ਪੰਨਾ:Alochana Magazine February 1963.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਜਾਪਦਾ ਹੈ ਇਸ ਤਰ੍ਹਾਂ
ਜਿਉਂ ਯਾਦ ਤੇਰੇ ਕਥਨ ਦੀ
ਧੁੰਏ ’ਚ ਘੁਲਦੀ ਜਾ ਰਹੀ
ਯੁੱਖ ਰਹੀ ਹੈ ਅਗਰਬੱਤੀ
ਫੇਰ ਅੱਜ ਕਮਰੇ ਦੇ ਵਿੱਚ
ਮਹਿਕ ਚੰਦਨ ਦੀ
ਹੈ ਤਾਈਉਂ ਆ ਰਹੀ !

ਰਵਿੰਦਰ ‘ਕਵੀ' ਦੀ ਇਹ ਕਵਿਤਾ ਇਸ ਮਹੀਨੇ ਦੀ ਆਲੋਚਨਾ ਦਾ ਵਿਸ਼ਾ ਹੈ । ਇਹ ਕਵਿਤਾ 'ਪ੍ਰੀਤ ਲੜੀ' ਦੇ ਦਸੰਬਰ ੧੯੬੨ ਦੇ ਅੰਕ ਵਿੱਚ ਪ੍ਰਕਾਸ਼ਤ ਹੋਈ ਸੀ । ਇਸ ਕਵਿਤਾ ਨੂੰ ਚੁਣਨ ਦਾ ਮੁੱਖ ਆਸ਼ਾ ਇਹ ਹੈ ਕਵੀ ਆਧੁਨਿਕ ਸਾਹਿਤਕ ਚੇਤਨਾ ਦਾ ਪ੍ਰਗਟਾਵਾਂ ਇਸ ਕਵਿਤਾ ਵਿੱਚ ਸਫ਼ਲਤਾ ਨਾਲ ਕਰਦਾ ਹੈ । ਆਧੁਨਿਕ ਸਾਹਿਤ ਅਥਵਾ ਕਲਾ ਕਿਸੇ ਨਿਸ਼ਚਿਤ ਵਿਚਾਰਧਾਰਾ ਨੂੰ ਨਹੀਂ ਅਪਣਾਉਂਦੀ । ਇਸੇ ਲਈ ਕਲਾ ਨੂੰ ਸ਼ਪ ਕਲਾ ਦੇ ਰੂਪ ‘ਚ ਸ੍ਵੀਕਾਰ ਕਰਨਾ ਇਕ ਬੀਤੇ ਯੁਗ ਦੀ ਗੱਲ ਹੈ, ਜਦੋਂ ਕਲਾਕਾਰ ਕੇਵਲ ਕਲਾ ਨੂੰ ਸ਼ੁਧ ਰੂਪ ਵਿੱਚ ਅਪਣਾਉਣ ਦਾ ਯਤਨ ਕਰਦਾ ਹੈ ਤਾਂ ਮਾਨੋ ਉਸ ਦੀ ਕਲਾ ਦੇ ਵਿਅਕਤਿਤਵ ਦੀ ਸਮਗਰਤਾ ਤੇ ਨਿਰਭਰ ਕਰਦੀ ਹੈ । ਸਮਗਰ ਮਨੁਖ, ਸਮਾਜਕ ਹੈ, ਧਾਰਮਿਕ ਹੈ, ਦਾਰਸ਼ਨਿਕ ਹੈ, ਰਾਜਨੀਤਕ ਹੈ ਤੇ ਸੁਹਜਵਾਦੀ ਹੈ । ਇਹ ਸਮਗਰਤਾ (totality) ਕਲਾਕਾਰ ਦੇ ਵਿਅਕਤਿਤਵ ਦੀ ਇਕਾਈ ਨੂੰ ਸਮਾਜਕ ਸਮਗਰਤਾ ਨਾਲ ਤੱਦਰੂਪ ਕਰਨ ਉਪ੍ਰੰਤ ਹੀ ਉਪਜਦਾ ਹੈ । ਇਉਂ ਇਸ ਕਵਿਤਾ ਵਿੱਚ ਕਵੀ ਦੀ ਸਮਗਰਤਾ ਹਰ ਸਤਰ ਵਿੱਚ ਵਿਦਮਾਨ ਹੈ । ਉਸ ਦੀ ਆਤਮ-ਪੀੜਾ ਕੇਵਲ ਉਸ ਦੇ ਵਿਅਕਤੀ ਦੀ ਆਤਮ-ਪੀੜਾ ਨਹੀਂ ਸਗੋਂ ਨਵੀਂ ਪੀੜ੍ਹੀ ਦੇ ਮਨੁਖ ਦੀ ਆਤਮ-ਪੀੜਾ ਦੀ ਪ੍ਰਤਿਨਿਧਤਾ ਕਰਦਾ ਹੈ । ਉਹ ਪਿਛਲੇ ਦਹਾਕੇ ਦੀ ਪੰਜਾਬੀ ਕਵਿਤਾ ਦੇ ਪ੍ਰਚਾਰਵਾਦੀ ਵਿਚਾਰਾਂ ਨਾਲ ਸਹਿਮਤ ਨਹੀਂ । ਉਹ ਇਹ ਵਿਸ਼ਵਾਸ਼ ਨਹੀਂ ਕਰਦਾ ਕਿ ਸਰਵਹਾਰਾ ਸ਼੍ਰੇਣੀ ਹੀ ਉਤਮ ਸ਼੍ਰੇਣੀ ਹੈ ਤੇ ਸਰਵਹਾਰਾ ਕ੍ਰਾਂਤੀ ਹੀ ਸੰਸਾਰ ਦੇ ਇਤਿਹਾਸ ਦਾ ਭਵਿਖ ਹੈ ਜਦੋਂ ਲੇਖਕ ਜਾਂ ਕਵੀ ਇਸ ਪ੍ਰਕਾਰ ਦੇ ਵਿਚਾਰਾਂ ਨੂੰ ਅਪਣਾ ਕੇ ਤੁਰਦਾ ਹੈ ਤਾਂ ਕਲਾਂ ਦੇ ਸੋਮੇਂ ਸੁਕਾ ਦੇਂਦਾ ਹੈ ਕਿਉਕਿ ਜੀਵਨ ਵਿੱਚ ਵਸਤੂਨਿਸ਼ਠਤਾ (objectivity) ਨਿਰਪੇਖ ਰੂਪ 'ਚ ਪ੍ਰਾਪਤ ਨਹੀਂ ਹੋ ਸਕਦੀ, ਵਸਤੂ-ਨਿਸ਼ਠਤਾ (objectivity) ਕਿਸੇ ਮਾਤਰਾ ਤੱਕ ਹੀ ਸੰਭਵ ਹੈ ।

੩੧