ਪੰਨਾ:Alochana Magazine August 1962.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਮਰਜੀਤ (ਸ੍ਰੀ ਮਤੀ) - ਆਲੋਚਨਾ ਤੇ ਉਸ ਦੇ ਵਿਭਿੰਨ ਪਖ .

( ਆਲੋਚਨਾ ਲਈ ਸਾਹਿਤ ਵਿੱਚ ਵਿਵੇਚਨਾ, ਸਮੀਕਸ਼ਾ ਤੇ ਸਮਾਲੋਚਨਾ ਆਦਿ ਸ਼ਬਦਾਂ ਦੀ ਵਰਤੋਂ ਹੁੰਦੀ ਹੈ । ਆਲੋਚਨਾ ਸ਼ਬਦ ਸੰਸਕ੍ਰਿਤ ਦੀ ‘ਚ' ਧਾਤੂ ਤੋਂ ਬਣਿਆ ਹੈ । ‘ਚ' ਦਾ ਅਰਥ ਹੁੰਦਾ ਹੈ, ਵੇਖਣਾ । ‘ਚ’ ਵਿੱਚ ‘ਲ’ ਪਿਛੇਤਰ ਦੇ ਜੁੜਨ ਨਾਲ ਲੋਚਨ ਸ਼ਬਦ ਬਣਦਾ ਹੈ । ਤੇ ਫਿਰ ਇਸਤ੍ਰੀ ਵਾਚੀ ‘ਟਾਪ’ ਪਿਛੇਤਰ ਦੇ ਜੁੜਨ ਨਾਲ ਲੋਚਨਾ ਤੇ 'ਆ' ਅਗੇਤਰ ਦੇ ਜੁੜਨ ਨਾਲ ਆਲੋਚਨਾ ਸ਼ਬਦ ਬਣਦਾ ਹੈ । ਇਸ ਦਾ ਅਰਥ ਹੁੰਦਾ ਹੈ ਕਿਸੇ ਚੀਜ਼ ਜਾਂ ਪਦਾਰਥ ਨੂੰ ਅਨੁਸ਼ਾਸਿਤ ਰੂਪ ਵਿੱਚ ਵੇਖਣਾ ਜਾਂ ਸੰਤੁਲਿਤ ਨਜ਼ਰੀਏ ਤੋਂ ਕਿਸੇ ਰਚਨਾ ਦੇ ਗੁਣ ਦੇਸ਼ ਦਸ ਕੇ ਉਸ ਦਾ ਮੂਲੜਾਂਕਨ ਤੇ ਵਿਆਖਿਆ ਕਰਨਾ । ਆਲੋਚਨਾ ਦੇ ਸਰੂਪ ਤੇ ਪੱਛਮੀ ਵਿਦਵਾਨਾਂ ਨੇ ਬੜੇ ਵਿਸਤਾਰ ਵਿੱਚ ਵਿਚਾਰ ਕੀਤਾ ਹੈ । ਇਥੇ ਉਨ੍ਹਾਂ ਦੇ ਵਿਚਾਰਾਂ ਦੀ ਚਰਚਾ ਅਪ੍ਰਸੰਗਿਕ ਨਹੀਂ ਹੋਵੇਗੀ । ੧. ਇਨਸਾਈਕਲੋਪੀਡਿਆਂ ਬ੍ਰਿਟੈਨਿਕਾ ਦਾ ਮਤ :- ਇਸ ਗ੍ਰੰਥ ਵਿਚ ਆਲੋਚਨਾ ਦੇ ਸਰੂਪ ਬਾਰੇ ਇਵੇਂ ਲਿਖਿਆ ਹੈ : (Criticism is the art of judging the qualities and values of an aesthetic object whether in Literature or the fine arts. It involves the formation and expression of Judegment.” ਆਲੋਚਨਾ ਦਾ ਅਰਥ ਚੀਜ਼ਾਂ ਦੇ ਗੁਣਾਂ ਨੂੰ ਪਰਖਣਾ ਹੁੰਦਾ ਹੈ । ਭਾਵੇਂ ਉਹ ਪਰਖ ਸਾਹਿਤ ਦੇ ਖੇਤਰ ਵਿੱਚ ਕੀਤੀ ਗਈ ਹੋਵੇ ਜਾਂ ਲਲਿਤ ਕਲਾ ਦੇ ਖੇਤਰ ਵਿੱਚ । 2. ਰਿਚਰਡਜ਼ ਦਾ ਮਤ :- ਇਨ੍ਹਾਂ ਨੇ ਆਲੋਚਨਾ ਦਾ ਬਯਾਨ ਕਰਦੇ ਹੋਇਆਂ ਮੂਲ-ਨਿਰਧਾਰਣ ਨੂੰ ਉਸ ਦੀ ਖਾਸੀਅਤ ਦfਸਿਆ ਹੈ :-- "To set up as a critic is to set up as a judge of values." , ਮੈਥਯੂ ਆਰਨਲਡ ਦਾ ਵਿਚਾਰ :- ਉਨ੍ਹਾਂ ਦੇ ਵਿਚਾਰ ਵਿੱਚ ਆਲੋਚਕ ਨੂੰ ਨਿਵੇਕਲੇ ਹੋ ਕੇ ਕਿਸੇ ਚੀਜ਼ ਦੇ ਅਸਲੀ ਸਰੂਪ ਦਾ ਗਿਆਨ ਹੋਣਾ 9o