ਪੰਨਾ:Alochana Magazine July 1957.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਡਾ. ਰੋਸ਼ਨ ਲਾਲ ਆਹੂਜਾ----

ਪੰਜਾਬੀ ਭਾਸ਼ਾ ਦੀਆਂ ਨਵੀਆਂ ਲੋੜਾਂ

ਸਭਿਅਤਾ ਦੇ ਵਿਕਾਸ ਨਾਲ ਭਾਸ਼ਾ ਦਾ ਵੀ ਵਿਕਾਸ ਹੁੰਦਾ ਹੈ ਤੇ ਫੇਰ ਭਾਸ਼ਾ ਦੇ ਵਿਕਾਸ ਨਾਲ ਨਵੀਆਂ ਪੁੰਗਰਦੀਆਂ ਨਸਲਾਂ ਦੀ ਸੰਸਕ੍ਰਿਤੀ ਦਾ ਵਿਕਾਸ ਹੁੰਦਾ ਰਹਿੰਦਾ ਹੈ। ਪਰ ਵਿਕਾਸ ਲਈ ਤਿਭਾਵਾਂ ਦੀ ਉਤਪਤੀ ਜਾਂ ਦੂਜੀ ਸਭਿਅਤਾ ਨਾਲ ਸੰਪਰਕ ਆਵਸ਼ਕ ਹੈ। ਪ੍ਰਤਿਭਾ ਦੀ ਉਤਪਤੀ ਤਾਂ ਕੁਦਰਤੀ ਘਟਨਾ ਹੈ ਪਰ ਸੰਸਕ੍ਰਿਤੀ-ਸੰਪਰਕ ਮਨੁਸ਼ ਦੇ ਵਸ ਦੀ ਗਲ ਹੈ। ਭਾਸ਼ਾ ਦੇ ਵਿਕਾਸ ਲਈ ਇਹ ਸੰਪਰਕ ਜਤਨ ਲੋੜੀਂਦਾ ਹੈ। ਇਸ ਸਮੇਂ ਲੋੜ ਇਸ ਗਲ ਦੀ ਹੈ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਪੰਜ ਸਾਲਾ ਯੋਜਨਾ ਬਣਾਈ ਜਾਏ ਜਿਸ ਵਿਚ ਸੰਪਰਕ ਨੂੰ ਆਯੋਜਿਤ ਕੀਤਾ ਜਾਵੇ।

ਕਿਸੇ ਭਾਸ਼ਾ ਦਾ ਵਿਕਾਸ ਉਸ ਦੇ ਸ਼ਬਦ ਭੰਡਾਰ, ਲਿਪੀ, ਵਿਆਕਰਣ ਦੇ ਨਿਯਮ ਅਤੇ ਵਾਕ ਬਣਤਰ ਤੇ ਨਿਰਭਰ ਹੈ। ਜੋ ਭਾਸ਼ਾ ਵਿਆਕਰਣ ਤੇ ਲਿਪੀ ਦੇ ਪਿੰਜਰ ਵਿਚ ਬੰਦ ਹੈ, ਜਿਸ ਦਾ ਸ਼ਬਦ ਭੰਡਾਰ ਕੇਵਲ ਆਪਣੇ ਪੇਂਡੂ ਜੀਵਨ ਤਕ ਸੀਮਿਤ ਹੈ। ਜਿਸ ਵਿਚ ਵਿਚਾਰਾਂ ਤੇ ਭਾਵਾਂ ਦਾ ਕਾਲ ਹੈ। ਉਹ ਭਾਸ਼ਾ ਪਿੰਜਰੇ ਵਿਚ ਬੰਦ ਕੀਤੇ ਹੋਏ ਰੰਗਾ ਰਾਮ ਵਾਂਗ ਹੈ। ਇਸ ਸਮੇਂ ਲੋੜ ਇਸ ਗਲ ਦੀ ਹੈ ਕਿ ਪੰਜਾਬੀ ਨੂੰ ਲਟ-ਪਟ ਪੈਂਛੀ ਨ ਬਣੇ ਰਹਿਣ ਦਿਤਾ ਜਾਵੇ। ਇਸ ਨੂੰ ਕੇਵਲ ਪੰਜਾਬੀ ਬੌਡਰ ਦੀ ਦੂਰੀ ਤੇ ਨ ਪਾਲਿਆ ਜਾਵੇ ਪਰ ਭਾਰਤ ਵਰਸ਼ ਦੇ ਵਿਸ਼ਾਲ ਸੰਸਕ੍ਰਿਤੀ ਰੂਪੀ ਵਾਯੂਮੰਡਲ ਵਿਚ ਉਡਾਰੀ ਲੈਣ ਦੀ ਖੁਲ ਦਿਤੀ ਜਾਵੇ।

ਪੰਜਾਬੀ ਬੋਲੀ ਦਾ ਪਾਲੀ, ਯੂਨਾਨੀ, ਹਿੰਦੀ ਜਾਂ ਬ੍ਰਜ, ਫਾਰਸੀ, ਅਰਬੀ ਤੇ ਅੰਗਰੇਜ਼ੀ ਭਾਸ਼ਾਵਾਂ ਨਾਲ ਥੋੜਾ ਬਹੁਤ ਮੇਲ ਰਹਿ ਚੁੱਕਾ ਹੈ ਜਿਸ ਦੇ ਕਾਰਣ ਇਸ ਦਾ ਵਿਕਾਸ ਹੁੰਦਾ ਰਹਿਆ। ਇਸ ਵਿਕਾਸ ਵਿਚ ਨਵੀਆਂ ਆਵਾਜ਼ਾਂ ਆਈਆਂ ਹਨ, ਨਵੇਂ ਸ਼ਬਦ ਆਏ ਹਨ। ਨਵੇਂ ਬਣਤਰ-ਢੰਗ ਆਏ ਹਨ। ਨਵੇਂ

੭੮]