ਪੰਨਾ:Alochana Magazine July 1957.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਮ ਲੋਕ ਇਉਂ ਹੀ ਵਰਤਦੇ ਹਨ ਪਰ ਅਸੀਂ ਇੱਥੇ ਆਮ ਦੀ ਗੱਲ ਨਹੀਂ ਕਰਦੇ । (5) ਸ਼ੀਰੀਂ ਫਰਹਾਦ ਦੇ ਕਿੱਸੇ ਵਿੱਚ ਪਰਸਿੱਧ ਫਾਰਸੀ ਕਿ ਸਾਕਾਰਾਂ ਖ਼ੁਸਰੋ ਤੇ ਨਿਜ਼ਾਮੀ ਆਦਿ ਦੀ ਪੈਰਵੀ ਨਾ ਕਰਨਾ ਵੀ ਇਸ ਗੱਲ ਨੂੰ ਪਰਗਟ ਕਰਦਾ ਹੈ ਕਿ ਉਹ ਬਹੁਤਾ ਕਲਾਸੀਕਲ ਸਾਹਿੱਤ ਦਾ ਪੰਡਿਤ ਨਹੀਂ ਸੀ । ਸਾਡੀ ਇਸ ਵਿਚਾਰ ਦਾ ਮਤਲਬ ਹਰਗਿਜ਼ ਹਾਸ਼ਮ ਦੀ ਲਿਆਕਤ ਤੋਂ ਇਨਕਾਰ ਕਰਨਾ ਨਹੀਂ ਸਗੋਂ ਅਸੀਂ ਤਾਂ ਇਹ ਕਹਾਂਗੇ ਕਿ ਉਸ ਵਿਚ ਵਿਦਿਆ (knowledge) ਦੀ ਥਾਂ ਵਿਵੇਕ (wisdom) ਜ਼ਿਆਦਾ ਸੀ ! ਅਨੁਭਵ ਤੇ ਤਜਰਬੇ ਸਦਕਾ ਉਸ ਦਾ ਗਿਆਨ ਉਤਮ-ਭਾਂਤ ਦਾ ਸੀ ਪਰ ਅਰਬੀ, ਫਾਰਸੀ ਦੀ ਉੱਚ ਇਲਮੀਅਤ ਬਹੁਤੀ ਮੰਨਣੋ ਸੰਕੋਚ ਹੀ ਹੁੰਦਾ ਹੈ । ਪਰੰਤੂ ਉਸ ਦੀਆਂ ਫਰਸੀ ਰਚਨਾਵਾਂ ਦੀ ਸੂਚੀ ਵੇਖ ਕੇ ਖਿਆਲ ਹੁੰਦਾ ਹੈ ਕਿ ਉਹ ਫਾਰਸੀ ਤੋਂ ਤਾਂ ਜਾਣੂ ਸੀ ਤੇ ਉਸ ਵਿਚ ਉਸ ਨੇ ਵਿਤ ਅਨੁਸਾਰ ਕਾਵਿ-ਰਚਨਾ ਵੀ ਕੀਤੀ ਪਰ ਪੂਰਾ ਜਾਇਜ਼ਾ ਰਚਨਾਵਾਂ ਦੇ ਅਧਿਐਨ ਤੋਂ ਹੀ ਲਿਆ ਜਾਂ ਸਕਦਾ ਹੈ । ਹਿਕਮਤ ਦੀ ਵਿਦਿਆ ਖ਼ਾਨਦਾਨੀ ਸੀ, ਇਸ ਨੂੰ ਹਾਸ਼ਮ ਸ਼ਾਹ ਨੇ ਅਪਣੇ ਅਭਿਆਸ ਨਾਲ ਵਧਾਇਆ । ਮੌਲਾ ਬਖਸ਼ ਕੁਸ਼ਤਾ ਦੇ ਲਿਖਣ ਅਨੁਸਾਰ ਰਮਲ ਦੇ ਜੋਤਸ਼ ਦੀ ਸਿਖਿਆ ਮੀਰ ਅਮੀਰੂਲਾ ਸਾਹਿਬ ਬਟਾਲਵੀ ਤੋਂ ਪਰਾਪਤ ਕੀਤੀ । ਇਹੋ ਲੇਖਕ ਹਾਸ਼ਮ ਦਾ ਬਨਾਰਸ ਤੋਂ ਹਿੰਦੀ, ਸੰਸਕ੍ਰਿਤ ਆਦਿ ਪੜਣਾ ਵੀ ਲੱਖਦਾ ਹੈ । ਇਹ ਗੱਲ ਕੋਈ ਅਨੋਖੀ ਨਹੀਂ ਕਿ ਹਾਸ਼ਮ ਫ਼ਕੀਰੀ ਵੇਸ ਵਿੱਚ ਬਨਾਰਸ ਵੀ ਗਏ ਹੋਣ ਤੇ ਉਥੋਂ ਦੇ ਪ੍ਰਭਾਵ ਕਾਰਣ ਹਿੰਦੀ ਰਚਨਾ ਵੱਲ ਰੁਜੂਅ ਹੋਏ ਹੋਣ । ਇਸੇ ਤਰ੍ਹਾਂ ਸੰਤਬਾਬਾ ਮਾਣਕ ਦਾਸ ਦਾ, ਜੋ ਜਗਦੇਉ ਲਾਗੇ ਪਿੰਡ ਕੰਦੋਵਾਲੀ ਰਹਿੰਦੇ ਸਨ, ਗਹਿਰਾ ਅਧਿਆਤਮਕ ਪ੍ਰਭਾਵ ਆਪ ਤੇ ਪਿਆ | ਵੈਸੇ ਹਾਸ਼ਮ, ਸੂਫ਼ੀ ਸੰਤਾਂ ਵਿੱਚੋਂ ੧੨ ਵੀਂ ਸਦੀ ਵਿੱਚ ਹੋਏ ਕਾਦਰੀਆਂ ਫਿਰਕੇ ਦੇ ਮੋਢੀ ਹਜ਼ਰਤ ਗੌਸਲ-ਆਜ਼ਮ ਮੁਹਈਉਦਦੀਨ ਸ਼ੇਖ਼ ਅਬਦੁਲ ਕਾਦਰ ਜੀਲਾਨੀ ਵਿਚ ਵਧੇਰੇ ਸ਼ਰਧਾ ਰਖਦੇ ਸਨ । | ਇਸੇ ਲਈ ਉਨ੍ਹਾਂ ਆਪਣੇ ਪੀਰ ਦੀ ਉਸਤਤ ਵਿੱਚ ਕਈ ਮਦਹਜਾਤ, ਮੁਨਾਜਾਤ ਤੇ ਇੱਕ ਸੀਹਰਫ਼ੀ ਵੀ ਲਿਖੀ ਹੈ । ਕਿਹਾ ਜਾਂਦਾ ਹੈ ਕਿ ਵਜੀਦ ਆਪ ਦਾ

  • ਮੁਹੀਉ ਦਦੀਨ ਦਾ ਨਾਮ ਧਿਆ ਹਾਸ਼ਮ, ਏਹੋ ਬਦੀ ਜਾਨ ਈਮਾਨ ਦੀ ।

ਸੀਹਰਫੀ) ੨੦]