ਪੰਨਾ:Alochana Magazine July 1960.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਹ ਸਮਾਗਮ ਇਹ ਵੀ ਮੰਗ ਕਰਦਾ ਹੈ ਕਿ ਭਿੰਨ ਭਿੰਨ ਭਾਸ਼ਾਵਾਂ ਲਈ ਨਿਯਤ ਸਲਾਹਕਾਰ ਬੋਰਡ ਦੇ ਮੈਂਬਰਾਂ ਨੂੰ ਨਿਰਣਾਇਕ ਵੀ ਨਾ ਥਾਪਿਆ ਜਾਇਆ ਕਰੇ; ਅਤੇ ਇਹ ਕਿ ਨਿਰਣਾਇਕ ਮੰਡਲ ਦੇ ਨਾਂ ਬਿਲਕੁਲ ਗੁਪਤ ਰਖੇ ਜਾਇਆ ਕਰਨ । ਪੇਸ਼ ਕਰਨ ਵਾਲਾ : ਪ੍ਰੋ: ਪਰਮਿੰਦਰ ਸਿੰਘ | ਪ੍ਰੋੜਤਾ ਕਰਨ ਵਾਲਾ: ਪ੍ਰੋ: ਪਿਆਰ ਸਿੰਘ । (੭) ਪੰਜਾਬੀ ਸਾਹਿੱਤ ਅਕਾਡਮੀ ਦੀ ਛੇਵੀਂ ਸਰਬ ਹਿੰਦ ਸਾਲਾਨਾ ਕਾਨਫ਼ਰੰਸ ਦਾ ਇਹ ਸਮਾਗਮ ਭਾਰਤ ਸਰਕਾਰ ਪਾਸੋਂ ਇਸ ਗਲ ਦੀ ਮੰਗ ਕਰਦਾ ਹੈ ਕਿ ਦਿੱਲੀ ਰੇਡੀਉ ਸਟੇਸ਼ਨ ਦੇ ਮੀਡੀਅਮ ਵੇਵ ਦੇ ਨਵੇਂ ਪਰਸਾਰ ਕੇਂਦਰ ਦਿੱਲੀ ‘ਸੀਂ’ ਦੀ ਕਾਇਮੀ ਨਾਲ ਦਿੱਲੀ ਪਰਾਂਤ ਅਤੇ ਉਸ ਨਾਲ ਲਗਦੇ ਇਲਾਕੇ ਵਿੱਚ ਵਸਦੇ ਲਖਾਂ ਪੰਜਾਬੀਆਂ ਦੀ ਚਿਰੋਕੀ ਮੰਗ ਨੂੰ ਪੂਰਾ ਕਰਨ ਲਈ ਦਿੱਲੀ ਸਟੇਸ਼ਨ ਤੋਂ ਪੰਜਾਬੀ ਪਰੋਗਰਾਮ ਦੇ ਸਮੇਂ ਵਿਚ ਵਾਧਾ ਕਰੇ । ਇਸ ਪਰੋਗਰਾਮ ਨੂੰ ਘਰ ਤੋਂ ਘਟ ਅਧੇ ਘੰਟੇ ਦਾ ਕੀਤਾ ਜਾਵੇ । ਇਸ ਦੇ ਨਾਲ ਹੀ ਭਾਰਤ ਦੇ ਹੋਰ ਪਰਾਂਤਾਂ ਵਿੱਚ ਅਤੇ ਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੂੰ ਪੰਜਾਬੀ ਜੀਵਨ ਤੇ ਸਭਿਆਚਾਰ ਨਾਲ ਜੋੜੀ ਰੱਖਣ ਲਈ ਸ਼ਾਰਟ ਵੇਵ ਉਤੇ ਪੰਜਾਬੀ ਪ੍ਰੋਗਰਾਮ ਪਰਸਾਰ ਕਰਨ ਦਾ ਵੀ ਸ਼ੀਘਰ ਹੀ ਪ੍ਰਬੰਧ ਕੀਤਾ ਜਾਵੇ । ਪੇਸ਼ ਕਰਨ ਵਾਲਾ : ਗੁਰਮੁਖ ਸਿੰਘ ਜੀਤ ॥ ਪ੍ਰੋੜਤਾ ਕਰਨ ਵਾਲਾ: ਸ: ਕੁਲਦੀਪ ਸਿੰਘ | (੮) ਪੰਜਾਬੀ ਸਾਹਿੱਤ ਅਕਾਡਮੀ ਦਾ ਇਹ ਸਮਾਗਮ ਕੇਂਦਰੀ ਸਰਕਾਰ ਪਾਸੋ ਮੰਗ ਕਰਦਾ ਹੈ ਕਿ ਪੁਰਾਤਤਵ ਵਿਭਾਗ ਦੇ ਪੱਛਮੋਤਰੀ ਮੰਡਲ ਦਾ ਪੱਕਾ ਘਰ ਪੰਜਾਬ ਵਿਚ, ਖਾਸ ਕਰਕੇ, ਪਟਿਆਲੇ ਵਿਚ, ਸਥਾਪਿਤ ਕਰੇ ਕਿਉਂਕਿ ਪੰਜਾਬ, ਜਿਸ ਨੂੰ ਭਾਰਤੀ ਸਭਿਅਤਾ ਦੇ ਸਭ ਤੋਂ ਪਹਿਲੇ ਕੇਂਦਰ ਹੋਣ ਦਾ ਮਾਣ ਪ੍ਰਾਪਤ ਹੈ । ਹੁਣ ਤਕ ਇਸ ਵਿਭਾਗ ਵਲੋਂ ਅਣਗੌਲਿਆ ਹੀ ਪਿਆ ਰਹਿਆ ਹੈ । ਇਹ ਸਮਾਗਮ ਪੰਜਾਬ ਸਰਕਾਰ ਪਾਸੋਂ ਆਸ ਰਖਦਾ ਹੈ ਕਿ ਉਹ ਭੀ ਇਸ ਦੀ ਪ੍ਰਤੀ ਲਈ ਕੇਂਦਰੀ ਸਰਕਾਰ ਤੇ ਜ਼ੋਰ ਪਾਵੇ । ਪੇਸ਼ ਕਰਨ ਵਾਲਾ : ਪ੍ਰੋ: ਪ੍ਰੀਤਮ ਸਿੰਘ । ਪ੍ਰੋੜਤਾ ਕਰਨ ਵਾਲਾ : ਡਾ: ਗੰਡਾ ਸਿੰਘ ॥ (੯) ਪੰਜਾਬੀ ਬੋਲੀ ਤੇ ਸਾਹਿੱਤ ਦੀ ਉੱਨਤੀ ਤੇ ਉਸਾਰੀ ਲਈ ਸਭ ਤੋਂ