ਤਰਕਸ਼ੀਲ ਅਰਥਾਂ ਵਿਚ ਨਿਸਚਿਤ ਕਰਕੇ ਸੀਮਿਤ ਕਰੇ । ਸ਼ਬਦ ਦਾ ਜਗਤ ਨਾ ਨਿਰੋਲ ਆਕਾਰ-ਯੁਕਤ ਹੈ, ਨਾ ਨਿਰੋਲ ਆਕਾਰ-ਮੁਕਤ । ਸ਼ਬਦ ਦੀ ਆਪਣੀ ਉਡਾਰੀ ਸਾਕਾਰ ਦੇਸ ਤੋਂ ਨਿਰਾਕਾਰ ਦੇਸ ਵੱਲ ਹੁੰਦੀ ਹੈ ਜਿੱਥੇ ਉਸ ਵਿੱਚ ਸੀਮਾਗਤ, ਉਪਭਾਵਕ ਪ੍ਰਤਿਕਰਮ ਤੋਂ ਅਤੇ ਨਿਸ਼ਚਿਤ ਤਰਕ ਦੇ ਸਾਧਾਰਣੀ ਭਾਵ ਸਿੱਟਿਆਂ ਤੋਂ ਪਾਰ ਹੋ ਕੇ ਇੱਕ ਵਿਸ਼ਾਲਤਾ ਆਉਂਦੀ ਹੈ । ਸਾਹਿੱਤਕਾਰ ਜਦੋਂ ਕੇਵਲ ਸਾਪੇਖ ਕਾਲ ਵਿਚ ਹੋ ਰਹਆਂ ਕ੍ਰਿਆਵਾਂ ਦੇ ਸੰਕਲਪ ਨੂੰ ਸ਼ਬਦ ਰਾਹੀਂ ਅਭਿਵਿਅੰਜਿਤ ਕਰਦਾ ਹੈ ਤਾਂ ਸ਼ਬਦ ਉਸ ਸਮੇਂ ਸੰਕਲਪੀ ਅਰਥਾਂ ਵਾਲਾ ਹੋ ਜਾਂਦਾ ਹੈ ਜਿਸ ਨਾਲ ਉਹ ਤਰਕ-ਅਧੀਨ ਵਿਚਰਦਾ ਹੈ ਅਤੇ ਜਦ ਸਾਹਿੱਤਕਾਰ ਕੇਵਲ ਸਾਪੇਖ-ਕਾਲੀਨ ਸੰਕਲਪ ਜਾਂ ਕਾਲ ਦੇ ਵਖ ਵਖ ਸੰਕਲਪਾਂ ਜਾਂ ਇਕਹਿਰੇ ਸੰਕਲਪ ਨੂੰ ਭਾਵ ਬਣਾ ਕੇ ਅਭਿਵਿਅਕਤ ਕਰਦਾ ਹੈ ਤਦ ਵੀ ਸ਼ਬਦ ਵਿਚ ਯਥਾਰਥ ਦੇ ਸਾਪੇਖ-ਕਾਲ ਦਾ ਅਧੂਰਾ ਸੱਚ ਹੀ ਹੁੰਦਾ ਹੈ ਅਤੇ ਯਥਾਰਥ ਦੇ ਅਨੰਤ ਕਾਲ ਦਾ ਜਗਤ ਵਿਰਕਤ ਹੋ ਜਾਂਦਾ ਹੈ, ਜਿਸ ਕਾਰਣ ਸ਼ਬਦ ਪਿੱਛੇ ਦੱਸੀ ਹੈ' ਦੇ ਸੰਪੂਰਣ ਹੁਸਨ ਨੂੰ ਜਗਮਗਾਉਂਦਾ ਨਹੀਂ। ਕਈ ਵਾਰ ਸਾਹਿੱਤਕਾਰ ਆਪਣੇ ਅਨੁਭਵ ਨਾਲ ਕਾਲ-ਇਕਹਿਰੇ-ਸੰਕਲਪ ਨੂੰ ਤਰਕ ਤੋਂ ਪਾਰ ਕਰਕੇ ਅਨਭਵੀ ਹੋ ਕੇ ਸ਼ਬਦ ਨੂੰ ਭਾਵ ਵਿਚ ਪ੍ਰਗਟਾਉਣ ਦੀ ਕਾਮਯਾਬੀ ਪ੍ਰਾਪਤ ਕਰ ਲੈਂਦਾ ਹੈ, ਪਰ ਅਜਿਹੀ ਸਥਿਤੀ ਸਮੇਂ ਸ਼ਬਦ ਦੀ ਸਾਕਾਰ-ਅਰਥ-ਨਿਸਚਿਤਤਾ ਤਾਂ ਅਵੱਸ਼ ਟੱਟਦੀ ਹੈ ਅਤੇ ਉਸ ਵਿੱਚ ਨਿਰਾਕਾਰ ਦੇਸ ਦਾ ਹੰਕੇਤ ਵੀ ਅਨੁਭਵ ਹੁੰਦਾ ਹੈ, ਪਰ ਸ਼ਬਦ ਦਾ ਇਹ ਨਿਰਾਕਾਰ ਦੇਸ ਅਨੰਤ ਕਾਲ ਦੇ ਨਿਰਾਕਾਰ ਦੇ ਨਾਲੋਂ ਭਿੰਨ ਹੈ । ਏਥੇ ਸ਼ਬਦ ਭਾਵ-ਪੂਰਣ ਹੋ ਕੇ ਕਾਲ-ਇਕਹਿਰੇ-ਸੰਕਲਪ ਨੂੰ ਸੁਹਿਰਦ ਭਾਵੀ ਰੂਪ ਵਿਚ ਰੂਪਮਾਨ ਤਾਂ ਕਰਦਾ ਹੈ ਪਰ ਇਸ ਵਿਚ ਕੇਵਲ ਕਾਲ ਦਾ ਇਕਹਿਰਾ ਅਨੁਭਵ ਹੀ ਹੁੰਦਾ ਹੈ ਜੋ ਯਥਾਰਥ ਜਾਂ 'ਹੈ' ਦੇ ਸੱਚ ਨੂੰ ਸਮੂਹਿਕ ਰੂਪ ਵਿਚ ਨਹੀਂ ਚਿਤਵਦਾ । ਕਈ ਵਾਰ ਸਾਹਿੱਤਕਾਰ ਸਾਪੇਖ ਕਾਲ ਨੂੰ ਕਲ-ਅਲਪ ਵਿਚ ਵਿਦਮਾਨ ਕਰਕੇ ਸ਼ਬਦ ਉਸਾਰੀ ਕਰਦਾ ਹੈ, ਅਜਿਹੀ ਸਥਿਤੀ ਸਮੇਂ ਸ਼ਬਦ ਵਿਚ ਵਿਸ਼ਾਲਤਾ ਅਵੱਸ਼ ਆਉਂਦੀ ਹੈ ਪਰ ਅਜਿਹੀ ਕਾਲ-ਅਲਪਤਾ ਜਾਂ ਕਾਲ-ਅਲਪੀਕਰਣ-ਚੇਤਨਾ ਸ਼ਬਦ ਨੂੰ ਪ੍ਰਕ ਜਾਂ ਪੁਰਾਣ ਦੀ ਸ਼ਕਤੀ ਪ੍ਰਦਾਨ ਨਹੀਂ ਕਰਦੀ । ਸ਼ਬਦ ਵਿਚ ਤਾਂ ਇਹ ਸ਼ਕਤੀ ਵਾਸਤਵ ਵਿਚ ਅਨੰਤ ਕਾਲ ਦੇ ਦੇਸ ਵਿੱਚ ਜਾ ਕੇ ਹੀ ਉਪਜਦੀ ਹੈ । ਸੋ ਸ਼ਬਦ 'ਹੈ' ਦਾ ਤਦ ਹੀ ਹਾਣੀ ਹੋ ਸਕਦਾ ਹੈ ਜੇ ਇਸ ਵਿਚ ਵੀ ਕਾਲ-ਅਲਪੀਕਰਣ-ਚੇਤਨਾ, ਜੋ ਸਮੂਹਿਕ ਸਾਪੇਖ-ਕਾਲ ਦੀ ਦੇਣ ਹੈ, ਹੋਵੇ, ਅਤੇ ਅਨੰਤ ਕਾਲ ਸੁਮਿਲਿਤ ਹੋ ਕੇ ਇੱਕਰੂਪੀ ਹੋ ਗਈ ਹੋਵੇ । ਸ਼ਬਦ ਜਦੋਂ ਆਪਣੇ ਯੁਗ ਦਾ ਪ੍ਰਤੀਕ ਬਣਦਾ ਹੈ ਜਾਂ ਪਰੰਪਰਾ ਵਿੱਚੋਂ ਹੀ ਜਾਗ ਕੇ ਫਿਰ ਪੁਰਾਣ ਬਣਦਾ ਹੈ ਜਾਂ ਦੇਵ-ਰੂਪ ਹੋ ਦੈਵੀ-ਪਣ ਇਖ਼ਤਿਆਰ ਕਰਦਾ ਹੈ ਤਦ ਉਸ ਵਿਚ ਸਾਕਾਰ ਤੋਂ ਨਿਰਾਕਾਰ ਦੇਸ਼ਾਂ ਦੇ ਅਭਿਵਿਅੰਜਨ ਤੋਂ ਛੁੱਟ ਇਕ ਮੂਲ ਪ੍ਰਵਿਤੀ ਕਰਤਰੀ-ਪਣ ਦੀ ਵੀ ਹੁੰਦੀ ਹੈ ਜਿਸ ਨਾਲ ਸ਼ਬਦ ਵਿਚ ਸ਼ਕਤੀ ੧੪
ਪੰਨਾ:Alochana Magazine January, February, March 1967.pdf/20
ਦਿੱਖ