ਪੰਨਾ:Alochana Magazine January, February, March 1966.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਿਚਾਰਧਾਰਾ ਸਾਹਿਤਕ ਤੌਰ ਤੇ ਉਹ ਜੀਉਂਦੀ ਹੈ ਜਿਸ ਦੀਆਂ ਜੜਾਂ ਤਿਨਿਧ ਪਾਤਰ, ਉਸ ਦੀ ਪ੍ਰਤਿਨਿੱਧ ਪਜ਼ੀਸ਼ਨ, ਉਸ ਦੇ ਹਿੱਤ ਵਿਚ ਹਨ । ਜਿਸ ਹਿੱਤ ਦੇ ਪਿੱਛੇ ਵਸੋਂ ਦਾ ਕੋਈ ਤਬਕਾ ਹੈ, ਸਾਮਾਜਿਕ ਉਸਾਰੀ ਦੀ ਕੋਈ ਦਸ਼ਾ, ਰੁੱਖ ਕਾਨੂੰਨ ਹੈ । ਜੋ ਐਸੇ ਰੁੱਖ ਦੀ ਤਿਨਿਧ ਸ਼ਖ਼ਸੀਅਤ ਦਾ ਪ੍ਰਗਟਾ ਹੈ । ਵਿਚਾਰਧਾਰਾ ਦੀ ਜਾਨ ਖਿਆਲ ਦੇ ਰੂਪ ਵਿਚ ਨਹੀਂ ਹੁੰਦੀ, ਜਿਸ ਹਿੱਤ ਜਿਸ ਸਾਮਾਜਿਕ ਰੁਖ ਨੂੰ ਉਹ ਪ੍ਰਗਟ ਕਰਦੀ ਹੈ ਉਸਦੇ ਸੱਚ ਵਿਚ ਹੁੰਦੀ ਹੈ । ਵਿਚਾਰਧਾਰਾ ਸਹੀ ਉਹ ਹੀ ਪੇਸ਼ ਕਰ ਸਕਦਾ ਹੈ ਜੋ ਸਾਮਾਜਿਕ ਜੀਵਨ ਨੂੰ ਸੱਚੀ ਸਮਝਦਾ ਹੈ । ਮਨੁੱਖੀ ਖ਼ਾਸੀਅਤਾਂ ਦੀ ਬੋਲੀ ਵਿਚ ਉਸਦੀ ਸਹੀ ਵਿਆਖਿਆ ਉਹੋ ਕਰ ਸਕਦਾ ਹੈ ਜੋ ਉਸ ਦੀਆਂ ਸਾਮਾਜਿਕ ਜੜਾਂ ਸਮੇਤ ਪੇਸ਼ ਕਰ ਸਕਦਾ ਹੈ । ਅਤੇ ਉਸ ਨੂੰ ਜਿਸ ਰੁੱਖ ਸਾਮਾਜਿਕ ਜੜ੍ਹਾਂ ਤਰਦੀਆਂ ਸਨ, ਤੁਰਦਿਆਂ ਕੰਮ ਕਰਦਿਆਂ ਵਖਾ ਸਕਦਾ ਹੈ । ਇਸ ਤਰ੍ਹਾਂ ਹੀ ਸਾਮਾਜਿਕ ਵੇਗ ਵਿਚੋਂ ਜੰਮਦੀਆਂ, ਕੰਮ ਕਰਦੀਆਂ, ਬਦਲਦੀਆਂ ਮਰਦੀਆਂ, ਮਾਜਿਕ ਉਸਾਰੀ ਦੇ ਕਿਸੇ ਰੁੱਖ ਦਾ ਤਨੀਂ ਹਿੱਸਾ ਹੋ ਕੇ ਪੇਸ਼ ਹੁੰਦੀਆਂ ਹਨ । ਦੂਸਰੇ ਲਫ਼ਜ਼ਾਂ ਵਿਚ ਪੂਰਾ ਮਨੁੱਖ, ਉਸ ਦੀ ਦਿਮਾਗੀ ਹਾਰ ਪੇਸ਼ ਹੀ ਤਾਂ ਹੁੰਦੀ ਹੈ ਜੇ ਉਸ ਦੇ ਕੀਤੇ ਕਾਰਜ ਉਸ ਦੀ ਮਨੋਵੇਗਕ ਬਣਤਰ ਨਾਲ ਉਸ ਦਾ ਰੈਸ਼ਨਲ ਪੇਸ਼ ਹੋਵੇ । ਰੈਸ਼ਨਲ ਰੈਸ਼ਨੇਲਾਈਜ਼ ਕਰਨ ਵਾਲੇ ਤੋਂ ਬਗੈਰ ਅਤੇ ਉਹ ਅਗੋਂ ਸਿੱਜੂਏਸ਼ਨ ਤੋਂ ਬਗੈਰ ਤੇ ਇਹ ਸਭ ਸਾਮਾਜਿਕ ਰੁੱਖ ਤੇ ਸਾਮਾਜਿਕ ਉਸਾਰੀ ਦੇ ਕਾਨੂੰਨ ਦੀ ਢਾਰਸ ਤੋਂ ਬਗੈਰ ਹੀ ਪੇਸ਼ ਨਹੀਂ ਹੁੰਦੇ । ਪੰਜਾਬੀ ਸਾਹਿੱਤ ਵਿਚ ਵਿਚਾਰਧਾਰਾ ਸਭ ਤੋਂ ਵਧੀਆ ਤੇ ਵੱਡੇ ਪੈਮਾਨੇ ਉੱਤੇ ਗੁਰੂ ਗ੍ਰੰਥ ਸਾਹਿਬ ਵਿਚ ਪੇਸ਼ ਹੈ । ਦੁਨਿਆਵੀ ਰਚਨਾ ਵਾਰਸ ਸ਼ਾਹ ਨੇ ਵਾਸਤਵਕ ਤੇ ਸਹੀ ਪੇਸ਼ ਕੀਤੀ ਹੈ । ਵਿਚਾਰਧਾਰਾ ਹਮੇਸ਼ਾ ਕਿਸੇ ਸਾਮਜਿਕ ਰੁੱਖ, ਸਾਮਾਜਿਕ ਲਹਿਰ ਦੀ ਹੁੰਦੀ ਹੈ । ਗੁਰੂ ਗੰਰਥ ਸਾਹਿਬ ਵਿਚ ਫ਼ੀਊਡਲ ਦੇ ਖ਼ਿਲਾਫ਼ ਲੋਕਾਂ ਦੀ ਬਗਾਵਤ ਦੀ ਵਿਚਾਰਧਾਰਾ ਮਜ਼ਬੀ ਰੂਪ ਵਿਚ ਸਰਬ ਸ਼ਕਤੀਮਾਨ ਰੱਬ ਦੇ ਰਾਹੀਂ ਪੇਸ਼ ਹੈ । ਉਸ ਦਾ ਰੱਬ ਉਡਲ ਦੇ ਖ਼ਿਲਾਫ਼, ਲੋਕਾਂ ਦੇ ਹਿੱਤਾਂ ਦੇ ਅਨੁਕੂਲ, ਉਸ ਇਤਿਹਾਸਕ ਦਸ਼ਾ ਤੇ ਉਸ ਦੀ ਚੇਤਨਤਾ ਦੇ ਮੁਤਾਬਿਕ, ਪੈਦਾਵਾਰੀ ਦੀਆਂ ਸ਼ਕਤੀਆਂ ਦਾ ਰੂਪ ਹੈ । ਇਸ ਵਾਸਤੇ ਹੀ ਸਭ ਦੇਵੀ ਦਿਉਤਿਆਂ, ਜੋ ਕਿ ਫਿਊਡਲ ਦਾ ਮਜ਼ਬੀ ਅਕਸ ਹਨ, ਤੇ ਹਾਵੀ ਹੈ । ਗੁਰੂ ਗਰੰਥ ਸਾਹਿਬ ਵਿਚ ਵਿਚਾਰਧਾਂਤਾ, ਗੁਰਮੁਖ ਤੇ ਮਨਮੁੱਖ ਦੋ ਵਿਰੋਧੀ ਪਾਤਰਾਂ, ਤੇ ਉਨ੍ਹਾਂ ਦੀਆਂ ਮਨੁੱਖੀ ਖ਼ਾਸੀਅਤਾਂ, ਕੀਮਤਾਂ ਰਾਹੀਂ ਪੇਸ਼ ਹੈ । ਇਹ ਦੋਵੇਂ ਪਾਤਰ ਤੇ ਇਨ੍ਹਾਂ ਦੀਆਂ ਖ਼ਾਸੀਅਤਾਂ ਕੀਮਤਾਂ ਵਲੋਂ ਦੇ ਦੋ ਵਿਰੋਧੀ ਧੜਿਆਂ ਦੀਆਂ ਪ੍ਰਤਿਨਿਧ ਹਨ । ਇਹ ਰਚਨਾਂ ਇਕ ਵਲ ਪ੍ਰੇਰਦੀ ਹੈ ਅਤੇ ਦੂਸਰੇ ਨੂੰ ਮਾਰਦੀ ਹੈ । ਵਾਰਸ਼ ਸ਼ਾਹ ਵਿਚ ਵੀ ਦੋ ਵਿਰੋਧੀ ਵਿਚਾਰਧਾਰਾਵਾਂ ਪੇਸ਼ ਹਨ । ਕਾਜ਼ੀ ਤੇ ਹੀਰ ਦੇ ਝਗੜੇ ਵਿਚ ਹੀਰ ਤੇ ਕਾਜ਼ੀ ਹੀ ਨਹੀਂ ਝਗੜਦੇ । ਇਸਲਾਮ ਦੇ ਦੋ ਰੱਬ ਲੜਦੇ ਹਨ । 128