ਪੰਨਾ:Alochana Magazine April-May 1963.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

'ਤੇ ਪਰਦਾ ਪਾਉਂਦੇ ਹਨ । ਤੇ ਕਵੀ ਆਖਦਾ ਹੈ : ਫੱਕਰ ਜਜ਼ਬੇ ਬੇਫਿਕਰੀ ਦੀਆਂ ਤਾਣ ਚਾਦਰਾਂ ਸਾਰੇ ਸੁੱਤੇ ਥਾਓਂ ਥਾਈਂ ਸ਼ਾਇਦ ਈਕਣ ਦਿਲ ਵਿਚ ਆਖ ਰਹੇ ਹੋਣਗੇ ਯਾ ਅੱਲਾ . ਹੁਣ ਪੀਹ ਅਸਾਡਾ ਖਾਵੇ ਤਰਸ ਕਬਰ ’ਚੋਂ ਉੱਠੇ ਆਲਸ ਤੇ ਸੁਸਤੀ ਦਾ ਕੂੜਾ ਹੂੰਝ ਕੇ ਵਿਹੜਿਉਂ ਬਾਹਰ ਸੁੱਟੇ । -8- ਨਵੀਨਤਾ ਦੀਆਂ ਸੰਭਾਵਨਾਵਾਂ ਯਗ-ਧਰਮ ਵਿਚੋਂ ਉਪਜਦੀਆਂ ਹਨ,ਤੇ ਨਵੀਨਤਾ ਦੀ ਹਰ ਪ੍ਰਾਪਤੀ ਕਿਸੇ ਨਾ ਕਿਸੇ ਰੂਪ ਵਿਚ ਪਰੰਪਰਾ ਦੀ ਸਦੀਆਂ ਲੰਮੀ ਬੌਖਲਾ ਨਾਲ ਜੁੜੇ ਬਿਨਾ ਨਹੀਂ ਰਹਿੰਦੀ | ਸਾਰਥਕ ਤੇ ਇਕਾਗਰ ਪ੍ਰਭਾਵ ਹੀ ਆਧੁਨਿਕ ਕਵਿਤਾ ਦੀਆਂ ਸਭਾਵਕ ਤੇ ਕਾਲਪਨਿਕ ਰੁਚੀਆਂ ਵਿਚ ਰਚ ਸਕਦਾ ਹੈ, ਜਿਵੇਂ ਲੋਕ-ਗੀਤ ਦੀ ਕੁਠਾਲੀ ਵਿਤ ਚਿਰ-ਕਾਲ ਤੋਂ ਹੁੰਦਾ ਆਇਆ ਹੈ । ਕਣਕ ਨੂੰ ਸੰਬੋਧਿਤ ਕਰਦਿਆਂ ਮੁੜਕੋ ਮੁੜ੍ਹਕਾ ਕਿਰਸਾਣ ਆਖਦਾ ਹੈ : ਕਣਕੇ ! ਨੀ ਇੱਕ ਵੇਰ ਫੇਰ ਦੱਸ ਖਾਂ ਮਹਿੰਗੀ ਬਣ ਕੇ । ਆਧੁਨਿਕ ਕਵੀ ਤੋਂ ਅਜੋਕਾ ਯੁਗ ਮੰਗ ਕਰਦਾ ਹੈ ਕਿ ਉਹ ਆਪਣੇ ਸ਼ਬਦਾਰਥ ਦੀ ਲ ਨੂੰ ਕਵਿਤਾ ਦੇ ਰੋਗ-ਮੰਚ ਤੇ ਨਵੇਂ ਅਭਿਨਯ ਦੇ ਅਨਰਪ ਦਾ , ਹੋਵੇ । ਖਬਰੇ ਕਦ ਤੋਂ ਲੋਕ-ਗੀਤ ਦਾ ਇਹ ਬੋਲ ਕਵਿਤਾ ਦੇ ਰੰਗ-ਮੰਚ 'ਤੇ ਚੜ੍ਹ ਆ ਰਿਹਾ ਹੈ : ਚੰਨਾ ਵੇ ਤੇਰੀ ਚਾਨਣੀ ਤਾਰਿਆ ਵੇ ਤੇਰੀ ਲੋਅ ਚੰਨ ਪਕਾਵੇ ਰੋਟੀਆਂ ਤੇ ਤਾਰਾ ਕਰੇ ਰਸੋ