ਪੰਨਾ:A geographical description of the Panjab.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬

ਪਹਿਲਾ ਦੁਆਬਾ।

ਇਨ੍ਹਾਂ ਪਾਰਸੀ ਦੀਆਂ ਬੈਤਾਂ ਦਾ ਆਰਥ ਇਹ ਹੈ, ਕਿ ਵਾਹ ਵਾਹ! ਪੰਜਾਬ ਦਾ ਕਿਆ ਅਨੂਪ ਅਤੇ ਸੁੰਦਰ ਦੇਸ ਹੈ, ਜੋ ਉਹ ਸੱਤਾਂ ਹੀ ਇਕਲੀਮਾਂ ਵਿਚੋਂ ਚੁਣਿਆ ਹੋਇਆ ਦੇਸ ਹੈ, ਅਤੇ ਉਹਦੀ ਮਿੱਟੀ ਦੀ ਕੋਸਰ ਦੇ ਜਲ ਨੈ ਸੁਗੰਦ ਖਾਹਦੀ,ਅਤੇ ਉਹ ਦੀ ਬਾਉ ਥੀਂ ਆਦਮੀ ਮਸਤੀ ਦੀਆਂ ਤਰੰਗ ਵਿਚ ਆ ਜਾਂਦਾ ਹੈ, ਅਤੇ ਧਰਤੀ ਅਰ ਅਕਾਸ ਸਭੇ ਉਹ ਦੇ ਚਰਨਾਂ ਦੀ ਧੂੜ ਹਨ!

The First Duába-Bist Jalandhar.

ਪਹਿਲਾ ਦੁਆਬਾ ਬਿਸਤ ਜਲੰਧਰ। ਉਹ ਸਭਨਾਂ ਦੁਆਬਿਆਂ ਨਾਲ਼ੋਂ ਬਹੁਤ ਛੋਟਾ ਹੈ, ਪਰ ਵਸੋਂ ਅਰ ਖੇਤੀ-ਪੱਤੀ ਵਿਚ ਸਾਰੀ ਪੰਜਾਬ ਨਾਲ਼ੋਂ ਵੱਧ ਹੈ; ਉਸ ਵਿਖੇ ਕਿਧਰੇ ਰੋਹੀ ਨਹੀਂ, ਅਰਥਾਤ ਕਿਧਰੇ ਖੇਤੀ ਬਾਹਰੀ ਭੋਂ ਨਹੀਂ। ਅਤੇ ਪਾਣੀ,ਅਰ ਖੇਤੀ, ਅਰ ਨਹਿਰਾਂ,ਅਤੇ ਮੇਵੇਦਾਰ ਦਰਖਤਾਂ ਦੀ ਬੁਤਾਇਤ ਕਰਕੇ,(ਜਿਹੇਕੁ ਅੰਬ ਅਰ ਖਜੂਰਾਂ ਹਨ,) ਕਸ਼ਮੀਰ ਦੇ ਬਰੋਬਰ ਹੈ। ਅਤੇ ਹਰ ਪ੍ਰਕਾਰ ਦੇ ਅਨਾਜ ਦੀ, ਇਸ ਦੁਆਬੇ ਵਿਖੇ, ਇਤਨੀ ਬੁਤਾਇਤ ਹੈ, ਜੋ ਸਾਰੀ ਪੰਜਾਬ ਵਿਚ, ਓਥੋਂ ਦਾਣਾ ਜਾਂਦਾ ਹੈ। ਕਾਲ ਸਮੇਂ ਵਿਚ ਬੀ ਉਸ ਮੁਲਖ ਦੇ ਲੋਕ,ਮਹਿੰਗ ਦੀ ਬਲਾ ਦੇ ਕਾਰਨ ਹੋਰਨਾਂ ਜਿਹੇ ਨਹੀਂ ਔਖੇ ਹੁੰਦੇ;ਸਗੋਂ ਅਨਾਜ ਬੇਚਕੇ ਧਨਵਾਨ ਬਣ ਜਾਂਦੇ ਹਨ। ਗੰਨਾਂ ਅਰ ਕਪਾਹ ਬਹੁਤ ਹੀ ਬੀਜਦੇ ਹਨ, ਅਤੇ ਗੁੜ, ਸੱਕਰ, ਸੁਪੈਦ ਰੰਗ, ਅੱਤ ਮਜੇਦਾਰ ਅਰ ਉਮਦਾ ਪੈਦਾ ਹੁੰਦੇ ਹਨ; ਅਤੇ ਬੁਪਾਰੀ ਕਾਬੁਲ, ਕਸਮੀਰ,ਅਤੇ ਹੋਰ ਦੂਰ ਦੂਰ ਦੇ ਮੁਲਖਾਂ ਨੂੰ ਇਥੋਂ ਲੈ ਜਾਂਦੇ ਹਨ।

The Minor Streams.

ਅਤੇ ਇਸ ਦੁਆਬੇ ਵਿਖੇ ਛੋਟੀਆਂ ਮੋਟੀਆਂ ਸਭ ਛੱਤੀ ਨਹਿਰਾਂ ਅਰ ਬੇਈਆਂ ਹਨ; ਉਨ੍ਹਾਂ ਛੱਤੀਆਂ ਵਿਚੋਂ, ਚੋਬੀ ਤਾਂ