ ਬਕਾਰ ਨੂੰ ਬੀ ਖੰਡ