ਪੰਨਾ:Alochana Magazine November 1962.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਘਟਨਾ ਨੂੰ ਦੂਜੀ ਲੜਾਈ ਦੀ ਘਟਨਾ ਨਾਲ ਗੱਡ-ਅੱਡ ਕਰ ਦਿੱਤਾ ਹੈ । ਪਰ ਮੈਂ ਸਮਝਦਾ ਹਾਂ ਕਿ ਲੇਖਕ ਦਾ ਇਹ ਕੋਈ ਵੱਡਾ ਦੋਸ਼ ਨਹੀਂ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਵਾਰ ਇਕ ਸਾਹਿਤਕ ਕ੍ਰਿਤਿ ਹੈ, ਨਾ ਕਿ ਸ਼ੁੱਧ ਇਤਿਹਾਸ ਦੀ ਪੁਸਤਕ । ਇਸ ਲਈ ਸਾਹਿਤਕਾਰ ਨੂੰ ਪੂਰਣ ਖੁਲ ਹੁੰਦੀ ਹੈ ਕਿ ਉਹ ਇਤਿਹਾਸ ਦੇ ਕਿਸੇ ਭੀ ਹਿੱਸੇ ਨੂੰ ਆਪਣੀ ਰਚਨਾ ਦਾ ਮਜ਼ਮੂਨ ਬਣਾ ਲਵੇ । ਤੇ ਜਦੋਂ ਉਹ ਐਸਾ ਕਰਦਾ ਹੈ, ਉਦੋਂ ਉਹ ਇਤਿਹਾਸਕ ਘਟਨਾਵਾਂ ਜਿਉਂ ਦੀਆਂ ਤਿਉਂ ਨਹੀਂ ਜੜ ਦੰਦਾ, ਸਗੋਂ ਆਪਣੀ ਕਲਪਨਾ ਦਾ ਉਨ੍ਹਾਂ ਨੂੰ ਵਧੇਰੇ ਰੋਚਕ ਤੇ ਮੰਨਣ-ਯੋਗ ਬਨਾਉਣ ਲਈ ਕਹਾਣੀ ਦੀ ਤੋੜ-ਭੰਨ ਕਰਕੇ ਨਵੇਂ ਸਿਰਿਓਂ ਸਿਰਜਨਾ ਕਰਦਾ ਹੈ। ਇਤਿਹਾਸ ਤਾਂ ਬਿਲਕੁਲ ਖੁਸ਼ਕ ਤੇ ਨੀਰਸ ਹੁੰਦਾ ਹੈ-ਉਸ ਵਿਚ ਰਸ ਭਰਨਾ ਅਤੇ ਮਨੋਰੰਜਨ ਦਾ ਸਾਮਾਨ ਪੈਦਾ ਕਰਨਾ ਸਾਹਿਤਕਾਰ ਦਾ ਹੀ ਕਰਤਵ ਹੁੰਦਾ ਹੈ । ਦੂਜੀ ਗੱਲ ਇਹ ਹੈ ਕਿ ਹਰੇਕ ਸਾਹਿਤਕਾਰ ਦਾ ਆਪਣਾ ਵਿਸ਼ੇਸ਼ ਵਿਅਕਤਿਤ ਹੁੰਦਾ ਹੈ, ਅਤੇ ਨਾਲ ਹੀ ਆਪਣਾ ਇਕ ਸੁਤੰਤ੍ਰ ਤੇ ਨਿੱਜੀ ਦਿਸ਼ਟਿਕਣ ਭੀ । ਜਦੋਂ ਕੋਈ ਸਾਹਿਤਕਾਰ ਇਤਿਹਾਸਕ ਮਸਾਲੇ ਨੂੰ ਸਾਹਿਤਕ ਜਾਮਾ ਪੁਆਉਣ ਦੀ ਚੇਸ਼ਟਾ ਕਰਦਾ ਹੈ ਤਾਂ ਅਚੇਤ ਅਤੇ ਚੇਤ ਦੋਵੇਂ ਤਰ੍ਹਾਂ ਉਹ ਉਸ ਰਚਨਾ ਉਤੇ ਆਪਣੇ ਵਿਅਕਤਿਤੁ ਦੀ ਛਾਪ ਲਾਏ ਬਿਨਾਂ ਨਹੀਂ ਰਹ ਸਕਦਾ । ਨਾਲ ਹੀ ਇਹ ਗੱਲ ਭੀ ਆਵੱਸ਼ਕ ਹੈ ਕਿ ਹਰੇਕ ਇਤਿਹਾਸਕ ਕਰਮ ਅਤੇ ਘਟਨਾ ਨੂੰ ਸਾਹਿਤਕਾਰ ਆਪਣੇ ਨਿੱਜੀ ਦ੍ਰਿਸ਼ਟਿਕੋਣ ਤੋਂ ਦੇਖ ਕੇ ਪਰਖੇਗਾ । ਇਸ ਲਈ ਇਹ ਕਈ ਜ਼ਰੂਰੀ ਨਹੀਂ ਕਿ ਇਕ ਇਤਿਹਾਸਕ ਘਟਨਾ ਨੂੰ ਸਮਸਤ ਸਾਹਿਤਕਾਰ ਇਕ ਹੀ ਪਹਲੂ ਤੋਂ ਵੇਖਣ । ਸਾਧਾਰਣ ਜੀਵਨ ਵਿੱਚ ਭੀ ਅਕਸਰ ਆਮ ਵੇਖਿਆ ਜਾਂਦਾ ਹੈ ਕਿ ਕੋਈ ਵਸਤੂ ਜੇ ਬਹੁਤ ਸਾਰੇ ਵਿਅਕਤੀਆਂ ਦੇ ਸਾਹਮਣੇ ਪ੍ਰਦਰਸ਼ਿਤ ਕੀਤੀ ਜਾਵੇ ਤਾਂ ਉਹ ਆਪੋ ਆਪਣੀ ਰਚਿ, ਸਮਝ ਅਤੇ ਦ੍ਰਿਸ਼ਟਿਕੋਣ ਅਨੁਸਾਰ ਉਸ ਦੀ ਵਖ ਵਖ ਭਾਂਤ ਆਲੋਚਨਾ ਕਰਨਗੇ-ਉਸ ਵਸਤੂ ਨੂੰ ਕੋਈ ਵਿਅਕਤੀ ਇਕ ਪਹਿਲੂ ਤੋਂ ਦੇਖੇਗਾ, ਕੋਈ ਦੂਜੇ ਤੋਂ ਤੇ ਕੋਈ ਤੀਜੇ ਤੋਂ। ਉਦਾਹਰਣ ਵਜੋਂ, ਪੰਜਾਬੀ ਦੇ ਪ੍ਰਸਿੱਧ ਲੇਖਕ : ਸੰਤ ਸਿੰਘ ਸੇਖੋਂ ਨੇ ਆਪਣੇ ਇਤਿਹਾਸਕ ਨਾਟਕ “ਮਇਆਂ ਸਾਰ ਨਾ ਕਾਈ' ਵਿੱਚ ਰਣਜੀਤ ਸਿੰਘ ਦੀ ਮ੍ਰਿਤੂ ਤੋਂ ਪਿਛਲੇ ਦੌਰ ਦੇ ਸਕ ਵਿਸ਼ਯ ਨੂੰ ਨਿਭਾਇਆ ਹੈ । ਉਨ੍ਹਾਂ ਨੇ ਆਪਣੀ ਰੁਚ ਤੇ ਮੰਤਵ ਅਨੁਸਾਰ "ਰਾਮ ਦੇ ਇਸ ਦੁਖਾਂਤ ਨੂੰ ਮਾਰਕਸਵਾਦੀ ਦੁਸ਼ਟਿਕਣ ਤੋਂ ਪਰਖ ਕੇ ਪੇਸ਼ ਇਹੜ ਦੇ fa 7 ਇਸ ਤਰ੍ਹਾਂ ਭਾਈ ਵੀਰ ਸਿੰਘ ਨੇ ਆਪਣੇ ਸਭ ਨਾਵਲਾ ਵਿਚ ਇਤਹਾਸ ਨੂੰ ਇਕ ਕੱਟੜ ਗਰਬਿਖ ਦੀ ਦਿਸ਼ਟੀ ਨਾਲ ਵੇਖ ਪਰਖ ਕੇ ਪੇਸ਼ ਕੀਤਾ ਇਤਿਹਾਸਕ 89