ਪੰਨਾ:Alochana Magazine February 1963.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਗਤਿਵਾਦੀ-ਕ੍ਰਾਂਤੀਕਾਰੀ ਤੇ ਦੇਸ਼-ਅਭਿਮਾਨੀ ਭਾਵਾਂ ਪਰਸਪਰ ਵਿਰੋਧ ਵਿੱਚ ਚਲਣ ਲਗ ਪਈਆਂ । ਹਿੰਦੀ ਤੇ ਸ਼ਾਇਦ ਹੋਰ ਕੁਝ ਬੋਲੀਆਂ ਦੇ ਸਾਹਿਤ ਤੋਂ ਵਿਪਰੀਤ ਪੰਜਾਬੀ ਸਾਹਿਤ ਵਿੱਚ ਦੇਸ਼-ਅਭਿਮਾਨ ਦਾ ਜਜ਼ਬਾ ਇਤਨਾਂ ਬਲਵਾਨ ਨਹੀਂ ਸੀ, ਜਿਸ ਲਈ ਇਥੇ ਸਪੱਸ਼ਟ ਰੂਪ ਵਿੱਚ ਦੇਸ਼-ਅਭਿਮਾਨੀ ਸਾਹਿਤ-ਪ੍ਰਗਤਿਵਾਦੀ ਸਮਾਜਵਾਦੀ ਸਾਹਿਤ ਦੇ ਵਿਰੁਧ ਮੈਦਾਨ ਵਿੱਚ ਨਿਤਰ ਕੇ ਨਾ ਆਇਆ, ਪਰ ਪ੍ਰਗਤਿਵਾਦ ਦੇ ਸੰਬੰਧ ਵਿੱਚ ਕਈ ਪ੍ਰਕਾਰ ਦੀ ਉਪਰਾਮਤਾ ਜ਼ਰੂਰ ਉਤਪੰਨ ਹੋ ਗਈ ।

ਇਸ ਉਪਰਾਮਤਾ ਦਾ ਇਕ ਕਾਰਣ ਨਿਰੋਲ ਭਾਂਤ ਸਾਮਿਅਕ ਵੀ ਸੀ । ਨਵੀਂ ਪੀੜ੍ਹੀ ਦੇ ਲੇਖਕ ਪ੍ਰਗਤਿਵਾਦੀ ਧਾਰਾ ਨਾਲ, ਜਿਸ ਦੀ ਜਵਾਨੀ ਦਾ ਸਮਾਂ ਵੀਹਵੀਂ ਸਦੀ ਦੇ ਤੀਜਾ ਤੇ ਚੌਥਾ ਦਹਾਕੇ ਸਨ, ਪੂਰਣ ਭਾਂਤ ਰੁਚਿਤ ਨਹੀਂ ਸਨ ਰਹ ਸਕਦੇ । ਇਸਤਰੀ ਭਾਵੇਂ ਕਿਤਨੀ ਭੀ ਸੁੰਦਰ ਕਿਉਂ ਨਾ ਹੋਵੇ, ਆਪਣੀ ਢਲਦੀ ਉਮਰ ਵਿੱਚ ਨਵ-ਯੁਵਕਾਂ ਨੂੰ ਆਪਣੇ ਵਲ ਰਚਿਤ ਨਹੀਂ ਕਰ ਸਕਦੀ । ਇਸ ਲਈ ਜਿਹੜੇ ਨਵੇਂ ਲੇਖਕ ਆਪਣੇ ਆਧਾਰਾਂ ਵਿਚ ਪ੍ਰਗਤਿਵਾਦੀ ਕਾਂਤੀਕਾਰੀ ਭੀ ਸਨ, ਉਹ ਭੀ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਤੇ ਹੋਰ ਪ੍ਰਗਤਿਵਾਦੀ ਸਾਹਿਤ ਵਲ ਵਿਰੁਚੀ ਪ੍ਰਗਟਾਣ ਉਤੇ ਮਜਬੂਰ ਸਨ । ਜਸਬੀਰ ਸਿੰਘ ਆਹਲੂਵਾਲੀਆ ਦੇ ਕਥਨ ਅਨੁਸਾਰ ਮੋਹਨ ਸਿੰਘ ਦੀ ਧਾਰਾ, ਤੇ ਵਿਸ਼ਾਲਤਾਰ ਰੂਪ ਵਿਚ ੧੯੩੦ ਤੋਂ ੧੯੫੦ ਤਕ ਦੇ ਸਾਹਿਤ ਤੇ ਕਵਿਤਾ ਵਿੱਚ ਵਿਚਾਰ ਦੇ ਪੱਖ ਤੋਂ ਮਧ ਵਰਗੀ ਰੋਮਾਂਸਵਾਦ ਤੇ ਸਮਾਜਵਾਦੀ ਕ੍ਰਾਂਤੀਵਾਦ ਵਿੱਚ ਸੰਧੀ ਵਿਦਮਾਨ ਸੀ । ਹੁਣ ਉਸ ਸੰਧੀ ਵਿੱਚ ਤ੍ਰੇੜਾਂ ਪੈਣ ਲਗ ਪਈਆਂ। ਇਨ੍ਹਾਂ ਤ੍ਰੇੜਾਂ ਤੋਂ ਸਧਾਰਣ ਹੀ ਸਾਹਿਤ ਦੇ ਇਕ ਧੜੇ ਦੀ ਚਾਲ ਨੇ ਵਧੇਰੇ ਸਮਾਜਵਾਦੀ ਕ੍ਰਾਂਤੀਕਾਰੀ ਹੋ ਜਾਣਾ ਸੀ, ਤੇ ਦੂਜੇ ਨੇ ਵਧੇਰੇ ਰੋਮਾਂਸਵਾਦੀ । ਮੇਰੇ ਕੁਝ ਮਿਤਰ ਮੈਨੂੰ ਆਖਣ ਲਗ ਪਏ ਸਨ ਕਿ ਮੈਂ ਆਪਣੀ ਲਿਖਤ ਵਿੱਚ ਵਧੇਰੇ ਕਟੜ-ਪੰਥੀ ਹੁੰਦਾ ਜਾ ਰਹਿਆ ਸਾਂ। ਆਪਣੇ ਭਾਵ-ਵਿਚਾਰ ਅਨੁਸਾਰ ਭੀ ਮੈਂ ਮਾਰਕਸਵਾਦ ਵਲ ਵਧੇਰੇ ਤੇ ਫ਼ਰਾਇਡਵਾਦ ਵਲ ਘੱਟ ਰੁਚਿਤ ਹੋਣ ਲਗ ਪਇਆ ਸਾਂ । ਕੁਝ ਲੇਖਕਾਂ ਜਿਵੇਂ ਮੋਹਨ ਸਿੰਘ ਦੀ ਲਿਖਤ ਵਿੱਚ, ਇਹ ਦੋ ਧਾਰਾਂ ਵਖ ਵਖ ਚਲਣ ਲਗ ਪਈਆਂ । ਮੋਹਨ ਸਿੰਘ ਦੀਆਂ ਕੁਝ ਕਵਿਤਾਵਾਂ ਸਪੱਸ਼ਟ ਰੂਪ ਵਿੱਚ ਕ੍ਰਾਂਤੀਕਾਰੀ ਹੋ ਰਹੀਆਂ ਸਨ ਤੇ ਕੁਝ ਨਿਰੋਲ ਰੋਮਾਂਸਵਾਦੀ, ਜਿਸ ਘਟਨਾ ਨੂੰ ਉਸ ਨੇ ਆਪ ਆਪਣੇ ਚੌਥੇ ਕਾਵਿ-ਸੰਗ੍ਰਹ, ਕੱਚ ਸੱਚ ਦੇ ਨਾਮਕਰਣ ਵਿਚ ਮੰਨਿਆ ।

ਪਰ ਕੁਝ ਪ੍ਰਬੁਧ ਯੁਵਕ ਅਜਿਹੇ ਸਨ, ਜਿਨ੍ਹਾਂ ਨੂੰ ਮਾਰਕਸਵਾਦੀ ਵਿਚਾਰਾਂ

.