ਪੰਨਾ:Alochana Magazine May 1958.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਪਰਲੀ ਵਿਚਾਰ ਤੋਂ ਕੁਝ ਗੱਲਾਂ ਅਜੇਹੀਆਂ ਸਿੱਧ ਹੁੰਦੀਆਂ ਹਨ ਜਿਨ੍ਹਾਂ ਵੱਲ ਹੁਣ ਤੱਕ ਬਹੁਤ ਘੱਟ ਧਿਆਨ ਦਿਤਾ ਗਇਆ ਹੈ ਅਤੇ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਨਾ ਜਾਨਣ ਦੇ ਕਾਰਣ ਕਈ ਬੁਨਿਆਦੀ ਭੁਲੇਖੇ ਪਾਉਂਦੇ ਰਹੇ ਹਨ ਤੇ ਇਸ ਵੇਲੇ ਵੀ ਪੈ ਰਹੇ ਹਨ । ਮਿਸਾਲ ਵਜੋਂ ਗੁਰਮੁਖੀ ਲਿਪੀ ਦੀ ਹਿੰਦੂਆਂ ਵਲੋਂ ਰਚਨਾ, ਪੰਜਾਬੀ ਬੋਲੀ ਦੇ ਜਨਮ-ਕਾਲ ਦੇ ਸਾਰੇ ਕਵੀਆਂ ਦਾ ਹਿੰਦੂ ਹੋਣਾ, ਲੋਕ-ਗੀਤਾਂ ਨੂੰ ਸਾਹਿਤਕ ਰੂਪ ਦੇਣ ਵਾਲਿਆਂ ਦਾ ਵੀ ਹਿੰਦੂ ਹੋਣਾ, ਕਿੱਸਾ-ਕਾਵਿ ਦੀ ਪ੍ਰਥਾ ਨੂੰ ਜਨਮ ਦੇਣ ਵਾਲੇ ਕਵੀ ਦਾ ਹਿੰਦੂ ਹੋਣਾ, ਵਿਆਕਰਣ ਤੇ ਕੋਸ਼ਕਾਰੀ ਦਾ ਪੰਜਾਬੀਆਂ 'ਚੋਂ ਮੁਢ ਬੰਨਣ ਵਾਲਿਆਂ ਦਾ ਵੀ ਏਸੇ ਧਰਮ ਨਾਲ ਸੰਬੰਧਤ ਹੋਣਾ, ਪੰਜਾਬੀ ਨਾਟਕ ਤੇ ਸਟੇਜ ਦੇ ਜਨਮ-ਦਾਤਾ ਦਾ ਹਿੰਦੂ ਹੋਣਾ-ਇਹ ਕੁਝ ਕੁ ਅਜੇਹੇ ਗੋਰਵ ਭਰੇ ਇਤਿਹਾਸਕ ਸੱਚ ਹਨ ਜਿਨ੍ਹਾਂ ਨੂੰ ਮੁਖ ਰਖਦੇ ਹੋਏ ਪੰਜਾਬ ਦਾ ਕੋਈ ਵੀ ਹਿੰਦ ਆਪਣੇ ਇਸ ਅਮੋਲਕ ਵਿਰਸੇ ਬਾਰੇ ਮਾਣ ਅਨੁਭਵ ਕੀਤੇ ਬਿਨਾਂ ਨਹੀਂ ਰਹਿ ਸਕਦਾ ਅਤੇ ਮੇਰੀ ਪਰਾਰਥਨ ਹੈ ਕਿ ਆਪਣੇ ਇਸ ਕੌਮੀ ਵਿਰਸੇ ਨੂੰ ਮੁੜ ਕੇ ਅਪਣਾਈਏ ਤੇ ਪੰਜਾਬੀ ਹੋਣ ਦੇ ਅਤੇ ਪੰਜਾਬੀ ਦੇ ਭਵਿਖਤ ਨੂੰ ਉਜਲ ਕਰਨ ਲਈ ਹੋਰਨਾਂ ਨਾਲੋਂ ਅਗੇ ਹੋ ਕੇ ਕੰਮ ਕਰੀਏ । 0. ਆਲੋਚਨਾ ਲਈ ਆਪਣੇ ਬਹੁ-ਮੁੱਲੇ ਲੇਖ ਭੇਜ ਕੇ ਮਾਤ-ਭਾਸ਼ਾ ਪੰਜਾਬੀ ਦੀ ਸੇਵਾ ਕਰੋ ।