ਪੰਨਾ:Alochana Magazine January, February, March 1966.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਾਮਾਜਿਕ ਰਿਸ਼ਤਿਆਂ ਦਾ ਹੀ ਖਾਸਾ ਹੈ । ਇਸ ਤੋਂ ਉਪਰੰਤ ਮਨੁੱਖ ਸੋਚਦਾ ਕੁਝ ਹੈ, ਨਿਸ਼ਾਨਾ ਕੋਈ ਬਣਾਉਂਦਾ ਹੈ, ਪਹੁੰਚਦਾ ਕਿਤੇ ਹੈ । ਇਹ ਅਖੀਰਲਾ ਅੰਗ ਹੁੰਦਾ ਹਰ ਜਮਾਤੀ ਸਮਾਜ ਵਿਚ ਹੈ ਪਰ ਸਰਮਾਏਦਾਰੀ ਵਿਚ ਆ ਕੇ ਸਾਮਾਜਿਕ ਰਿਸ਼ਤਿਆਂ ਦੇ ਪੇਚੀਦਾ ਹੋਣ ਅਤੇ ਸਬੱਬੀ ਅੰਗ ਦੇ ਵਧਣ ਨਾਲ ਇਸ ਵਿਚ ਪਰਕਾਰਕ ਫ਼ਰਕ ਪੈ ਜਾਂਦਾ ਹੈ । | ਸਾਹਿੱਤ ਚੂੰਕਿ ਸਾਮਾਜਿਕ ਅਸਲੀਅਤ ਦਾ ਅਸ੍ਵ ਹੈ, ਸਾਮਾਜਿਕ ਬਣਤਰ ਵਿਚ ਤਬਦੀਲੀ ਸਾਹਿੱਤ ਰੂਪ ਦੀ ਤਬਦੀਲੀ ਨੂੰ ਜਨਮ ਦੇਂਦੀ ਹੈ । ਸਰਮਾਏਦਾਰੀ ਸਾਮਾਜਿਕ ਰਿਸ਼ਤਿਆਂ ਵਿਚ ਵਿਅਕਤੀ ਦਾ ਗਰੁਪ ਨਾਲ ਰਿਸ਼ਤਾ ਸਿੱਧਾ ਸਾਦਾ ਨਹੀਂ, ਪੇਚੀਦਾ ਹੋ ਗਿਆ ਹੈ। ਇਸ ਵਾਸਤੇ ਮਨੁੱਖ ਦਾ ਸਿੱਧਾ ਸਾਮਾਜਿਕ ਰਾਸ਼ਟਰੀ ਮਨੋਰਥ ਨਹੀਂ ਹੁੰਦਾ । ਜਮਾਤੀ ਅੰਗ ਦੇ ਪਰਬਲ ਹੋਣ ਕਰਕੇ ਵਿਸ਼ਾ ਰਾਸ਼ਟਰੀ ਨਹੀਂ ਹੋ ਸਕਦਾ । ਇਸ ਵਾਸਤੇ ਐਸੀ ਸਾਮਾਜਿਕ ਬਣਤਰ ਦੇ ਸਾਹਿੱਤਕ ਅਸ਼ ਦਾ ਰੂਪ ਪੁਰਾਣੀ ਐਪਿਕ ਦਾ ਨਾਉਂ ਹੋ ਸਕਦਾ । ਨਾਟਕ ਨਾ ਹੀ akਚ ਦੀ ਨਾਰਮਲ ਤੌਰ ਤੇ ਨਾ ਹੀ ਨਾਰਮਲ ਨਿਸਬਤ ਨਾਲ ਪੇਸ਼ ਕਰਦਾ ਹੈ । ਨਾਟਕ ,ਕੇ ਤੇ ਆਈ ਦਸ਼ਾ ਹੀ ਬਿਆਨ ਕਰਦਾ ਹੈ ਜਦੋਂ ਕਿ ਇਹ ਬੁਨਿਆਦੀ ਸਾਮਾਜਿਕ ਮ ਮਨੁੱਖੀ ਚਲਨ ਦਾ ਇਕ ਹੀ ਰੂਪ ਧਾਰਨ ਕਰਦਾ ਹੈ । ਇਸ ਵਾਸਤੇ ਹਾਲਾਤ ਦੀ avਲ ਤੋਰ ਸਾਹਿੱਤ ਵਿਚ ਨਾਟਕੀ ਰੂਪ ਵੀ ਨਹੀਂ ਧਾਰ ਸਕਦੀ । ਨਾਰਮਲ ਤੋਰ a ਹਾਲਤ ਵਿਚ ਨਾਰਮਲ ਨਿਸਬਤ ਨਾਲ ਪੇਸ਼ ਹੋਣਾ ਹੈ । ਜਿਸ ਤਰਾਂ ਨਾਰਮਲ nਣੀ ਜ਼ਿੰਦਗੀ ਚੀਜ਼ਾਂ ਤੇ ਹਾਲਾਤ ਦੀ ਟੋਟੈਲਿਟੀ ਰਾਹੀਂ ਵਿਕਾਸ ਵਿਚ ਆਉਂਦੀ ਹੈ a ਟੈਲਿਟੀ ਦਾ ਸਾਹਿੱਤਕ ਰੂਪ ਵਿਚ ਆਉਣਾ ਲਾਜ਼ਮੀ ਹੈ । ਸਾਮਾਜਿਕ ਵੇਗ ਦੇ ag ਖਾਸੇ ਦੇ ਮਾਹਿੱਤਕ ਰੂਪ ਵਿਚ ਆਉਣ ਦਾ ਰੂਪ ਨਾਵਲ ਹੈ । | ਸਰਮਾਇਦਾਰੀ ਵਿਚ ਲੋਕਾਂ ਦੀ ਮਨੋਵਿਗਿਆਨਕ ਬਣਤਰ ਅਤੇ ਉਨ੍ਹਾਂ ਦੀਆਂ ਦਗੀਆਂ ਦੇ ਆਰਥਿਕ ਸਾਮਾਜਿਕ ਹਾਲਾਤ ਦਾ ਆਪਸ ਵਿਚ ਰਿਸ਼ਤਾ ਐਨਾ ਪੇਚੀਦਾ ਗਿਆ ਹੈ ਕਿ ਮਨੁੱਖੀ ਸ਼ਖ਼ਸੀਅਤ ਦਾ ਇਤਿਹਾਸਕ ਸਾਮਾਜਿਕ ਪ੍ਰਸੰਗ ਜ਼ਾਹਿਰ ਕਰਨ ਵਾਸਤੇ ਹਾਲਾਤ ਤੇ ਲੋਕਾਂ ਦੀ ਆਪਸ ਵਿਚ ਆਮਦ-ਰਫ਼ਤ ਬੜੇ ਚੌੜੇ ਪੈਮਾਨੇ ਤੇ ਪੇਸ਼ ਕਰਨੀ ਲਾਜ਼ਮੀ ਹੋ ਜਾਂਦੀ ਹੈ । ਇਹ ਸਾਮਾਜਿਕ ਤੱਤ ਨਾਵਲ ਦੀਆਂ ਬਤੌਰੇ ਸਾਹਿੱਤਕ ਖਾਸ ਖੜਦੀਆਂ ਖ਼ਾਸੀਅਤਾਂ ਨੂੰ ਜਨਮ ਦੇਂਦਾ ਹੈ । ਹਾਲਾਤ ਦਾ ਵਿਸਤਾਰ ਚੂਕਿ ਜ਼ਰੂਰੀ ਹੋ ਜਾਂਦਾ ਹੈ, ਇਸ ਵਾਸਤੇ ਨਾਵਲ ਵਿਚ ਚੀਜ਼ਾਂ ਦੀ ਟੌਟੈਲਿਟੀ ਪੁਰਾਣੀ ਐਪਿਕ ਨਾਲੋਂ ਦੋਰ ਵਿਸਤਾਰ ਤੇ ਚੜੇ ਪੈਮਾਨੇ ਉੱਤੇ ਲਿਆਉਣੀ ਪੈਂਦੀ ਹੈ । ਇਸ ਲਈ ਨਾਵਲ ਦੀ ਦੁਨੀਆਂ ਮੁਕਾਬਲਤਨ ਠੋਸ, ਪੇਚੀਦਾ ਤੇ ਗਹਿਰੀ ਬੁਣਤੀ ਦੀ ਹੁੰਦੀ ਹੈ ਅਤੇ ਸਮਾਜ ਵਿਚ ਮਨੁੱਖ ਦੇ ਚਲਨ ਤੇ ਵਰਤਾਓ ਦਾ ਵਿਸਤਾਰ ਪੇਸ਼ ਕਰਦੀ ਹੈ । 85