ਪੰਨਾ:Alochana Magazine March 1963.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(4) ਪਰਯੋਗਵਾਦੀ ਨਵੇਂ ਪਲਾਇਨਵਾਦ ਦੇ ਤੜਾਂਗਵਾਦੀ ਹਨ ਅਤੇ ਵਿਹਲੜ ਤੇ ਸੰਤੁਸ਼ਟ ਸੁਣੀ ਹਿਤਾਂ ਦੇ ਵਕਤਾ ਹਨ । ਇਹ ਛੇਤੀ ਹੀ ਸਰਮਾਏਦਾਰ ਪੱਖੀ ਹੋ ਨਿਬੜਨਗੇ ਜਾਂ ਆਪਣੀ ਮੌਤ ਮਰ ਜਾਣਗੇ । ਅ-ਜਸਬੀਰ ਸਿੰਘ ਆਹਲੂਵਾਲੀਆ | ਜਿਸ ਸਾਹਿਤ ਨੂੰ ਪ੍ਰਿੰਸੀਪਲ ਸੇਖੋਂ ਨੇ ਉਤਰ-ਪ੍ਰਗਤੀਵਾਦੀ ਸਾਹਿਤ ਕਹਿਆ ਹੈ ਉਸ ਵਿਚ ਉਹਨਾਂ ਮੰਨਿਆ ਹੈ ਕਿ ਸਮਾਜਵਾਦੀ ਕ੍ਰਾਂਤੀਕਾਰੀ ਭਾਵਨਾ ਕਮਜ਼ੋਰ ਹੁੰਦੀ ਜਾ ਰਹੀ ਹੈ । ਇਸ ਲੇਖ ਲਿਖਣ ਦਾ ਉਹਨਾਂ ਦਾ ਮੰਤਵ ਵੀ ਪੁਰਾਣੀ ਪ੍ਰਗਤੀਵਾਦੀ ਲਹਰ ਨੂੰ ਨਵੇਂ ਸਿਰਿਓਂ ਸੁਰਜੀਤ ਕਰਨਾ ਹੈ ਪਰ ਜਿਵੇਂ ਕਿ ਉਹ ਆਪ ਮੰਨਦੇ ਹਨ ਸਥਿਤੀ ਨਿਰਾਸ਼ਾਜਨਕ ਹੈ । | ਇਸ ਲੇਖ ਵਿਚ ਉਹਨਾਂ ਪ੍ਰਗਤੀਵਾਦ ਜਾਂ ਕ੍ਰਾਂਤੀਵਾਦ ਵਲ ਵਿਮੁਖਤਾ ਤੇ ਉਪਰਾਮਤਾ ਦੇ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਹੈ । ਉਹਨਾਂ ਦਾ ਦਸਿਆ ਪਹਲਾ ਕਾਰਨ ਦੇਸ਼ ਦੀਆਂ ਆਰਥਿਕ ਰਾਜਨੀਤਕ ਸਥਿਤੀਆਂ ਦਾ ਕਾਰਨ ਗਲਤ ਵਿਸਲੇਸ਼ਨ ਦੀ ਪੈਦਾਵਾਰ ਹੈ । ਪ੍ਰਿੰਸੀਪਲ ਸੇਖੋਂ ਅਨੁਸਾਰ 1947 ਤੋਂ ਬਾਦ ਕਾਗਰਸ ਦਾ ਆਤਮਕ ਅਭਿਮਾਨ ਵਧ ਗਇਆ । ਇਸ ਕਰਕੇ ਉਹ ਸਮਾਜਵਾਦੀ ਦੇਸ਼ਾਂ ਤੇ ਲਹਰ ਦੇ ਵਿਰੋਧ ਤਕ ਉਤਰ ਆਈ । ਇਸੇ ਤਰਾਂ ਪ੍ਰਗਤੀਵਾਦੀ ਕ੍ਰਾਂਤੀਕਾਰੀ ਸ਼ਕਤੀਆਂ ਤੇ ਦੇਸ਼ ਅਭਿਮਾਨੀ ਭਾਵਨਾਵਾਂ ਪਰਸਪਰ ਵਿਰੋਧ ਵਿਚ ਚਲਣ ਲਗ ਪਈਆ । ਇਹ ਵਿਸ਼ਲੇਸ਼ਣ ਪ੍ਰਤੱਖ ਰੂਪ ਵਿਚ ਏਨਾ ਗਲਤ ਹੈ ਕਿ ਕੋਈ ਦਲੀਲ ਦੇਣ ਦੀ ਲੋੜ ਮਹਿਸੂਸ ਨਹੀਂ ਹੁੰਦੀ । ਸ਼ ਰ ਤੋਂ ਹੀ ਸਾਡੇ ਦੇਸ਼ ਵਿਚ ਪ੍ਰਗਤੀਵਾਦੀ ਵਿਚਾਰਾਂ ਦੇ ਦੋ ਧੜੇ ਕਮਿਊਨਿਸਟ ਪਾਰਟੀ ਵਿਚ ਵੀ ਵੇਖੇ ਜਾ ਸਕਦੇ ਹਨ । ਵਡਾ ਧੜਾ ਇਹ ਮੰਨਦਾ ਹੈ ਕਿ ਦੇਸ਼ ਵਿਚ ਨਹਤ-ਵਾਦੀ ਨੀਤੀਆਂ ਨੇ ਪ੍ਰਗਤੀਵਾਦੀ-ਸਮਾਜਵਾਦੀ ਸ਼ਕਤੀਆਂ ਨੂੰ ਮਜ਼ਬੂਤ ਕੀਤਾ ਹੈ ਤੇ ਇਸ ਤਰਾਂ ਨਹਿਰੂ ਜੀ ਦੇ ਨੇਤਿਤਵ ਹੇਠਾਂ ਕਾਂਗਰਸ ਦਾ ਅਗਾਂਹ ਵਧੂ ਰੋਲ ਹੈ । ਪਰ ਦੂਜਾ ਛੋਟਾ ਧੜਾ ਇਸਦੇ ਉਲਟ ਸੱਚਦਾ ਹੈ । ਵਿਚਾਰਾਧੀਨ ਲੇਖ ਵਿਚ ਪ੍ਰਿੰਸੀਪਲ ਸੇ ਲਿਖਦੇ ਹਨ । ਸ਼ਾਇਦ ਦੇਸ਼ ਵਿਚ ਨਹਿਰ-ਵਾਦ ਦੀ ਚਤ ਪੰਜ ਵਰਸ਼ੀ ਯੋਜਨਾਵਾਂ ਦੀ ਭਾਗਮ ਸਫਲਤਾ ਤੇ ਅੰਤਰ ਰਾਸ਼ਟਰੀ ਸਥਿਤੀ ਵਿਚ ਨਹਰੂ-ਵਾਦੀ ਨਿਰਪੱਖਤਾ ਦੀ ਸਰਵੱਤਰ ਸ੍ਰੀਕ੍ਰਿਤੀ ਨੇ ਵੀ ਇਹਨਾਂ ਯੋਜਨਾਵਾਂ ਦੀਆਂ ਕ੍ਰਾਂਤੀਕਾਰੀ ਰੁਚੀਆਂ ਨੂੰ ਕਮਜ਼ੋਰ ਕੀਤਾ ਤੇ ਉਹਨਾਂ ਵਿਚ ਜਵਾਨੀ ਵਾਲਾ ਉਹ ਅਭਿਮਾਨ ਤਕੜਾ ਕੀਤਾ ਜੋ ਸਭ ਉਦੇਸ਼ਾਂ ਨੂੰ ਛਡਕੇ ਆਪਣੇ ਸਰੀਰਕ ਰੂਪ ਨਾਲ ਹੀ ਮੱਦ ਹੋ ਜਾਂਦਾ ਹੈ । ਨੌਜਵਾਨਾ ਦਾ ਆਪਣੇ ਉਦੇਸ਼ਾਂ ਨੂੰ ਛਡ ਕੇ ਪ੍ਰਗਤੀਵਾਦ ਵਲ ਬੇ-ਮੁਖ ਹੋ ਜਾਣਾ-ਪ੍ਰਿੰਸੀਪਲ ਸ਼ੇ ਅਨੁਸਾਰ ਨਹਿਰੂ-ਵਾਦੀ ਨੀਤੀਆਂ ਦਾ ਇਹ ਸਿੱਟਾ ਨਿਕਲਿਆ ਹੈ । ਸਪਸ਼ਟ ਹੈ ਕਿ ਜੋ ਪ੍ਰਗਤੀਵਾਦ ਨਹਿਰੂ-ਵਾਦੀ ਨੀਤੀਆਂ ਨਾਲ ਕਮਜ਼ੋਰ ਹੁੰਦਾ ਹੈ ਪ੍ਰਗਤੀਵਾਦ ਦਾ ਉਹ ਸੰਕਲਪ ਸਹੀ ਸੰਕਲਪ ਨਹੀਂ ਹੈ-ਉਹ ਐਸਾ 8t