ਪੰਨਾ:Alochana Magazine July 1960.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵੰਡਣਾ ਉਚਿਤ ਨਹੀਂ ਹੈ । ਭਾਸ਼ਾ ਵਿਭਾਗ ਨੇ ਪਿਛਲੇ ਦੋ ਤਿੰਨ ਸਾਲਾਂ ਵਿੱਚ ਬਹੁਤ ਜ਼ਿਆਦਾ ਉੱਨਤੀ ਕੀਤੀ ਹੈ । ਇਹ ਤਜਵੀਜ਼ ਭਾਸ਼ਾ ਵਿਭਾਗ ਦੇ ਕੰਮ-ਕਾਰ ਦੀ ਜਾਂਚ ਲਈ, ਇਹ ਤਸੱਲੀ ਕਰਨ ਲਈ ਕਿ ਇਹ ਸੱਚ ਮੁਚ ਹੀ ਇਲਾਕੇ ਦੀਆਂ ਭਾਸ਼ਾਵਾਂ ਲਈ ਸਿਰ ਤੋੜ ਯਤਨ ਕਰ ਰਹਿਆ ਹੈ ਬੇਸ਼ਕ ਕੋਈ ਕਮੇਟੀ ਬਣਾ ਦਿਤੀ ਜਾਵੇ । ਮੈਂ ਇਸ ਤਜਵੀਜ਼ ਨੂੰ ਪਸੰਦ ਕਰਦਾ ਹਾਂ । ਤੀਜੀ ਪੰਜ ਵਰਸ਼ੀ ਯੋਜਨਾ ਵਿੱਚ ਅਸੀਂ ਪੰਜਾਬੀ ਦੀ ਉੱਨਤੀ ਲਈ ਹੋਰ ਵੀ ਵਧੇਰੇ ਸਹੂਲਤਾਂ ਤੋਂ ਰਕਮ ਕਢਣ ਤੇ ਵਿਚਾਰ ਹੋ ਰਹੀ ਹੈ । ਤੁਸੀਂ ਇਸ ਲਈ ਸਾਡੇ ਉਤੇ ਪੂਰਾ ਪੂਰਾ ਵਿਸ਼ਵਾਸ ਰਖ ਸਕਦੇ ਹੋ । ਕੁਰਕਸ਼ੇਤਰ ਯੂਨੀਵਰਸਟੀ ਦਾ ਜ਼ਿਕਰ ਕਰਦਿਆਂ ਸ੍ਰੀ ਵਿਦਿਆਲੰਕਾਰ ਜੀ ਨੇ ਕਹਿਆ ਕਿ ਮੁਢ ਰੂਪ ਵਿਚ ਇਹ ਯੂਨੀਵਰਸਟੀ ਕੇਵਲ ਸੰਸਕ੍ਰਿਤ ਲਈ ਬਣਾਈ ਗਈ ਸੀ, ਪਰ ਹੁਣ ਅਸੀਂ ਇਸ ਦਾ ਸਿਖਿਆ ਖੇਤਰ ਵਧਾ ਰਹੇ ਹਾਂ । ਇਸ ਵਕਤ ਇਸ ਵਿਚ ਪੁਰਾਤਤੁ ਵਿਗਿਆਨ ਦੀ ਸਿਖਲਾਈ ਅਤੇ ਇਕ । ਅਧਿਆਪਕਾਂ ਦੀ ਸਿਖਿਆ ਦਾ ਕਾਲਿਜ ਖੋਲ੍ਹਣ ਦੀ ਵੀ ਤਜਵੀਜ਼ ਹੈ । ਇਸੇ ਤਰ੍ਹਾਂ ਸਰਕਾਰ ਵਿਸ਼ੇਸ਼ ਤਰਾਂ ਦੀਆਂ ਸਥਾਨਕ ਯੂਨੀਵਰਸਟੀਆਂ ਸਥਾਪਤ ਕਰਨ ਦਾ ਵੀ । ਇਰਾਦਾ ਰੱਖਦੀ ਹੈ । ਪੁਰਾਤਤੁ ਵਿਭਾਗ ਦੀ ਕਾਇਮੀ ਲਈ ਪੰਜਾਬ ਸਰਕਾਰ ! ਕੇਂਦਰੀ ਸਰਕਾਰ ਨਾਲ ਗੱਲ ਬਾਤ ਕਰ ਰਹੀ ਹੈ । ਦਿੱਲੀ ਦੇ ਰੇਡੀਓ ਸਟੇਸ਼ਨ ਤੋਂ ਪੰਜਾਬੀ ਲਈ ਵਧੇਰੇ ਸਮੇਂ ਦੀ ਨਿਯੁਕਤੀ A aa ਕਰਦਿਆਂ ਮੰਤੀ ਜੀ ਨੇ ਅਜਿਹੇ ਕੀਤੇ ਜਾਣ ਲਈ ਡਾ: ਕੇਸਕਰ ਨੂੰ ਲਿਖਣ ਦੀ ਆਸ ਦਿਵਾਈ । | ਅੰਤ ਵਿਚ ਸ੍ਰੀ ਵਿਦਿਆਲੰਕਾਰ ਜੀ ਨੇ ਪੰਜਾਬੀ ਸਾਹਿੱਤ ਅਕਾਡਮੀ ਦੇ ਯਤਨਾਂ ਤੇ ਦਿਨ ਬਦਿਨ ਹੋ ਰਹੀ ਉੱਨਤੀ ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਹੋਇਆਂ ਪ੍ਰਬੰਧਕਾਂ ਦੇ ਉਤਸ਼ਾਹ ਨੂੰ ਵਧਾਇਆ । ਕਵੀ ਦਰਬਾਰ ੨੨ ਤਾਰੀਖ ਰਾਤ ਨੂੰ ੮-੩੦ ਵਜੇ ਕਵੀ ਦਰਬਾਰ ਹੋਇਆ । ਇਸ ਦਾ ਉਦਘਾਟਣ ਸ. ਲਾਲ ਸਿੰਘ ਜੀ ਡਾਇਰੈਕਟਰ ਭਾਸ਼ਾ ਵਿਭਾਗ ਤੇ ਪੂਧਾਨਗੀ ਸ. ਵਿਧਾਤਾ ਸਿੰਘ ‘ਤੀਰ ਨੇ ਕੀਤੀ । ਕਵੀ ਦਰਬਾਰ ਵਿਚ ਸਥਾਨਕ ਕਵੀਆਂ ਤੋਂ ਇਲਾਵਾ ਸ. ਦੀਵਾਨ ਸਿੰਘ ਜੀ ਮਹਿਰਮ, ਸ੍ਰੀ ਗੋਪਾਲ ਦਾਸ (ਬਟਾਲਵੀ), ਸੀ ਦਿਆਲ ਚੰਦ ਮਿਗਲਾਨੀ, ਸ: ਗੁਰਦਿਤ ਸਿੰਘ ਕੁੰਦਨ, ਸੀ ਸ਼ਿਵ ਕੁਮਾਰ (ਬਟਾਲਵੀ), ਸ: ਅਮਰਜੀਤ ਸਿੰਘ ਗੁਰਦਾਸਪੁਰੀ ਨੇ ਹਿਸਾ ਲਿਆ | ਕਵੀ ੧੪