ਪੰਨਾ:Alochana Magazine January, February and March 1985.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਟੀਕੇ ਬਾਰੇ ਪੂਰਵ ਸੰਕੇਤ : | ਸਵਾਮੀ ਆਨੰਦ ਘਨ ਦੇ 'ਆਸਾ ਦੀ ਵਾਰ' ਦੇ ਟੀਕੇ ਦਾ ਪ੍ਰਥਮ ਉਲੇਖ ਉਨ੍ਹਾਂ ਦੇ “ਸਿਧ ਗੋਸਟਿ' ਅਤੇ 'ਆਨੰਦ’ ਬਾਣੀਆਂ ਦੇ ਟੀਕਿਆਂ ਵਿਚ ਮਿਲਦਾ ਹੈ : | ਉਕਤ ਟੀਕੇ ਦਾ ਦੁਸਰੀ ਵਾਰ ਜ਼ਿਕਰ ਭਾਈ ਵੀਰ ਸਿੰਘ ਜੀ ਨੇ ਕੀਤਾ ਹੈ । ਭਾਈ ਸਾਹਿਬ ਨੇ 'ਸ੍ਰੀ ਗੁਰਤਾਪ ਸੂਰਜ ਗ੍ਰੰਬਾਵਲੀ ਦੀ ਪ੍ਰਸਤਾਵਨਾ', ਪੋਥੀ ਪਹਿਲੀ, ਵਿਚ ਆਨੰਦ ਘਨ ਕ੍ਰਿਤ 'ਆਸਾ ਦੀ ਵਾਰ` ਦੇ ਟੀਕੇ ਦਾ ਉਲੇਖ ਨਿਮਨ ਲਿਖਤ ਸ਼ਬਦਾਂ ਵਿਚ ਕੀਤਾ ਹੈ : “ਆਨੰਦ ਘਨ ਨੇ ਸ੍ਰੀ ਜਪੁਜੀ ਦਾ ਟੀਕਾ 1852 ਵਿਚ, ਆਰਤੀ ਦਾ 1853 ਵਿਚ ਅਤੇ ਆਸਾ ਦੀ ਵਾਰ ਦਾ 1856 ਬਿਕਰਮੀ ਵਿਚ ਕੀਤਾ ਸੀ। 'ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥਾਵਲੀ ਦੀ ਪ੍ਰਸਤਾਵਨਾ', ਪੋਥੀ ਪਹਿਲੀ, ਦਾ ਪ੍ਰਕਾਸ਼ਨ ਕੋਲ ਇਸ ਪੁਸਤਕ ਵਿਚ ਕਿਧਰੇ ਸਪੱਸ਼ਟ ਨਹੀਂ ਕੀਤਾ ਗਿਆ। ਭਾਈ ਵੀਰ ਸਿੰਘ ਜੀ ਨੇ 'ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ' ਦਾ ਸੰਪਾਦਨ 1920 ਈ. ਤੋਂ ਲੈ ਕੇ 1935 ਈ. ਤਕ ਕੀਤਾ ਹੈ । ਪ੍ਰਸਤਾਵਨਾ ਵਾਲੀ ਉਕਤ ਪੰਥੀ ਦੀ ਭੂਮਿਕਾ ਵਿਚ ਆਪਨੇ ਲਿਖਿਆ ਹੈ ਕਿ ਇਹ ਪਹਿਲੀ ਪੰਥ ਸਭ ਤੋਂ ਪਿਛੋਂ ਤਿਆਰ ਹੋਈ ਹੈ । ਸੋ, ਇਸਦਾ ਰਚਨਾ ਕਾਲ 1935 ਈ. ਸਿੱਧ ਹੁੰਦਾ ਹੈ । ਭਾਵ ਇਹ ਹੈ ਕਿ 1935 ਈ. ਵਿਚ ਭਾਈ ਸਾਹਿਬ ਨੇ ਆਨੰਦ ਘਨ ਕ੍ਰਿਤ 'ਆਸਾ ਦੀ ਵਾਰ` ਦੇ ਟੀਕੇ ਦੇ ਰਚਨਾ ਕਾਲ ਸਪੱਸ਼ਟ ਕਰ ਦਿੱਤਾ ਸੀ । | ਉਕਤ ਟੀਕੇ ਦਾ ਅਗਲਾ ਉਲੇਖ ਵੀ ਭਾਈ ਵੀਰ ਸਿੰਘ ਦਾ ਹੀ ਮਿਲਦਾ ਹੈ । ਭਾਈ ਵੀਰ ਸਿੰਘ ਦੀ 'ਪੰਜ ਗ੍ਰੰਥੀ ਸਟੀਕ' ਦਾ ਸੰਸ਼ੋਧਿਤ ਸੰਸਕਰਣ ਪਹਿਲੀ ਵਾਰ 1940 ਈ. ਵਿਚ ਪ੍ਰਕਾਸ਼ਿਤ ਹੋਇਆ ਅਤੇ ਇਸ ਵਿਚ ਆਸਾ ਦੀ ਵਾਰ ਦੇ ਟੀਕੇ ਦੀਆਂ ਪਦ-ਟਿਪਣੀਆਂ ਵਿਚ ਭਾਈ ਸਾਹਿਬ ਨੇ ਆਨੰਦ ਘਨੇ ਤੇ 'ਆਸਾ ਦੀ ਵਾਰ` ਦੇ ਟੀਕੇ ਦੇ ਕੋਈ ਹਵਾਲੇ ਢਿੱਤੇ ਹਨ ਜਿਸ ਤੋਂ ਪਤਾ ਲਗਦਾ ਹੈ ਕਿ ਇਸ ਪੁਸਤਕ ਦੀ ਤਿਆਰੀ ਸਮੇਂ ਭਾਈ ਵੀਰ ਸਿੰਘ ਕੋਲ ‘ਆਸਾ ਦੀ ਵਾਰ ਦਾ ਆਨੰਦ ਘਨ ਦਾ ਟੀਕਾ ਵੀ ਮੌਜੂਦ ਸੀ। 2. 1' ਗੁਰਬਾਣੀ ਕੇ : ਆਨੰਦ ਘਨ, 1970, ਪੰਨੇ 258, 283, 288, 321-2, 324. ਪਹਿਲੀ ਛਾਪ, ਪੰਨੇ 11 ਦੀ ਪਦ-ਟਿਪਣੀ । 3. ਦੇਖੋ ਖੋਜ ਪਤ੍ਰਿਕਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅੰਕ-5, ਭਾਈ ਵੀਰ ਸਿੰਘ ਸਾਹਿਤ ਦਰਪਨ, ਮੁਢਲੇ ਪੰਨਿਆਂ ਉਤੇ ਦਿੱਤਾ ਰਚਨਾ ਬਉਰਾ ॥