ਪੰਨਾ:Alochana Magazine January, February and March 1985.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੋਇਆ ਗਰੀਬ ਖੇਤ-ਕਾਮਾ ਹੱਸਦਾ ਆਖਦਾ ਹੈ ਕਿ “ਜੇਕਰ ਅੱਲਾ ਮਦਦ ਨਾ ਕਰੂ ਤਾਂ ਉਸਨੇ ਉਸਦੇ ਬਾਹਾਰੇ ਥੋੜੇ ਬੈਠਾ ਰਹਿਣਾ ਹੈ |'s ਅਜਿਹੇ ਸੂਖਮ ਬੌਕੇ ਕਟਾਖਸ਼ ਵਾਲੀ ਉਸਦੇ ਬਿਆਨ ਦੀ ਮੂਲ ਧੁਨ ਨੂੰ ਪਛਾਣਨ ਵਿਚ ਅਸਮਰਥ ਰਹਿਣ ਕਾਰਨ ਕਈ ਵਾਰ ਨਰੂਲਾ ਦੀ ਦ੍ਰਿਸ਼ਟੀ ਤੇ ਉਸਦੀ ਰਚਨਾ ਦੇ ਭਾਵ ਬਾਰੇ ਸਾਧਾਰਨ ਪਾਠੱਕ ਨੂੰ ਕਈ ਗੰਭੀਰ ਟਪਲੇ ਲੱਗ ਸਕਦੇ ਹਨ । ਅਚਰਜ ਵਾਲੀ ਗੱਲ ਹੈ ਕਿ ਡਾਕਟਰ ਸੁਰਿੰਦਰ ਸਿੰਘ ਰਾਹੀ ਵਰਗਾ ਵਿਦਵਾਨ ਵੀ ਅਜਿਹਾ ਟਪਲਾ ਖਾ ਗਿਆ ਹੈ । ਧਨਾਢ ਲੋਕਾਂ ਦੁਆਰਾ ਆਪਣੇ ਜੱਦੀ ਕਿੱਤਿਆਂ ਤੋਂ ਵਾਂਝਿਆਂ ਕੀਤੇ ਗੁਲਾਮ ਨਬੀ ਤੇ ਮੇਲਾ ਰਾਮ ਆਦ ਵਿਅਕਤੀਆਂ ਦੀ ਦੁਰਦਸ਼ਾ ਵੇਖਕੇ ਇਕ ਥਾਂ ਹੀਰਾ ਆਖਦਾ ਹੈ ਕਿ ਉਹਨਾਂ ਬਾਰੇ ਸੋਚਦਿਆਂ ਉਸਦਾ ਦਿਮਾਗ ਸਿਬਲ ਹੋ ਜਾਂਦਾ ਸੀ ਅਤੇ ਅੰਤ ਵਿਚ ਉਸਨੂੰ ਆਪਣੇ ਸਾਥੀਆਂ ਨਾਲ ਇਸ ਗੱਲ ਤੇ ਇਤਫਾਕ ਕਰਨਾ ਪੈਂਦਾ ਸੀ ਕਿ ਹਰ ਇਕ ਨੇ ਆਪਣੀ ਆਪਣੀ ਕਿਸਮਤ ਹੀ ਲੈਣੀ ਹੈ |' ਇਹਨਾਂ ਬੋਲਾਂ ਦੇ ਆਧਾਰ ਉਤੇ ਡਾਕਟਰ ਰਾਹੀ ਇਹ ਸਿੱਟਾ ਕਢਦਾ ਹੈ ‘ਹੀਰਾ ਉ ਭਰਦੀ ਹੋਈ ਪੂੰਜੀਦਾਰੀ ਹੱਥੋਂ ਲੋਕਾਂ ਦੀ ਜਾਇਦਦ ਅਤੇ ਕਿੱਤਿਆਂ ਤੋਂ ਬੇਦਖਲੀ ਨੂੰ ਇਤਿਹਾਸਿਕ ਕਾਰਣਾਂ ਦੇ ਪ੍ਰਸੰਗ ਵਿਚ ਸਮਝਣ ਦੀ ਥਾਂ ਕਿਸਮਤ ਦੇ ਪ੍ਰਸੰਗ ਵਿਚ ਸਮਝਣ ਵਲ ਰੁਚਿਤ ਹੈ ।100 ਇਸ ਧਾਰਨਾ ਦੇ ਐਨ ਉਲਟ ਸਗੋਂ ਸਾਡਾ ਇਹ ਮੱਤ ਹੈ ਕਿ ਹੀਰਾ ਅਸੰਭਵਤਾ ਦੀ ਹੱਦ ਤਕ ਆਪਣੇ ਸੁਜੱਗ ਅਤੇ ਵਿਗਿਆਨਿਕ ਸੋਚ ਦੇ ਧਾਰਨੀ ਹੋਣ ਦਾ ਪ੍ਰਮਾਣ ਦਿੰਦਾ ਹੈ । ਬਚਪਨ ਵਿਚ ਪੜ੍ਹਾਈ ਤੋਂ ਵਾਂਝਿਆਂ ਰਹਿ ਜਾਂਣ ਦੇ ਤੱਥ ਦੇ ਸਨਮੁੱਖ ਉਸ ਵੱਲੋਂ ਜੀਵਨ ਉਤੇ ਕੀਤੀਆਂ ਜਾਣ ਵਾਲੀਆਂ ਟਿੱਪਣੀਆਂ ਉਸ ਦੀ ਸੂਝ ਦੇ ਅਨੁਕੂਲ ਨਹੀਂ ਲਗਦੀਆਂ । ਉਹ ਇਕਦਮ ਏਨਾਂ ਸੂਝਵਾਨ ਬਣ ਜਾਂਦਾ ਹੈ ਕਿ ਇਉਂ ਜਾਪਦਾ ਹੈ ਜਿਵੇਂ ਬਿਆਨ-ਕਰਤਾ ਹੀਰਾ ਨਾ ਹੋਵੇ ਸਗੋਂ ਅਗਲੀ ਪੀੜੀ ਦੀ ਪ੍ਰਤਿਨਿਧ ਉਸਦਾ ਪੜਿਆ ਲਿਖਿਆ ਪੁੱਤਰ ਹੋਵੇ । ਨਾਵਲ ਵਿਚ ਵਿਅਕਤ ਉਸਦੇ ਉਚੇ ਬੌਧਿਕ ਪੱਧਰ ਉਤੇ ਤਾਂ ਬੰਦੇਹ ਹੋ ਸਕਦਾ ਹੈ ਪਰ ਇਹ ਸਿੱਟਾ ਕਢਣਾ ਲਿਖਤ ਦੀ ਮੂਲ ਧੁਨੀ ਨੂੰ ਪਛਾਣਨ ਵਿਚ ਅਸਫਲ ਰਹਿਣਾ ਹੀ · ਹੈ। ਕਿ ਹੀਰਾ ਕਿਸਮਤ ਉਤੇ ਵਿਸ਼ਵਾਸ ਕਰਦਾ ਹੈ । ਉਪਰੋਂ ਦਿਸਦੇ ਸਾਧਾਰਨ ਜਿਹੇ ਹੀਰੇ ਦੇ ਇਹਨਾਂ ਬਲਾਂ ਪਿਛੇ ਡੂੰਘੇ ਬੌਧਿਕ ਕਟਾਖਸ਼ ਵਾਲੇ ਅਸਲੋਂ ਉਲਟ ਅਰਥ ਲੁਕੇ ਹੋਏ ਹਨ । ਨਰੂਲਾ ਦੇ ਅਜਿਹੇ ਕਟਾਖਸ਼ ਦਾ ਸੰਤ ਸਿੰਘ ਸੇਖ ਹੀ ਯੋਗ ਮੁਲਾਂਕਣ ਕਰ ਸਕਿਆ ਹੈ । ਉਸ ਅਨੁਸਾਰ ‘ਨਰੂਲਾ ਦਾ ਕਟਾਖਸ਼ ਨਾਨਕ ਸਿੰਘ ਦੀ ਕਟਾਖਸ਼ ਭਾਵਨਾ ਵਾਂਗ ਕਿਸੇ ਆਦਰਸ਼ਵਾਦੀ ਸਦਾਚਾਰਿਕ ਰੋਹ ਜਾਂ ਘਣਾ ਵਿਚੋਂ ਨਹੀਂ ਉਪਜਦਾ, ਸਗੋਂ 'ਘਟਨਾ ਨੂੰ ਬੁੱਧੀ ਅਤੇ ਵਿਤਕਤ ਭਾਵ ਨਾਲ ਵੇਖਣ ਦੀ ਵਿਗਿਆਨਿਕ ਦ੍ਰਿਸ਼ਟੀ ਵਿਚੋਂ ਆਪਣੇ ਅਪ ਪੈਦਾ ਹੋਈ ਚੀਜ਼, ਵਾਂਗ ਜਨਮ ਲੈਂਦਾ ਹੈ 1301 ਸ਼ਾਹਤ-ਸਿਰਜਣਾ ਦੇ ਮੁੱਖ ਸੰਦ ਵਜੋਂ ਭਾਸ਼ਾ ਦੇ ਮਹੱਤਵ ਨੂੰ ਨਰਲਾ ਪਛ ਣ ਨਹੀਂ ਸਕਿਆ । ਭਾਸ਼ਾ ਨੂੰ ਮਾਂਝਣ ਸੰਵਾਰਨ ਵੱਲੋਂ ਉਹ ਬਹੁਤ ਅਵੇਸਲਾ ਹੈ । ਕਿਤੇ ਕਿਤੇ 40