ਪੰਨਾ:Alochana Magazine August 1960.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਐਮ. ਐਮ. ਸਿੰਘ ਕਵੀ ਚਾਤਿਕ-ਸੁਧਾਰਵਾਦੀ | ਕਵੀ ਚਾਤ੍ਰਿਕ ਉਸ ਸਮੇਂ ਦੀ ਉਪਜ ਹੈ, ਜਿਸ ਸਮੇਂ ਦਾ ਸਮਾਜ ਆਪਣੇ ਵਿਚ ਬੇਗਿਣਤ ਔਗਣਾਂ ਨੂੰ ਲੁਕਾਈ ਬੈਠਾ ਸੀ । ਚਾਤ੍ਰਿਕ ਦਿਲ ਸੁਧਾਰਵਾਦੀ ਸੀ, ਉਸੇ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਦਾ ਨਾਨਕ ਸਿੰਘ ਹਿਰਦਾ ਸੁਧਾਰਵਾਦੀ ਰਹਿਆ ਹੈ । ਉਪਨਿਆਸਕਾਰ ਨਾਨਕ ਸਿੰਘ ਨੇ ਜਿਵੇਂ ਆਪਣੇ ਉਪਨਿਆਸਾਂ ਵਿਚ ਸਾਮਾਜਿਕ ਔਗੁਣਾਂ ਦਾ ਪਾਜ ਉਘਾੜਿਆ ਹੈ, ਉਸੇ ਤਰ੍ਹਾਂ ਕਵੀ ਚਾਤ੍ਰਿਕ ਨੇ ਆਪਣੀ ਕਵਿਤਾ ਵਿਚ ਕੀਤਾ ਹੈ । ਚਾਤ੍ਰਿਕ ਨੇ ਭਾਰਤ ਵਿਚ ਅਨਪੜ੍ਹਤਾ ਅਤੇ ਜਹਾਲਤ ਵੇਖੀ ਧਾਰਮਿਕ ਅੰਧ-ਵਿਸ਼ਵਾਸ਼ ਅਤੇ ਧਾਰਮਿਕ ਠੇਕੇਦਾਰਾਂ ਨੂੰ ਕੁਰਾਹੇ ਪਏ ਦੇਖਿਆ, ਫਿਰਕਾਪ੍ਰਸਤੀ ਤੇ ਏਕੇ ਦੀ ਘਾਟ ਮਹਿਸੀ, ਇਸਤ੍ਰੀ ਨੂੰ ਮਰਦ ਦੇ ਪੈਰਾਂ ਹੇਠ ਲਤੜੀਂਦਿਆਂ ਵੇਖਿਆ, ਉੱਚੀਆਂ ਜਾਤਾਂ ਵਾਲਿਆਂ ਤੋਂ ਨੀਵੀਆਂ ਜਾਤਾਂ ਵਾਲਿਆਂ ਨੂੰ 'ਅਛੂਤ’ ‘ਅਛੂਤ ਕਹਿੰਦੇ ਸੁਣਿਆ, ਭਾਰਤੀ ਕਿਸਾਨ ਦੀ ਅਤਿ ਦੁਰਦਸ਼ਾ ਵੇਖੀ ਅਤੇ ਉਹਦੀ ਕਲਮ ਫੜਕ ਉੱਠੀ-ਇਹਨਾਂ ਔਗੁਣਾਂ ਦੇ ਸੁਧਾਰ ਲਈ । | ਚਾਤ੍ਰਿਕ ਨੇ ਥਾਂ ਥਾਂ ਧੋਖੇ-ਬਾਜ਼ੀ ਵੇਖੀ, ਮਤਲਬ ਦੀ ਦੋਸਤੀ ਵੇਖੀ, ਲੋਕਾਂ ਦੇ ਉਪਰਲੇ ਭੋਲੇ ਚਿਹਰੇ ਅਤੇ ਅੰਦਰਲੇ ਕਾਲੇ ਸੀਨੇ ਵੀ ਦੇਖੇ, ਸੰਤਾਂ ਦੇ ਅਯਾਸ਼ੀ ਅਤੇ ਚਤੁਰਾਈ ਤੇ ਵੀ ਚਾਤ੍ਰਿਕ ਦੀ ਸੂਝਵਾਨ ਨਜ਼ਰ ਪਈ, ਲੀਡਰਾਂ ਨੂੰ ਵੀ ਵੇਖਿਆ ਜੋ ਜਨਤਾ ਦੇ ਖੀਸੇ ਖਾਲੀ ਕਰ ਰਹੇ ਸਨ । ਉਸ ਕੀ ਨਹੀਂ ਵੇਖਿਆ ? ਮੰਦਿਰਾਂ ਨੂੰ ਵੇਖਿਆ ਜੋ ਲੁਟ ਦਾ ਘਰ ਬਣ ਚੁਕੇ ਸਨ, ਮੰਦਿਰਾਂ ਦੇ ਲੁਟੇਰੇ ਪੁਜਾਰੀ ਵੀ ਉਸ ਨੇ ਕੇ ਸਨ, ਪਰ ਦਿਲ ਦੀ ਸਫਾਈ ਉਸ ਨੂੰ ਕਿਧਰੇ ਨਾ ਦਿੱਸੀ ਅਤੇ ਉਹ ਦੀ ਕਲਮ ਨੇ “ਦੁਨੀਆਂ ਦੇ ਸਾਜਣ ਵਾਲੇ ਸਾਈਂ' ਨੂੰ ਸੰਬੋਧਨ ਕਰਕੇ ਲਿਖ ਦਿੱਤਾ ਕਿ ਤੇਰੀ ਦੁਨੀਆਂ ਵਿਚ ਆ ਕੇ ਮੈਂ - ਹਰ ਥਾਂ ਦੇਖੀ ਧੋਖੇਬਾਜ਼ੀ, ਖੋਟੀ ਧਾਤ ਮੁਲੱਮਾ ਸਾਜ਼ੀ ...... ਚਿਹਰੇ ਭੋਲੇ ਭਾਲੇ ਦੋਖੇ, ਸੀਨੇ ਕਾਲੇ ਕਾਲੇ ਦੇਖੇ ।