ਪੰਨਾ:Alochana Magazine March 1961.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਹਾਲਤ ਵਿਚ ਰਾਂਝਾ ਹੱਥ ਨਾਲ ਅੱਗ ਇਕ ਪਾਸੇ ਹਟਾ ਦੇਂਦਾ ਹੈ ਤੇ ਫ਼ੌਜ ਲਘ ਜਾਂਦੀ ਹੈ :- ਸਭਾ ਹੱਥ ਜੋ ਬੰਨ ਖਲੋਤੀ, ਜੰਗੀ ਕੋਲ ਸੁ ਆਈ । ਇਹ ਗੁਨਾਹਾਂ ਤੂੰ ਬਖ਼ਜ ਅਸਾਨੂੰ, ਆਖੈ ਸਭ ਲੁਕਾਈ । ਭੇਜ ਫੌਜ ਹੱਥ ਸਦੀਏ ਖੇੜੇ, ਜੇ ਤੂੰ ਅੱਗ ਬੁਝਾਈਂ । ਆਖ ਦਮੋਦਰ ਹੱਥ ਕੀਤਾ ਧੀਦੋ, ਅੱਗ ਹਟੀ ਤੇ ਫੌਜ ਲੰਘਾਈ ।੯੪੩ ਖੇੜਿਆਂ ਨੂੰ ਆਪਣੇ ਮਗਰ ਫੌਜ ਆਉਂਦੀ ਵੇਖ ਕੇ ਹੈਰਾਨੀ ਹੁੰਦੀ ਹੈ, ਪਰ ਹੀਰ ਨੂੰ ਅਨਭਵ ਹੋ ਜਾਂਦਾ ਹੈ ਕਿ ਰਾਂਝੇ ਨੇ ਜ਼ਰੂਰ ਕਰਾਮਾਤ ਵਿਖਾਈ ਹੋਵੇਗੀ :- ਆਖ ਦਮੋਦਰ ਹੀਰੇ ਜਾਤਾ, ਜੋ ਅਜ਼ਮਤ ਚਾਕ ਵਿਖਾਈ । ੯੪ । ਵਾਪਸੀ ਵਿਚ ਫਿਰ ਫੌਜ ਨੂੰ ਅੱਗ ਦੀ ਰੁਕਾਵਟ ਪੇਸ਼ ਆਉਂਦੀ ਹੈ । ਫੌਜੀ ਹੀਰ ਨੂੰ ਕਹਿੰਦੇ ਹਨ ਕਿ ਜਦ ਉਧਰੋਂ ਆਉਣ ਲਗੇ ਸਾਂ ਤਾਂ ਰਾਂਝੇ ਨੇ ਲੰਘਾਇਆ ਸੀ : ਸਨ ਉਹ ਅੱਗ ਤੋਂ ਬਚਾਏ । ਇਹ ਸੁਣ ਕੇ ਹੀਰ ਫ਼ੌਜ ਨੂੰ ਅੱਗ ਤੋਂ ਬਚਾਉਂਦੀ ਹੈ ਸੁਣ ਹੀਰੇ ਜੇ ਉਦ ਆਏ, ਤਾਂ ਜੋਗੀ ਅਸਾਂ ਲੰਘਾਇਆ । ਕੀਕਰ ਅੰਦਰ ਦਾਖਲ ਹੋਈਐ, ਲਸ਼ਕਰ ਏਵ ਪੁਛਾਇਆ । ਵੰਝ ਖਲੋਤੀ ਅਗੇ ਅੱਗ ਦੇ, ਹੱਥੀਂ ਤਾਉ ਹਟਾਇਆ । ਆਖ ਦਮੋਦਰ ਲਸ਼ਕਰ ਉਦੋਂ, ਸਾਰਾ ਹੀਰ ਲੰਘਾਇਆ । ੯੪੯ ਕੋਟ-ਕਬਲੇ ਦਾ ਕਾਜ਼ੀ ਜੋਗੀ ਤੇ ਖੇੜਿਆਂ ਨੂੰ ਪ੍ਰੀਖਿਆ ' ਚ ਪਾ ਦੇਦਾ ਹੈ ਕਿ ਜਿਹੇ ਅੱਗ ਬੁਝਾਏਗਾ, ਹੀਰ ਉਸੇ ਨੂੰ ਮਿਲ ਜਾਏਗੀ । ਖੇੜਿਆਂ ਤਾਂ ਅੱਗ ਕੀ ਬੁਝਾਉਣੀ " ਜੋਗੀ ਹੀ ਪੀਰਾਂ ਦੀ ਬਖਸ਼ਿਸ਼ ਨਾਲ ਅੱਗ ਬੁਝਾਉਣ ਵਿਚ ਸਫ਼ਲ ਹੋ ਜਾਂਦਾ ਹੈ :- ਤਾਂ ਜੋਗੀ ਹੱਥ ਜੋੜ ਖਲੋਤਾ, ਦੋਵੇਂ ਨੈਣ ਮਿਲਾਏ । ਗਲ ਵਿਚ ਪੱਲ ਤੇ ਅਰਜ਼ ਕਰੇਂਦਾ, ਪੀਰਾਂ ਤਾਈਂ ਸੁਣਾਏ। ਮਿਹਰ ਕਰੋ ਕੁਲ ਕਸਬੇ ਉਤੇ, ਦੇਵੋ ਅੱਗ ਬੁਝਾਏ ॥ ਅੱਗ ਬੁਝੀ ਤਦ ਉਸੇ ਵੇਲੇ, ਰਾਂਝੇ ਸਭੇ ਲੋਕ ਨਿਵਾਏ ।੯੫੩ ॥ ਹੀਰ ਰਾਂਝੇ-ਜੋਗੀ ਦੇ ਨਾਲ ਤੋਰ ਦਿਤੀ ਜਾਂਦੀ ਹੈ । ਦੋਵੇਂ ਜਦ ਸ਼ਹਿਰੋਂ ਬਾਹਰ ਨਿਕ ਹਨ ਤਾਂ ਅਗੇ ਪੰਜ ਪੀਰ ਉਨ੍ਹਾਂ ਦੀ ਉਡੀਕ ਵਿਚ ਖੜੇ ਸਨ :- ਜਾਂ ਕੋਹ ਪੈ ਗਏ ਅਗੇਰੇ, ਤਾਂ ਅਸੀਂ ਭੀ ਨਾਲੇ ਆਹੇ । ਪੰਜ ਅਸਵਾਰ ਜੋੜੇ ਸਭ ਕਾਲੇ, ਚਲ ਅਗੇਰੇ ਆਏ । ਰੱਬ ਫਿਰੇ ਦੇ ਸਿਰ ਦੋਹਾਂ ਦੇ, ਸਿਰ ਚੁੰਮਣ ਤੇ ਸਧਰਾਏ । ਇੰਨੇ ਬਾਝਹੁੰ ਤੂੰ ਸੁਣ ਹੀਰੇ, ਰੋਸ਼ਨ ਦੇ ਨਾਹੇ । ਆਖ ਦਮੋਦਰ ਛਪੇ ਕਿਥਾਈਂ, ਗਏ ਸੁ ਫੇਰ ਨਾ ਆਏ । ੯੬o ! 151 ਹਰ ਨਿਕਲਦੇ 8€