ਪੰਨਾ:Alochana Magazine July 1960.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ । ਅਜੇਹੀ ਸਮਿਅਕ ਜ਼ਿਮੇਦਾਰੀ ਦਾ ਹੀ ਸਿੱਟਾ ਹੈ-ਮਹਾ ਕਾਵਿ ਦੀ ਰਚਨਾ । ਆਦੀ-ਯੁਗ ਦੇ ਸ਼੍ਰੇਣੀ-ਹੀਨ (ਗੈਰ-ਤਬਕਾਤੀ) ਸਮਾਜ ਅਰ ਦਾਸ-ਯੁਗ ਦੇ ਵਿਚਕਾਰਲ ਸਮੇਂ ਵਿਚ ਹੀ ਮਹਾਂ ਕਾਵਿ ਰਚੇ ਗਏ ਹਨ ਜਿਨ੍ਹਾਂ ਦੇ ਚਰਿਤਰ-ਨਾਇਕ ਜਾਂ ਤਾਂ ਅਵਤਾਰ ਹੁੰਦੇ ਸਨ, ਜਾਂ ਮਹਾਂ ਪੁਰਸ਼ । ਆਦੀ-ਕਾਲ ਦੇ ਸਮੂਹਿਕ ਗੀਤ ਮਹਾ ਕਾਵਿ ਦੇ ਰਾਹੀ, ਅਭਿਵਿਅਕਤੀ ਨੂੰ ਪ੍ਰਾਪਤ ਹੁੰਦੇ ਹਨ । ਮਹਾ ਕਾਵਿ ਵਿਚ ਵਰਣਿਤ-ਕਥਾ ਦਾ : ਰੂਪ ਤਾਂ ਸਮੂਹਕ ਹੀ ਹੁੰਦਾ ਹੈ, ਪਰ ਉਸ ਵਿਚ ਇਕ ਵਿਅਕਤੀ ਦੇ ਮਾਧਿਅਮ ਨਾਲ ਸਮੂਹਕ ਕਰਤਵ ਦੀ ਅਭਿਵਿਅਕਤੀ ਹੁੰਦੀ ਹੈ । ਮਹਾਕਾਵਿ ਦਾ ਲੋਕ-ਨਾਇਕ, ਆਪਣੀ ਨਿਜੀ ਬੀਰਤਾ ਦਾ ਪ੍ਰਦਰਸ਼ਨ ਕਰਦਾ ਹੋਇਆ ਵੀ, ਹਰ ਵੇਲੇ, ਸਮੂਹਕਪ੍ਰਤੀਨਿਧਤਾ ਦੀ ਜ਼ਿੰਮੇਦਾਰੀ ਵਿਚ ਬੱਧਾ ਹੁੰਦਾ ਹੈ । ਬੀਰ-ਯੁਗ ਦੀਆਂ ਦੰਦ-ਕਥਾਵਾਂ, ਹੀ ਮਹਾ ਕਾਵਿ ਦਾ ਰੂਪ ਧਾਰਣ ਕਰ ਲੈਂਦੀਆਂ ਹਨ । ਕਵਿਤਾ ਵਿਚ ਕਿਸੇ ਸਮੂਹਿਕ ਕਥਾ ਨੇ ਪ੍ਰਵੇਸ਼ ਕੀਤਾ ਤੇ ਉਹ ਮਹਾ ਕਾਵਿ ਦੇ ਰੂਪ ਵਿਚ ਬਦਲ ਗਈ । ਨਾਚ ਵਿੱਚ ਕਥਾ ਨੇ ਪ੍ਰਵੇਸ਼ ਕੀਤਾ ਤਾਂ ਉਸ ਨੇ ਨਾਟਕ ਦਾ ਰੂਪ ਧਾਰਣ ਕਰ ਲਇਆ । ਲੋਕਕਵਿਤਾ ਵਿਚ ਤਾਂ ਨਿਰਤ ਸੰਗੀਤ ਇਨ੍ਹਾਂ ਤਿੰਨਾਂ ਦੀ ਅਭਿਵਿਅਕਤੀ ਅਜ ਤੀਕਰ ਮੌਜੂਦ ਹੈ । ਪਰ ਮਹਾ ਕਾਵਿ ਦੇ ਸਾਮੂਹਿਕ ਗਾਉਣ ਤੋਂ ਨਾਚ ਅਰ ਸੰਗੀਤ ਕੁਝ ਕੁਝ ਪਿਛੇ ਹਟਦੇ ਰਹਿੰਦੇ ਹਨ | ਮਹਾ ਕਾਵਿ ਦਾ ਵਿਸ਼ਾ ਤਾਂ ਸੜ੍ਹਕ ਕਥਾ ਹੀ ਰਹਿੰਦੀ ਹੈ। ਅਰ ਉਸ ਦਾ ਰੂਪ ਵੀ ‘ਕਾਵਿ ਹੀ ਰਹਿੰਦਾ ਹੈ । ਅਰ ਇਸੇ ਤਰ੍ਹਾਂ ਸ਼ੁਰੂ ਸ਼ੁਰੂ ਦੇ ਨਾਟਕ ਵਿਚ ਵੀ ਵਿਸ਼ਯ-ਵਸਤੂ ਦਾ ਨਿਰਮਾਣ ਸਾਮੂਹਿਕ-ਕਥਾ ਦੁਆਰਾ ਹੀ ਹੁੰਦਾ ਹੈ, ਪਰ ਉਸ ਦੇ ਰੂਪ-ਤੱਤ ਦੀ ਪੂਰਨਤਾ, ਸੰਗੀਤ, ਕਵਿਤਾ ਅਰ ਨਾਚ ਦੇ ਮੇਲ ਨਾਲ ਹੀ ਪ੍ਰਾਪਤ ਹੁੰਦੀ ਹੈ । ਦਾਸ-ਸਮਾਜ ਅੰਦਰ, ਜਦ ਇਕ ਇਹੋ ਜਿਹੀ ਵਰਗ-ਵਿਵਸਥਾ ਕਾਇਮ ਹੈ ਗਈ ਕਿ ਕਬਜ਼ਾਏ ਹੋਏ ਜਾਂ ਜਿਤ ਕੇ ਕਾਬੂ 'ਚ ਕੀਤੇ ਹੋਏ ਗੁਲਾਮਾਂ ਦੀ ਮਿਹਨਤ ਦੇ ਆਸਰੇ ਤੇ ਮਾਲਿਕ ਬਿਨਾਂ ਮਿਹਨਤ ਕੀਤੇ ਵੀ ਆਰਾਮ ਨਾਲ ਜ਼ਿੰਦਾ ਰਹਿ ਸਕਦਾ ਹੈ ਤਾਂ ਇਸ ਆਰਾਮ ਦੀ ਜ਼ਿੰਦਗੀ ਨੂੰ ਗੁਜ਼ਾਰਣ ਲਈ ਜਾਂ ਦੂਸਰੇ ਸ਼ਬਦਾ ਵਿਚ ਵਿਹਲੇ ਸਮੇਂ ਨੂੰ ਗੁਜ਼ਾਰਨ ਲਈ ਕਿਸੇ ਇਕ ਕਲਾ-ਵਿਸ਼ੇਸ਼ ਵਿਚ ਪੂਰੀ ਤਰਾਂ ਮਾਹਿਰ ਹੋਣਾ ਪੈਂਦਾ ਹੈ । - ਉਹ ਕਲਾ ਹੈ ਗੁਲਾਮਾਂ ਨੂੰ ਅਧਿਕਾਰ ਵਿਚ ਰਖਣ ਦੀ ਸ਼ਕਤੀ । ਇਸ ਕਲਾ ਵਿਚ ਮਾਹਰ ਹੋਣ ਨਾਲ ਉਸ ਕਾਲ ਦੀ ਸਮਿਅਕ-ਜੀਵਨ ਲੋੜਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ । ਗੁਲਾਮ ਦੇ ਸਰੀਰ ਤੋਂ ਬਿਨਾਂ ਉਸ ਦੇ ਧਰਮ ਅਤੇ ਉਸ ਦੀ ਕਲਾ ਨੂੰ ਵੀ ਮਾਲਿਕ ਆਪਣੇ ਅਧਿਕਾਰ ਵਿਚ ਲੈ ਲੈਂਦਾ ਹੈ । ਜਿਹੀ ਸਥਿਤੀ ਵਿਚ ਧਰਮ ਅਤੇ ਕਲਾ ਦਾ ਉਦੇਸ਼ ਰਹਿ ਜਾਂਦਾ ਹੈ- ਸਿਰਫ ਮਾਲਿਕ ਦੇ ਆਦੇਸ਼ ਦਾ ਪਾਲਣ ਕਰਨਾ | ਮਾਲਿਕ ਆਪ ਮਿਹਨਤ ਤੋਂ ਦੂਰ ਰਹਿੰਦਾ ਹੈ । ਅਧਿਕਾਰ ਵਿਚ ਕੀਤੀ ਹੋਈ ਕਵਿਤਾ ਅਰ ਧਰਮ ਵੀ ਮਿਹਨਤ ਤੋਂ ਅਰ ੪੦