ਪੰਨਾ:Alochana Magazine May 1958.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਵਲ ਤੇ ਕਹਾਣੀ ਦੇ ਖੇਤਰ ਵਿਚ ਭਾਵੇਂ ਹਿੰਦੂ ਸਾਹਿਤਕਾਰਾਂ ਨੇ ਬਹੁਤ ਜ਼ਿਆਦਾ ਕੰਮ ਨਹੀਂ ਕੀਤਾ ਪਰ ਫੇਰ ਵੀ ਪ੍ਰੋ: ਆਈ. ਸੀ. ਨੰਦਾ ਦੇ ਤੇਜ ਕੌਰ ਤੇ ‘ਮਰਾਇ, ਬਲਵੰਤ ਗਾਰਗੀ ਦਾ ‘ਕੱਕਾ ਰੇਤਾ, ਹਰਨਾਮ ਦਾਸ ਸਹਿਰਾਈ ਦਾ ‘ਲੋਹਗੜ` , 'ਅੱਧੀ ਰਾਤ’, ਪ੍ਰਵੀ ਨਾਬ ਸ਼ਰਮਾ ਦਾ ਸਮੇਂ ਦਾ ਸਨੇਹਾ ਪੰਜਾਬੀ ਨਾਵਲ ਸਾਹਿਤ ਵਿਚ ਆਪਣੀ ਥਾਂ ਰਖਦ ਹਨ । ਸੀ ਦਵਿੰਦਰ ਸਤਿਆਰਥੀ ਨੇ ਜਿਥੇ ਲੋਕ-ਗੀਤਾਂ ਨੂੰ ਇਕੱਠਾ ਕੀਤਾ, ਕਵਿਤਾ ਰਚੀ, ਉਥੇ ਮੌਲਿਕ ਕਹਾਣੀਆਂ ਰਾਹੀਂ ਵੀ ਪੰਜਾਬੀ ਕਹਾਣੀ-ਸਾਹਿਤ ਵਿਚ ਕਾਫ਼ੀ ਵਾਧਾ ਕੀਤਾ । ‘ਕੁੰਗ ਪੇਸ਼, ‘ਦਵਤਾ ਡਿੱਗ ਪਿਆ, ਸੋਨ ਗਾਚੀ ਸਤਿਆਰਥੀ ਦੇ ਸਫਲ ਕਹਾਣੀ ਸੰਗ੍ਰਹ ਹਨ । ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਈ ਵੀਰ ਸਿੰਘ ਨੇ ਘਟਨਾ ਪ੍ਰਧਾਨ ਨਾਟਕ ਲਿਖੇ ਪਰ ਸਟੇਜੀ ਨਾਟਕ ਦਾ ਪਤਾ ਪ੍ਰੋ: ਆਈ. ਸੀ. ਨੰਦਾ ਹੀ ਹੈ ਜਿਸ ਨੇ ਪੰਜਾਬ ਨੂੰ ‘ਸੁਭੱਦਰਾ’, ‘ਵਰ ਘਰ, ਝਲਕਾਰੇ`, 'ਲਿਸ਼ਕਾਰੇ, ਸਫਲ ਨਾਟਕਸੰਗਹਿ ਦਿਤੇ ਹਨ । ਬ੍ਰਿਜ ਲਾਲ ਸ਼ਾਸਤਰੀ ਨੇ ਕਈ ਇਤਿਹਾਸਕ ਨਾਟਕ ਲਿਖੇ । ਨਾਟਕਾਂ ਵਿਚ ਅੰਤਰ-ਪਰਾਂਤੀ, ਅੰਤਰਦੇਸ਼ੀ ਤੇ ਮਾਨਵ ਸਮਸਿਆਵਾਂ ਲਿਆਉਣ ਵਾਲਾ ਬਲਵੰਤ ਗਾਰਗੀ ਇਕ ਹੋਰ ਹਰ-ਮਨ-fਪਆਰਾ ਨਾਟਕਕਾਰ ਹੈ-fਜਿਸ ਨੇ ਦੂਜੇ ਦੇਸ਼ਾਂ ਵਿਚ ਵੀ ਪੰਜਾਬੀ ਨਾਟਕਾਂ ਨੂੰ ਸਟੇਜ ਕੀਤਾ ਹੈ । ਲੋਹਾ ਕੁੱਟ', 'ਸੈਲ ਪੱਥਰ, 'ਕੇਸਰੋ, “ਨਵਾਂ ਮੁੱਢ, 'ਦੋ ਪਾਸੇ`, 'ਬੇਬੇ', 'ਪੱਤਣ ਦੀ ਬੇੜੀ, ਸੱਤ ਚੋਣਵੇਂ ਇਕਾਂਗੀ ਗਾਰਗੀ ਦੀ ਪੰਜਾਬੀ ਨਾਟਕ ਸਾਹਿਤ ਨੂੰ ਦੇਣ ਹਨ | ਡਾ: ਦੋਸ਼ਨ ਲਾਲ ਆਹੁਜਾ ਨੇ ਵੀ ਆਪਣੀਆਂ ਕਿਰਤਾਂ ਰਾਹੀਂ “ਪਰੀਵਰਤਨ’, ‘ਸੰਜੋਗ, ਤਲਾਕ` , ਵਿਕਾਸ, ਮੇਰੇ ਨੂੰ ਇਕਾਂਗੀ’ ਤੇ ‘ਮਾਂ ਧੀ ਪੰਜਾਬੀ ਨਾਟਕ-ਸਾਹਿਤ ਨੂੰ ਅਮੀਰ ਕੀਤਾ ਹੈ । ਸਾਹਿਤ-ਸਮਾਲੋਚਨਾ ਤੇ ਭਾਸ਼ਾ-ਵਿਗਿਆਨ ਦੇ ਪਿੜ ਵਿਚ : ਰੋਸ਼ਨ ਲਾਲ ਆਹੂਜਾ, : ਵਿਦਿਆ ਭਾਸਕਰ ਅਰੁਣ, ਪ੍ਰੋ: ਸੀਤਾ ਰਾਮ ਬਾਹਰੀ ਤੇ ਸੀ ਸੀਤਾ ਰਾਮ ਕੋਹਲੀ ਨੇ ਚੰਗਾ ਤੇ ਸ਼ਲਾਘਾਯੋਗ ਕੰਮ ਕੀਤਾ ਹੈ । | ਹੁਣ ਪੰਜਾਬੀ ਦੀ ਲਿਪੀ ਦਾ ਪ੍ਰਸ਼ਨ ਵੀ ਪਰਖਣ ਯੋਗ ਹੈ । ਮੈਂ ਜੀ. ਬੀ. fਸੰਘ ਅਤੇ ਦੂਸਰੇ ਵਿਦਵਾਨਾਂ ਦੇ ਇਸ ਸਿੱਟੇ ਨਾਲ ਪੂਰੀ ਤਰਾਂ ਸਹਮਤ ਹਾਂ ਕਿ ਗੁਰਮੁਖੀ ਲਿਪੀ ਗੁਰੂ ਕਾਲ ਤੋਂ ਪਹਿਲਾਂ ਪੰਜਾਬ ਵਿਚ ਪ੍ਰਚਲਿਤ ਸੀ ਅਤੇ ਇਸ ਲਿਪੀ ਦਾ ਬਹਮੀ ਲਿਪੀ ਨਾਲ ਦੂਰ ਦਾ ਸੰਬੰਧ ਹੈ । ਇਸ ਇਤਿਹਾਸਕ ਹਕੀਕਤ ਨੂੰ ਮੁਖ ਰਖਦੇ ਹੋਏ ਸਿਧ ਹੋ ਜਾਂਦਾ ਹੈ ਕਿ ਗੁਰਮੁਖੀ ਲਿਪੀ ਦੇ ਜਨਮ ਦਾਤੇ, ਪੰਜਾਬ ਦੇ ਉਹ ਪੁਰਾਣੇ ਵਸਨੀਕ ਹੀ ਸਨ, ਜਿਹੜੇ ਗੁਰੂ ਨਾਨਕ ਤੋਂ ਪਹਿਲਾਂ ਹੋਏ । ਇਹ ਲੋਕ ਹਿੰਦੁਆਂ ਤੋਂ ਛੁੱਟ ਹੋਰ ਕੌਣ ਹੋ ਸਕਦੇ ਹਨ । ਮੇਰਾ ਇਹ ਦਿੜ ਵਿਸ਼ਵਾਸ ਹੈ ਕਿ ਗੁਰਮੁਖੀ ਲਿਪੀ ਪੰਜਾਬ ਦੇ ਹਿੰਦੂਆਂ ਦੀ ਅਨੇਕਾਂ ਸਦੀਆਂ ਦੀ ਰਾਣੀ ਲਿਪੀ ੧੦