ਪੰਨਾ:Alochana Magazine February 1964.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੁਰਾਣਾਂ ਦਾ ਸਮਾਂ :- | ਪੁਰਾਣਾਂ ਦੇ ਰਚਨਾ-ਕਾਲ ਦੇ ਸੰਬੰਧ ਵਿਚ ਪ੍ਰਾਪਤ ਸਾਮਗੀ ਇਤਨੀ ਅਸਪਸ਼ਟ ਅਤੇ ਭਰਮ ਪੂਰਣ ਹੈ ਕਿ ਉਸ ਨੂੰ ਆਧਾਰ ਬਣਾ ਕੇ ਕਿਸੇ ਵੀ ਨਿਰਣੇ ਤੇ ਨਹੀਂ ਪਹੁੰਚਿਆ ਜਾ ਸਕਦਾ । ਡਾ: ਵਿੰਟਰਨਿਟਸ ਦਾ ਕਥਨ ਹੈ ਕਿ ਪ੍ਰਾਚੀਨਤਮ ਪੁਰਾਣ ਸਤਵੀਂ ਸਦੀ ਤੋਂ ਪਹਲਾਂ ਅਵਸ਼ ਹੀ ਰਚੇ ਜਾ ਚੁਕੇ ਹੋਣਗੇ, ਕਿਉਂਕਿ ੭ਵੀਂ ਸਦੀ ਦੇ ਯਾਦ ਦਾ ਇਤਿਹਾਸ ਅਤੇ ਉਸ ਸੰਬੰਧੀ ਅਨੇਕ ਘਟਨਾਵਾਂ ਦਾ ਉਲੇਖ ਪੁਰਾਣਾਂ ਵਿਚ ਨਹੀਂ ਹੈ । ਮ: ਰਾਇਸਟਨ ਪਾਈਕ ਨੇ ਪ੍ਰਾਚੀਨਤਮ ਪ੍ਰਣਾਂ ਨੂੰ ਛੇਵੀਂ ਸਦੀ ਦਾ ਮੰਨਿਆ ਹੈ । ਪੱਛਮੀ ਵਿਦਵਾਨਾਂ ਵਿਲਸਨ ਆਦਿ) ਦੀਆਂ ਧਾਰਨਾਵਾਂ ਨੂੰਕਿ ਪ੍ਰਣਾਂ ਦੀ ਪਿਛਲੇ ਇਕ ਹਜ਼ਾਰ ਵਰਿਆਂ ਵਿਚ ਰਚਨਾ ਹੋਈ-ਖੰਡਿਤ ਕਰਦੇ ਹੋਇਆਂ ਡਾ: ਵਿੰਟਰਨਿਟਸ ਨੇ ਜੈਨ, ਬੌਧ ਆਦਿ ਧਰਮਾਂ ਦੇ ਪ੍ਰਾਚੀਨ ਗਰੰਥਾਂ ਅਤੇ ਬਾਣ ਲਗ ਭਗ ੬੨੫ ਈ:) ਕੁਮਾਰਿਲ (ਲਗ ਭਗ ੭੫੦ ਈ:), ਸ਼ੰਕਰ (੯ਵੀਂ ਸਦੀ), ਰਾਮਾਨੁਜ (੧੨ਵੀਂ ਸਦੀ), ਅਦਬੇਰੂਨੀ (ਲਗਭਗ ੧੦੩੦ ਈ:) ਆਦਿ ਦੀਆਂ ਰਚਨਾਵਾਂ ਵਿਚੋਂ-ਜਿਥੇ ਪੁਰਾਣਾਂ ਦਾ ਉਲੇਖ ਹੋਇਆ ਜਾਂ ਇਨਾਂ ਨੂੰ ਆਧਾਰ ਬਣਾਇਆ ਗਇਆ ਹੈ-ਪਰਮਾਣ ਦੇ ਕੇ ਇਹ ਸਿੱਧ ਕੀਤਾ ਹੈ ਕਿ ਪੁਰਾਣਾਂ ਦੀ ਰਚਨਾ ਈਸਾ ਦੀ ਸਤਵੀਂ ਸਦੀ ਤੋਂ ਪਹਿਲਾਂ ਹੋ ਚੁਕੀ ਸੀ । ਭਵਿਸ਼ ਰਾਣ ਦਾ ਉਲੇਖ ਆਪਸਤੰਬ ਦੇ ਧਰਮ-ਸੂਤਰ (੨੯/੨੪੬) ਵਿਚ-ਜਿਸ ਦੀ ਰਚਨਾ ਦੂਜੀ ਸਦੀ ਦੇ ਬਾਦ ਦੀ ਨਹੀਂ ਹੈ-ਮਿਲਦਾ ਹੈ । ਡਾ ਯਵੰਸ਼ੀ ਦਾ ਮਤ ਹੈ ਕਿ ਇਕ ਅਧ ਗਰੰਥ ਨੂੰ ਛੱਡ ਕੇ ਲਗ ਭਗ ਸਾਰੇ ਵਡੇ ਪੁਰਾਣਾਂ (ਜੋ ਅਜ ਕਲ ਪਰਾਪਤ ਹਨ) ਦੀ ਰਚਨਾ ਈਸਾ ਦੀ ਚੌਥੀ ਤੋਂ ਛੇਵੀਂ ਸਦੀ ਤਕ ਹੋ ਚੁਕੀ ਸੀ । ਅਜੇਹੀ ਹਾਲਤ ਵਿੱਚ ਪੁਰਾਣਾਂ ਦੇ ਰਚਨਾ-ਕਾਲ ਸੰਬੰਧੀ ਅੰਤਿਮ ਰੂਪ ਵਿਚ ਕੁਝ ਕਹਣਾ ਕਠਿਨ ਹੈ । ਹਾਂ, ਇਤਨਾ ਅਵੱਸ਼ ਕਹਿਆ ਜਾ ਸਕੇਗਾ ਕਿ ਅਠਾਰਾਂ ਪੁਰਾਣ ਈਸਾ ਦੀ ਛੇਵੀਂ ਜਾਂ ਸਤਵੀਂ ਸਦੀ ਤੋਂ ਪਹਿਲਾਂ ਹੋਂਦ ਵਿਚ ਆ ਚੁਕੇ ਸਨ । ਜੇਹੜੇ ਵਿਦਵਾਨ ਇਨ੍ਹਾਂ ਨੂੰ ਬਹੁਤ ਪ੍ਰਾਚੀਨ ਨਹੀਂ ਮੰਨਦੇ, ਉਨਾਂ ਦੀਆਂ ਮਾਨਤਾਵਾਂ ਦਾ ਆਧਾਰ ਸ਼ਾਇਦ ਪੁਰਾਣਾਂ ਦੇ ਰਲੇ ਵਾਲ ਅੰਸ਼ ਹੀ ਰਹੇ ਹੋਣਗੇ, ਜੋ ਉਚਿਤ ਦਿਸ਼ਟੀਕੋਣ ਨਹੀਂ ਹੈ । ਇਕ ਹੋਰ ਅਸਚਰਜੇ ਦੀ ਗਲ ਇਹ ਹੈ ਕਿ ਅਠਾਰਾਂ ਪੁਰਾਣਾਂ ਦੀ ਸੂਚੀ ਲਗਭਗ ਸਾਰਿਆਂ ਪੁਰਾਣਾਂ ਵਿਚ ਦਿੱਤੀ ਹੋਈ ਮਿਲਦੀ ਹੈ । ਫਲ ਸਰੂਪ ਪਰਾਣਾਂ ਵਿਚ ਕਿਸੇ ਇੱਕ ਨੂੰ ਪਰਬ ਕਾਲ ਦਾ ਅਤੇ ਦੂਜੇ ਨੂੰ ਉ ਤਰ ਕਾਲ ਦਾ ਕਹ ਦੇਣਾ ਉਚਿਤ ਪਰਤੀਤ ਨਹੀਂ ਹਦਾ । ਅਜੇਹੀ ਸਥਿਤੀ ਵਿਚ ਇਹੀ ਮੰਨਣਾ ਠੀਕ ਹੋਵੇਗਾ ਕਿ ਸਾਰਿਆਂ ਪ੍ਰਣਾਂ ਦਾ ਵਿਕਾਸ ਲਗ ਭਗ ਇਕੱਠਾ ਹੀ ਹੋਇਆ ਸੀ । ਅਨੇਕ ਪੁਰਾਣਾ ਦੀਆਂ ਅੰਦਰਲੀਆਂ ਗਵਾਹੀਆਂ ਦੇ ਆਧਾਰ ਤੇ ਸਾਰੇ ਵਿਦਵਾਨਾਂ ਇਹ ਮੰਨਿਆਂ ਹੈ ਕਿ ਮਹਾ ਭਾਰਤ ਦੇ ਯੁੱਧ ਤੋਂ ੧੦੦ ਵਰੇ ਬਾਦ ਉਪਲਬਧ ਪੂਰਾ ar Rਚਾਰਨ ਹੋਇਆ ਸੀ । ਤਦੁਪਰਤ ਪੁਰਾਣ ਪਿਤਰ-ਕਮ ਅਤੇ ਸ਼ਿਸ਼-ਪਰਸਿਧ ਨਾ 80