ਪੰਨਾ:Alochana Magazine March 1958.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਰ ਲਇਆ ਅਤੇ ਸਾਰੇ ਜਾਂਜੀ ਸਣੇ ਲਾੜੇ ਦੇ ਸ਼ਿਕਾਰ ਖੇਡਣ ਭਰ ਗਏ ਪਿਛੇ ਹੀਰ ਦੀ ਭੋਲੀ ਰਹਿ ਗਈ ਜਾਂ ਬਾਹਮਣ ਕਹਾਰ ਆਦਿ ਲਾਗੀ | ਇਸ ਮੌਕੇ ਅਜੂ ਚੌਧਰੀ ਗੱਲ ਤੇ .ਮਝੀਆਂ ਸਮੇਤ ਪਹੁੰਚ ਗਏ ਅਤੇ ਪਹੁੰਚਦੇ ਸਾਰ ਰਾਂਝੇ ਨੂੰ ਪਿੱਛੇ ਛੱਡ fਸ਼ਕਾਰੀਆਂ ਦੀ ਭਾਲ ਵਿਚ ਨਿਕਲ ਗਇਆ ਜਾਂਜੀ ਲਭਣ ਵਿਚ ਨਾ ਆਉਣ, ਚੌਧਰੀ ਵਿਆਕੁਲ ਹੋ ਕੇ ਜਦ ਮਰਨ ਕਿਨਾਰੇ ਹੋ ਗਇਆ ਤਾਂ ਕਿ ਧਰੇ ਜਾਂਜੀਆਂ ਦੀ ਸ਼ਿਕਾਰੀ ਟੋਲੀ ਨਜ਼ਰ ਆਈ ਜਿਨ੍ਹਾਂ ਨੇ ਕਿ ਅਜੂ ਦੇ ਮੂੰਹ ਵਿਚ ਪਾਣੀ ਚਇਆ ਤੇ ਉਸ ਨੂੰ ਸੁਰਤ ਵਿਚ ਕੀਤਾ ਪਿੱਛੇ ਹੀਰ ਨੇ ਬਰਾਤ ਦੀ ਗੈਰ ਹਾਜ਼ਰੀ ਤੋਂ ਲਾਭ ਉਠਾਉਂਦੇ ਹੋਏ ਲਾਗੀਆਂ ਨੂੰ ਕੁਝ , ਲਾਲਚ ਦੇ ਕੇ ਰਾਂਝੇ ਨੂੰ ਆਪਣੇ ਕੋਲ ਬਲ ਲਇਆ, ਲਾ , ਡੋਲੀ ਦੇ ਵਿਚ ਦਾਖਲ ਹੋ ਗਇਆ, ਉਤੋਂ ਖੇੜੇ ਪਹੁੰਚ ਗਏ ਇਸ ਤੋਂ ਅਗਲਾ ਬਿਰਤਾਂਤ ਦਮੋਦਰ ਵਾਲਾ ਹੀ ਹੈ । ਕਿਸ਼ਨ ਸਿੰਘ ਨੇ ਏਨਾ ਲੋੜ ਨਹੀਂ ਪਾਇਆ । ਉਸ ਅਨੁਸਾਰ ਜਦ ਖੇੜੇ fਬਕਾਰ ਚੜੇ ਤਾਂ ਰਾਂਝੇ ਨੇ ਹੀਰ ਕੋਲੋਂ ਦੀਦਾਰ ਦੀ ਆ ਮੰਗ ਮੰਗੀ । ਬਾਕੀ ਘਟਨਾ ਉਸੇ ਪ੍ਰਕਾਰ ਹੈ । ਚਾਰੇ ਕਿੱਸਿਆਂ ਵਿਚ ਕੈਦੇ, ਮਿਠੀ, ਹੀਰ ਦੀਆਂ ਸਹੇਲੀਆਂ, ਪਿਓ, ਮਾਂ, ਭਰਾ, ਕਾਜ਼ੀ ਤੇ ਬਰਾਦਰੀ ਦੇ ਕਿਰਦਾਰ ਲਗ ਭੱਗ ਇਕੋ ਜਹੇ ਹਨ, ਮਾਮੂਲੀ ਅੰਤਰ ਹੈ । ਦੰਪਤੀ ਹੀਰ ਤੇ ਸੈਦੇ ਦੀ ਰਾਤ ਦੀ ਇਕੱਲ ਵਿਚ ਪਹਿਲੀ ਮੁਲਾਕਾਤ ਇਸ ਤੋਂ ਅਗਲੀ ਮੁਖ ਘਟਨ ਹੈ । ਇਕ ਮੁਲਾਕਾਤ ਹੀਰ ਤੇ ਰਾਂਝੇ ਦੀ ਪਹਿਲੀ ਵਾਰ ਝਨਾਂ ਦੇ ਕੰਢੇ ਤੇ ਹੋਈ ਸੀ, ਇਹ ਦੂਜੀ ਮੁਲਾਕਾਤ ਹੀਰ ਦੀ ਆਪਣੇ ਵਿਆਹੁਤ ਵਰ ਨਾਲ ਸੌਹਰੇ ਘਰ ਵਿਚ ਹੁੰਦੀ ਹੈ. ਪਰ ਕਿੰਨਾ ਫ਼ਰਕ ਹੈ ਦੋਹਾਂ ਵਿਚ ? ' ਵਾਰਿਸ ਨੇ ਹੀਰ ਦੇ ਵਿਆਹ ਪਿਛੋਂ ਸੰਗ ਨੂੰ ਰਾਂਝੇ ਨੂੰ ਕੇਂਦਰ ਵਿਚ ਰਖ ਅੱਗੇ ਤੋਰਿਆ ਹੈ । ਭਗਵਾਨ ਸਿੰਘ ਵਾਰਿਸ ਦੀ ਪੈੜ ਛੱਡਣ ਦੀ ਦਲੇਰੀ ਬਹੁਤੇ ਘਟ ਕਰਦਾ ਹੈ । ਏਨੀ ਕੁ ਗੱਲ ਏਥੇ ਵਪਾਈ ਹੈ ਕਿ ਰਸਤੇ ਦੀ ਡੋਲੀ ਵਾਲੀ ਘਟਨਾ ਪਿਛੋਂ ਰਾਂਝਾ ਬਹੁਤ ਸ਼ੱਕੀ ਹੋ ਜਾਂਦਾ ਹੈ ਅਤੇ ਝੰਗ ਪਹੁੰਚਦੇ ਸਾਰ ਖੜੇ ਉਹਨੂੰ ਓਥੋਂ ਖਿਸਕਾਉਣ ਦੀ ਕਰਦੇ ਹਨ। ਮਝੀਆਂ ਸੰਭਾਲੀਆਂ ਰੰਝੇਟੇ ਕੋਲੋਂ ਖੇੜਿਆਂ ਨੇ, ਦਿੱਤਾ ਹੈ ਜਵਾਬ ਅਤੇ ਰਾਤ ਹੋਰ ਕਰ ਜੀ । (ਭਗਵਾਨ ਸਿੰਘ) ਪਰ