ਪੰਨਾ:Alochana Magazine March 1963.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੀ ਸੀ । ਸੋ ਇਹ ਮਧ-ਵਰਗੀ ਰੋਮਾਂਸਵਾਦ ਦੀ ਸਮਾਜਵਾਦੀ ਕ੍ਰਾਂਤੀਵਾਦ ਨਾਲ ਆਸ਼ਨਾਈ ਜਹੀ (Collusion) ਹੀ ਸੀ । ਇਸਨੂੰ ਸਮਾਜਵਾਦੀ ਕ੍ਰਾਂਤੀਵਾਦ ਨਾਲ ਇਕ-ਰੂਪਤਾ (homogenity) ਕਿਵੇਂ ਪ੍ਰਾਪਤ ਹੋ ਸਕਦੀ ਸੀ ? ਤੇ ਅਸਲ ਗੱਲ ਇਹ ਹੈ ਕਿ ਪ੍ਰਗਤੀਵਾਦੀ ਸਮੇਂ ਦੇ ਪਹਲੇ ਕਾਲ ਵਿਚ ਜੋ ਜੋਸ਼ ਅਤੇ ਉਬਾਲ ਸੀ ਉਹ ਸੋਢੇ ਦੀ ਬੋਤਲ ਖੋਲਣ ਉਤੇ ਪੈਦਾ ਹੋਈ ਝਗ ਸਮਾਨ ਸੀ ਜੋ ਹੁਣ ਮੱਠਾ ਪੈ ਗਇਆ ਹੈ ਅਤੇ ਪੰਜਾਬੀ ਪਾਠਕਾਂ ਨੂੰ ਸੋਢਾ-ਵਾਟਰ ਦਾ ਅਸਲੀ ਰੂਪ ਪੀਣ ਲਈ ਮਿਲਣ ਲੱਗਾ ਹੈ । ਨਵੇਂ ਲੇਖਕਾਂ ਦਾ ਹੀ ਇਹ ਹਾਲ ਨਹੀਂ ਹੋਇਆ ਪਿਛਲੀ ਪੀੜ੍ਹੀ ਦੇ ਲੇਖਕਾਂ ਮੋਹਨ ਸਿੰਘ, ਅੰਮਿਤਾ, ਨਾਨਕ ਸਿੰਘ, ਬਾਵਾ ਬਲਵੰਤ ਆਦਿ ਦਾ ਪ੍ਰਗਤੀਵਾਦ ਵੀ ਉਹਨਾਂ ਦੀਆਂ ਨਵੀਆਂ ਰਚਨਾਵਾਂ ਵਿਚ ਕੁਝ ਮਠਾ ਪਇਆ ਹੈ । ਸੇਖੋਂ ਜੀ ਨੂੰ ਇਸਦਾ ਕੋਈ ਹਿਰਖ ਨਹੀਂ ਹੋਣਾ ਚਾਹੀਦਾ । ਨਵੇਂ ਲੇਖਕਾਂ ਨੇ ਉਤਰ-ਪ੍ਰਗਤੀਵਾਦੀ ਸਾਹਿਤ ਦੀ ਸ਼ਕਲ ਵਿਚ ਇਕ ਮੋੜ ਕਟ ਲਇਆ ਹੈ । (3) ਨਵੇਂ ਪਰਯੋਗਵਾਦੀਆਂ ਬਾਰੇ ਇਹ ਧਾਰਨਾ ਕਿ 'ਉਹ ਯਤਨਕਾਰ ਨਹੀਂ ਅਖਵਾ ਸਕਦੇ, ਪ੍ਰਯੋਗਕਾਰ ਅਖਵਾਣਾ ਚਾਹੁੰਦੇ ਹਨ," ਠੀਕ ਨਹੀਂ ਜਚਦੀ । ਇਹ ਲੋਕ ਤਾਂ ਪ੍ਰਯੋਗਵਾਦ ਦੀ ਥਾਂ ਵੀ ਪ੍ਰਯੋਗਸ਼ੀਲ ਜਾਂ ਹੋਰ ਕੁਝ ਵੀ ਅਖਵਾਉਣ ਲਈ ਤਿਆਰ ਹਨ । ਸੋ ਇਹ ਸ਼ਬਦਾਂ ਦਾ ਫੇਰ ਹੀ ਹੈ । ਅਸਲੀ ਗੱਲ ਇਹ ਹੈ ਕਿ ਪੰਜਾਬੀ ਸਾਹਿਤ ਵਿਚ ਨਵੇਂ ਪ੍ਰਯੋਗ, ਨਵੇਂ ਯਤਨ ਹੋਣ ਲਗੇ ਹਨ, ਮਾੜੇ ਵੀ ਅਤੇ ਚੰਗੇ ਵੀ । ਸੇਖ ਹੋਰਾਂ ਨੇ ਹਨ ਨੇ ਭਾਵੇਂ ਚਾਰ ਹਿਸਿਆਂ ਵਿਚ ਵੰਡਿਆ ਹੈ, ਪਰ ਗੱਲ ਇਕ ਹੀ ਹੈ । ਇਹਨਾਂ ਪਰਯੋਗਾਂ ਵਿਚੋਂ ਹੀ ਸਾਹਿਤ ਦੀ ਨਵੀਂ ਧਾਰਾ ਨੇ ਜਨਮ ਲੈਣਾ ਹੈ । ਇਸ ਕੰਮ ਵਿਚ ਵਧੇਰੇ ਸਫਲ ਉਹ ਲੇਖਕ ਹੋਵੇਗਾ ਜੋ ਪਿਛਲੇ ਵਿਰਸੇ ਨੂੰ ਵੀ ਚੰਗੀ ਤਰਾਂ ਆਪਣੇ ਅੰਦਰ ਸਮੋ ਕੇ ਅਗਾਂਹ ਤੁਰੇਗਾ । ਨਵੇਂ ਕਵੀਆਂ ਵਿਚੋਂ ਸ. ਸ. ਮੀਸ਼ਾ ਤਾਂ ਅਚ ਸੰਭਾਵਨਾ ਦੀ ਵਧੇਰੇ ਆਸ ਹੁੰਦੀ ਹੈ । ਮੀਸ਼ਾ ਦੇ ਚੁਰਸਤਾ' ਵਿਚ ਨਿਰਾਸ਼ਾਵਾਦੀ ਸਿਆਣਪ' ਨਹੀਂ, ਸਗੋਂ ਪ੍ਰਯੋਗਵਾਦੀ ਸਿਆਣਪ ਅਤੇ ਪ੍ਰਗਤੀਵਾਦੀ-ਸਿਆਣਪ ਦੀ ਸਪਲ ਪ੍ਰਾਪਤ ਹੁੰਦਾ ਹੈ | ਪੁਰਾਣੀ ਪੀੜੀ ਵਾਲਿਆਂ ਨੂੰ ਜੇ ਇਸ ਵਿਚ ਨਿਰਾਸ਼ਾ ਦਿਸਦੀ ਹੈ ਤਾਂ ਇਸ ਵਿਚ ਉਤਰ-ਪ੍ਰਗਤੀਵਾਦੀ ਪੀੜ੍ਹੀ ਦਾ ਦੋਸ਼ ਨਹੀਂ ਹੈ । ਕੀ ਇਹ ਕਹਣਾ ਨੀਰ 2 ਕਿ ਚੈਖਵ ਅਤੇ ਤੁਰਗਨੀਵ ਵਿਚ ਨਿਰਾਸ਼ਾ ਹੈ, ਫਲਾਬੇ ਅਰ ਅਤੇ ਪਾਲਾਂ ਵਿਚ ਨੰਗੇਜ ਹੈ ? ਸ . ਪੀ. ਗੁਪਤਾ ਮੈਂ ਸੰਤ ਸਿੰਘ ਸੇਖਾਂ ਦਾ ਲੇਖ, (ਉੱਤਰ-ਪ੍ਰਗਤੀਵਾਦੀ ਪੰਜਾਬੀ ਸਾਹਿਤ ਬਹੁਤ ਗਹੁ ਨਾਲ ਪੜ੍ਹਿਆ। ਇਸ ਦੇ ਪ੍ਰਤੀ ਮੇਰਾ ਪ੍ਰਤੀਕਰਮ ਕੁਝ ਇਸ ਪ੍ਰਕਾਰ ਹੈ । (1) ਇਸ ਲੇਖ ਦਾ ਸਿਰਲੇਖ ਉੱਤਰ-ਪ੍ਰਤਿਵਾਦੀ ਪੰਜਾਬੀ ਸਾਹਿਤ ਉੱਚਿਤ 49