ਪੰਨਾ:Alochana Magazine February 1964.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇ ਹੀ ਦੋ ਨਾਂ ਰਹੇ ਹੋਣ । “ਪੁਰਾਣ ਦਿਰਾਦਰਸ਼ਨ ਦੇ ਕਰਤਾ ਨੇ ਵਾਯਵਯ ਰੋਵਾਂ ਮਹਾਤਮ' ਤੋਂ ਹੇਠਾਂ ਦਿਤੇ ਸਲਕ ਦਾ ਹਵਾਲਾ ਦੇ ਕੇ ਇਹੀ ਸਿਧ ਕੀਤਾ ਹੈ "यथा शिवम्तथा शैवपुराण वायुनोदितम् । शिव भविइ समायोगान्नमद्य विभूषितम ।' ਮਦ ਭਾਗਵਤ ਅਤੇ ਦੇਵੀ ਭਾਗਵਤ ਪੁਰਾਣਾਂ ਬਾਰੇ ਵੀ ਵਿਵਾਦ ਰਿਹਾ ਹੈ ਕਿ ਇਹਨਾਂ ਵਿਚੋਂ ਕੇਹੜਾ ਮਹਾ ਪੁਰਾਣ ਹੈ ਅਤੇ ਕੇਹੜਾ ਉਪ-ਪੁਰਾਣ । ਜਿਥੇ ਕਿਤੇ ਵੀ ਇਸ ਪ੍ਰਣ ਦਾ ਨਾਂ ਆਇਆ ਹੈ ਉਥੇ ਕੇਵਲ ‘ਭਾਗਵਤ ਲਿਖਿਆ ਹੋਇਆ ਹੈ । ਇਸ ਲਈ ਦੇਵੀ ਦੇ ਉਪਾਸਕਾਂ ਨੇ ਇਸਨੂੰ ਦੇਵੀ ਭਾਗਵਤ ਪੁਰਾਣ ਮੰਨਿਆ ਹੈ ਅਤੇ ਵੈਸ਼ਨਵਾਂ ਨੇ ਇਸ ਨੂੰ ਸੀਮਦ ਭਾਗਵਤ ਪੁਰਾਣ । ਆਧੁਨਿਕ ਵਿਦਵਾਨਾਂ ਨੇ ਇਸ ਮਤਭੇਦ ਨੂੰ ਸਮਾਪਤੇ ਕਰਨ ਲਈ ਆਪਣੇ ਕਲਪਨਿਕ ਅਤੇ ਬਿਲਕੁਲ ਨਾ ਮੰਨਣ ਯੋਗ ਮਤ ਵੀ ਪੇਸ਼ ਕੀਤੇ ਹਨ। ਕਿਤੇ ਕਿਤੇ ਵਾਯੂ ਅਤੇ ਬ੍ਰਹਮਾਂਡ ਪੁਰਾਣਾਂ ਵਿਚ ਵੀ ਵਿਵਾਦ ਰਿਹਾ ਹੈ । ਭਵਿਸ਼ ਰਾਣ ਦੇ ਵੀ ਚਾਰ ਪਰਕਾਰ ਮੰਨੇ ਗਏ ਹਨ । ਕਈ ਪ੍ਰਣਾਂ ਦੇ ਵੱਖ ਵੱਖ ਛਪੇ ਸੰਸਕਰਣਾ ਵਿਚ ਵੀ ਸਮਾਨਤਾ ਨਹੀਂ ਹੈ । ਪਰ ਫਿਰ ਵੀ ਪੁਰਾਣਾਂ ਦੇ ਨਾਵਾਂ ਬਾਰੇ ਸਮਾਨਤਾ ਸਭ ਜਗਾ ਰਹੀ ਹੈ । ਅਜ ਇਹ ਕਹਿਣਾ ਕਠਿਨ ਹੈ ਕਿ ਪੁਰਾਣਾਂ ਦੇ ਇਹ ਅੱਡ ਅੱਡ ਵਿਸ਼ੇਸ਼ ਨਾਂ ਕਿਸੇ ਸਮੇਂ ਪ੍ਰਚਲਿਤ ਹੋਏ । ਹਾਂ ਨਾਮਕਰਣ ਤੇ ਸੰਪ੍ਰਦਾਇਕ ਪ੍ਰਵਿਰਤੀਆਂ ਨੇ ਆਪਣਾ ਪਰਭਾਵ ਅਵੱਸ਼ ਪਾਇਆ ਹੋਵੇਗਾ, ਕਿਉਂਕਿ ਜ਼ਿਆਦਾਤਰ ਨਾਂ ਪੂਜਣਯੋਗ ਦੇਵਤਿਆਂ ਅਤੇ ਰਿਸ਼ੀਆਂ ਦੇ ਨਾਵਾਂ ਤੇ ਹਨ । | ਪੁਰਾਣਾਂ ਦਾ ਵਿਗਿਆਨਕ ਅਧਿਐਨ ਕਰਨ ਵਾਲੇ ਵਿਦਵਾਨਾਂ ਦੇ ਸਾਹਮਣੇ ਕਈ ਮਹੱਤਵਪੂਰਣ ਸਮਸਿਆਵਾਂ ਆਈਆਂ ਹਨ । ਇਹਨਾਂ ਸਾਰੀਆਂ ਸਮਸਿਆਵਾਂ ਤੇ ਤਿਖੇ ਤੋਂ ਤਿੱਖੇ ਮਤਭੇਦ ਵੀ ਅਜ ਤਕ ਚਲੇ ਆਉਂਦੇ ਹਨ । ਪੁਰਾਣਾਂ ਦੇ ਆਕਾਰ-ਪਰਕਾਰ ਤੋਂ ਲੈ ਕੇ ਸਲੋਕਾਂ ਦੀ ਸੰਖਿਆ ਤਕ ਸ਼ਾਰੇ ਪੱਖਾਂ ਬਾਰੇ ਮਤਭੇਦ ਰਿਹਾ ਹੈ ! ਅਸ਼ਲ ਵਿਚ ਪ੍ਰਣਾਂ ਵਿਚ ਸਮੇਂ ਸਮੇਂ ਤੇ ਕਈ ਪਰਕਾਰ ਦੇ ਵਾਧੇ ਘਾਟੇ ਅਤੇ ਲੋਪ ਹੁੰਦੇ ਰਹੇ ਹਨ । ਜਿਸ ਦੇ ਫਲਸਰੂਪ ਪ੍ਰਾਪਤ ਪਰਾਣ ਨਾ ਤਾਂ ਪੰਜ ਲੱਛਣਾਂ ਦਾ ਪੂਰੀ ਤਰ੍ਹਾਂ ਪਾਲਨ ਕਰਦੇ ਹਨ ਅਤੇ ਨਾ ਹੀ ਸ਼ਲੋਕਾਂ ਦੀ ਸੰਖਿਆ ਵਿਚ ਪੂਰੇ ਉਤਰਦੇ ਹਨ । ਪ੍ਰਾਪਤ ਪੁਰਾਣਾਂ ਦੀ ਸ਼ਲੋਕ ਸੰਖਿਆ ਬਾਰੇ ਵੀ ਇਕਮਤ ਨਹੀਂ ਹੈ, ਕਿਉਂਕਿ ਇਸ ਸਬੰਧ ਵਿਚ ਵੀ ਹਰ ਇਕ ਸੰਸਕਰਣ ਆਪਣੇ ਪਹਲਾਂ ਦੇ ਸੰਸਕਰਣਾਂ ਤੋਂ ਕਾਫੀ ਭਿੰਨ ਹੈ । ਪੁਰਾਣਾਂ ਦਾ ਵਰਗੀਕਰਣ :- ਅਠਾਰਾਂ ਰਾਣਾ ਦਾ ਵਰਗੀਕਰਣ ਕਈ ਤਰ੍ਹਾਂ ਨਾਲ ਕੀਤਾ ਗਇਆ ਹੈ । ਪੁਲਕਰ ਨੇ ਪੰਜ ਲਛਣ ਵਾਲੀ ਪਰਿਭਾਸ਼ਾ ਦੇ ਆਧਾਰ ਤੇ ਪੁਰਾਣਾਂ ਪਾਚੀਨ ਅਤੇ ਨਵੀਨ-ਇਹਨਾਂ ਦੋ ਭਾਗਾਂ ਵਿਚ ਵੰਡਿਆ ਹੈ । ਉਹਨਾਂ ਦੀ ਰਾਏ ਅਨੁਸਾਰ ਜੇਹੜਾ 38