ਪੰਨਾ:Alochana Magazine April-May 1963.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪) ਨਿਸਕ ਖਿਨ ਦਾ ਨਾਵਲ -ਇਹ ਵਿਧੀ ਇਸ ਕਥਨ ਤੇ ਨਿਰਧਾਰਿਤ ਹੈ ਕਿ ਜੀਵਨ ਦੀ ਸਚਾਈ ਨਾ ਤਾਂ ਜੀਵਨੀ ਵਿਚ, ਨਾ ਮਾਨਸਿਕ ਸਮਿਗਰੀ ਵਿਚ, ਨਾ ਮਨ ਦੇ ਵਿਕਾਸ ਵਿਚ ਤੇ ਨਾਂ ਹੀ ਕਿਸੇ ਮਨੋਬਿਰਤੀ ਵਿਚ ਹੈ ਸਗੋਂ ਇਹ ਤਾਂ ਕਿਸੇ ਮਾਨਸਿਕ fਖਣ ਵਿਚ ਵਿਖਾਲੀ ਦਿੰਦੀ ਹੈ । ਜਾਂ ਇਉਂ ਕਹੋ ਕਿ ਮਨੁੱਖ ਕੋਈ ਸ਼ਖਸੀਅਤ ਜਾਂ "ਨਿਰੰਤਰ ਆਪਾ" ਨਹੀਂ, ਸਗੋਂ ਉਪਜਦੇ ਬਿਨਸਦੇ ਮਾਨਸਿਕ ਛਿਨਾਂ ਦੀ ਲਗਾਤਾਰਤਾ ਹੈ । ਇਸ ਵਿਚਾਰ ਉਤੇ ਮਨੋ ਵਿਸ਼ਲੇਸ਼ਣ ਦਾ ਹੀ ਨਹੀਂ, ਸਗੋਂ ਇਸ ਤੋਂ ਭੀ ਵਧੇਰੇ ਵਿਹਾਰਵਾਦ(Behaviourism) ਦਾ ਪਰਭਾਵ ਹੈ। ਵਿਹਾਰਵਾਦ “ਚੇਤਨਤਾ" ਅਤੇ "ਸ਼ਖ਼ਸ਼ੀਅਤ" ਦੀ ਹੋਂਦ ਤੋਂ ਇਨਕਾਰੀ ਹੈ । ਉਂਝ ਭੀ ਕਈ ਹੋਰ ਮਨੋਵਿਗਿਆਨਕ ਸਿਧਾਂਤਾਂ ਅਨੁਸਾਰ ਚੇਤਨਤਾ, ਉਹਨਾਂ ਆਸਾਂ, ਅੰਦੇਸ਼ਿਆਂ, ਵਿਚਾਰਾਂ, ਆਦਿ ਤੋਂ ਅੱਡਰੀ ਕੋਈ ਨਵੇਕਲੀ ਚੀਜ਼ ਨਹੀਂ ਜਿਹਨਾਂ ਬਾਰੇ ਅਸੀਂ ਚੇਤੰਨ ਹੁੰਦੇ ਹਾਂ । ਜੇਕਰ ਇਹ ਵਿਸ਼ਲੇਸ਼ਣ ਠੀਕ ਹੈ ਤਾਂ ਸ਼ਖਸ਼ੀਅਤ ਕਿਸੇ ਨਿਰੰਤਰਤਾ ਦਾ ਨਾਮ ਨਹੀਂ, ਸਗੋਂ ਮਾਨਸਿਕ ਅਵਸਥਾਵਾਂ ਦੀ ਇਕ ਲੜੀ ਦਾ ਨਾਮ ਹੈ । ਇਵੇਂ ਹੀ ਸਮਾਂ ਜਾਂ ਜੀਵਨ ਭੀ ਕਿਸੇ ਨਿਰੰਤਰ ਵਹਾਓ ਦਾ ਨਾਮ ਨਹੀਂ, ਸਗੋਂ ਅਡੋ ਅੱਡ ਖਿਨਾਂ ਦੀ ਇਕ ਲੜੀ ਹੈ । "ਜੇਕਰ ਇਹ ਗਲ ਹੈ" ਗਲਪਕਾਰ ਕਹੰਦਾ ਹੈ", ਤਾਂ ਸਚਿਆਈ ਦੇ ਨਿਰੂਪਣ ਲਈ ਜ਼ਰੂਰੀ ਹੈ ਕਿ ਮੈਂ ਖਿਨਿਕ ਮਾਨਸਿਕ ਅਵਸਥਾ ਨੂੰ ਪਕੜਣ ਦਾ ਜਤਨ ਕਰਾਂ ; ਜੀਵਨ ਨੂੰ ਉਸਦੇ ਅਸਲ ਰੂਪ ਵਿਚ ਉਤਰਨ ਲਈ ਅਨੁਭਵ ਦੇ ਮਾਨਸਿਕ ਖਿਨ ਤੇ ਧਿਆਨ ਦਿਆਂ ।" ਇਸ ਵਿਚਾਰਧਾਰਾ ਦੇ ਪਰਭਾਵ ਹੇਠ ਨਾਵਲ ਦ੍ਰਿਸ਼ ਦਾ ਇਕ ਸਿਲਸਿਲਾ, ਅਤੇ ‘ਦਿਸ਼' ਘਟਨਾਵਾਂ ਦਾ ਇਕ ਸਿਲਸਿਲਾ ਬਣ ਗਏ ਤੇ ਘਟਨਾਵਾਂ ਅਖਬਾਰੀ ਸੁਰਖ਼ੀਆਂ ਵਾਂਗ ਲਿਖੀਣ ਲਗ ਪਈਆਂ ਜਿਵੇਂ :-

"ਸਭਿਅਤਾ ਖੜੋਤੀ ਸੀ ।
ਵਪਾਰ ਚਲ ਰਹਿਆ ਸੀ ।
ਪਿਆਰ ਨੇ ਮੁੜ ਅਪਣਾ ਹੁਲਾਰਾ ਅਰੰਭ ਦਿੱਤਾ।"

ਉਪਰੋਕਤ ਵਿਆਖਿਆ ਤੋਂ ਦਿਉਂ ਭਾਸਦਾ ਹੈ ਜਿਵੇਂ ਗਲਪਕਾਰ ਦਾ ਮੁੱਖ ਮੰਤਵ ਅਣਸਾਧੇ ਨਿੱਜੀ ਅਨੁਭਵ ਦੇ ਕਿਸੇ ਟੋਟੇ ਨੂੰ ਇੰਨ ਬਿੰਨ ਪੇਸ਼ ਕਰ ਦੇਣਾ ਬਣ ਗਇਆ ਹੈ । ਪਰ ਸਾਧਾਰਨ ਅਨੁਭਵ ਕੇਵਲ ਕਿਸੇ ਪ੍ਰਤਿਭਾਸ਼ਾਲੀ ਹੱਥ ਦੀ ਛੁਹ ਨਾਲ ਹੀ ਰੋਚਕ ਸਾਹਿੱਤ ਬਣ ਸਕਦਾ ਹੈ । ਸਾਧਾਰਨ ਲੇਖਕ ਨੂੰ ਪਾਠਕਾਂ ਦੀ ਦਿਲਚਸਪੀ ਕਾਇਮ ਰਖਣ ਲਈ ਅਸਾਧਾਰਨ ਅਨਭਵ ਦੀ ਟੇਕ ਲੈਣੀ ਪੈਂਦੀ ਹੈ । ਇਸੇ ਲਈ ਸਾਹਿੱਤ ਵਿਚ ਅਸਾਧਾਰਨ ਚਰਿਤਰਾਂ ਮਾਨਸਿਕ ਰੋਗੀਆਂ, ਵਿਚਿਤਰ ਵਿਅਕਤੀਆਂ, ਲਿੰਗਿਕ ਵਿਕ੍ਰਿਤਾਂ (perverts), —————————————————————————————————————————————————————————————————

*ਇਹਨਾਂ ਵਾਕਾਂ ਨਾਲ Lionel Britton ਦੇ ਨਾਵਲ Hunger and Love ਦਾ ਇਕ ਕਾਂਡ ਸਮਾਪਤ ਹੁੰਦਾ ਹੈ ।

੧੩