ਪੰਨਾ:Alochana Magazine November 1964.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਚ ਸਹਿਜ-ਗਿਆਨ ਨੂੰ ਪਰਮਾਤਮਾ ਨਾਲ ਮਲ ਹਾਸਿਲ ਕਰਨ ਦੇ ਯੋਗ ਦਸਿਆ ਗਇਆ ਹੈ । ਕੁਝ ਸਦਾਚਾਰਕ ਗੁਣਾਂ ਨੂੰ ਵਡਿਆਇਆ ਅਤੇ ਨਿਰਲੇਪਤਾ, ਜਜ਼ਬਿਆ ਉਪਰ ਅਕਲ ਦੇ ਕਾਬੂ ਅਤੇ ਸ਼ਹਿਨਸ਼ੀਲਤਾ ਉਪਰ ਜ਼ੋਰ ਦਿਤਾ ਗਇਆ ਹੈ । ਦਰਅਸਲ ਅੰਤਮ-ਨਿਰਲੇਪਤਾ ਰੱਖਣ ਅਤੇ ਪਰਮਾਤਮਾ ਨਾਲ ਲਿਵ ਲਾਉਣ ਦੀ ਜ਼ੋਰਦਾਰ ਸਿਫ਼ਾਰਸ਼ ਕੀਤੀ ਗਈ ਹੈ । ਉਪਨਿਸ਼ਦਾਂ ਵਿਚ ਪਰਮਾਤਮਾ ਦੇ ਨਾਲ ਨਾਲ ਬ੍ਰਹਮੰਡ ਉਪਰ ਵੀ ਵਿਚਾਰ ਕੀਤਾ ਗਇਆ ਹੈ । ਕੁਦਰਤੀ ਤੌਰ ਤੇ ਉਹਨਾ ਵਿਚ ਬਹੁਤਾ ਜ਼ੋਰ ਏਕਸ਼ਵਰਵਾਦ ਉਪਰ ਹੈ । ਭਾਵੇਂ ਵੇਦਾਂ ਦੇ ਪ੍ਰਭਾਵ ਕਾਰਨ ਬਹੁ ਦੇਵ-ਵਾਦ ਅਤੇ ਦਵੈਤਵਾਦ ਦਾ ਵੀ ਜ਼ਿਕਰ ਆਇਆ ਹੈ । ਸਹਜ-ਗਿਆਨ ਦਾਰਸ਼ਨਿਕ ਗਿਆਨ ਅਤੇ ਪਵਿੱਤਰ ਰਹਣ-ਸਹਣ ਨੂੰ ਮੱਕਤੀ ਦੇ ਸਾਧਨ ਦਸਿਆ ਹੈ । ਧਾਰਮਿਕ ਰਹੁ-ਰੀਤੀਆਂ ਅਤੇ ਜਾਦੂ-ਟੂਣਿਆਂ ਨੂੰ ਬਿਲਕੁਲ ਹੀ ਅੱਖੋਂ ਉਹਲੇ ਨਹੀਂ ਕੀਤਾ ਗਇਆ । ਸਾਮਾਜਿਕ ਪੱਧਰ ਉਤੇ ਦi ਵਿਚ ਕੀਤੀ ਸਮਾਜ ਦੀ ਚਾਰ ਜਾਤੀਆਂ ਵਿਚ ਵੰਡ ਨੂੰ ਸਲਾਹਿਆ ਗਇਆ ਹੈ । ਮਨੁੱਖੀ ਜੀਵਨ ਵਿਚ ਮਸ਼ੀਨੀ ਢੰਗ ਅਨੁਸਾਰ ਚਾਰ ਹਿਸਿਆਂ ਵਿਚ ਵੰਡ ਦਿਤਾ ਗਇਆ ਹੈ । ਉਪਨਿਸ਼ਦਾਂ ਵਿਚ ਵਿਅਕਤਿਤਵ ਅਤੇ ਇਸ ਦੀ ਪੂਰਨਤਾ ਉਤੇ ਬਹੁਤ ਜ਼ੋਰ ਹੈ । ਉਸ ਸਮੇਂ ਆਰੀਆ ਲੋਕਾਂ ਦੇ ਪੈਰ ਜੰਮ ਗਏ ਸਨ ਅਤੇ ਕ੍ਰਿਸਟੋਫਰ ਕਡਵੈਲ ਦੇ ਕਥਨ ਅਨੁਸਾਰ ਹਿੰਦੂ ਮੱਤ ਨੇ ਸਦਾਚਾਰ ਅਤੇ ਅਧਿਆਤਤਵਾਦ ਦਾ ਸਦਾ ਵੱਧਦਾ ਫੁੱਲਦਾ। ਸਰਬ ·ਦੇਵ ਅਸਥਾਨ ਉਸਾਰ ਲਿਆ ਸੀ । ਇਸ ਦੇ ਕੁਝ ਪੱਖ · ਤਾਂ ਵਡਿਆਈ-ਯੋਗ ਸਨ ਪਰੰਤੂ ਕੁਝ ਤਰਸਭਰਪੂਰ ਹੋਣ ਕਾਰਨ ਨਿੰਦਨੀ ਸਨ । | ਇਸ ਤੋਂ ਮਗਰੋਂ ਕਬੀਲਿਆਂ ਦੇ ਰਾਜ ਹੋਦ ਵਿਚ ਆ ਗਏ ਅਤੇ ਲੜਾਈਆਂ ਝਗੜੇ ਸ਼ੁਰੂ ਹੋ ਗਏ । ਜਥੇ ਗੀਤਾ ਵਿਚ ਕਬੀਲੀ-ਰਾਜ ਦੇ ਆਤਮਿਕ ਪੱਖ ਨੂੰ ਵਡਿਆਇਆ ਗਇਆ ਹੈ ਉੱਥੇ ਬੁੱਧ-ਧਰਮ ਅਤੇ ਜੈਨ-ਧਰਮ ਵਿਚ ਇਸ ਵਿਚੋਂ ਉਤਪਨ ਹੁੰ ਦੀ ਮਾਯੂਸੀ ਅਤੇ ਭਰਮਨਵਿਰਤੀ ਨੂੰ ਪ੍ਰਗਟ ਕੀਤਾ ਗਇਆ ਹੈ । ਪਦਾਰਥਵਾਦੀ ਵਿਚਾਰ ਵੀ ਉਸ ਜਗ ਵਿਚ ਜਨਮ ਲੈ ਚੁਕੇ ਸਨ ਪਰੰਤੂ ਉਹ ਹਰਮਨ-ਪਿਆਰੇ ਨਾ ਹੋ ਸਕੇ । ਇਕ ਤਾ ਉਹ ਬੰfਧਕ ਰੁਚੀਆਂ ਨੂੰ ਤ੍ਰਿਪਤ ਨਹੀਂ ਕਰਦੇ ਸਨ ਅਤੇ ਦੂਸਰੇ ਉਹ ਮਹਾਨ ਸਦਾਚਾਰਕ ਕੀਮਤਾਂ ਦਾ ਪ੍ਰਚਾਰ ਵੀ ਨਹੀਂ ਕਰਦੇ ਸਨ । ਬੌਧਿਕ ਪੱਧਰ ਤੇ ਉਹ ਵਿਚਾਰ ਗਿਆਨ-ਹੀਣ ਸਨ ਅਤੇ ਸਦਾਚਾਰਕ ਪੱਧਰ ਤੇ ਅਨੰਦ-ਜੀਵੀ । ਮਗਰੋ ਤਾ ਜ਼ਰੂਰ ਇਹਨਾਂ ਵਿਚਾਰਾਂ ਨੇ ਗਰ ਨਾਨਕ ਨੂੰ ਇਹ ਯਕੀਨ ਦਿਵਾਉਣ ਦਾ ਕੰਮ ਕੀਤਾ ਕਿ ਇਹ ਧਰਤੀ ਵੀ 'ਧਰਤੀ , ਪਰੇ ਹੋਰ ਹੋਰ' ਜਿੱਨੀ ਹੀ ਸੱਚ ਹੈ । ਹਿੰਦੂ ਅਧਿਆਤਮਵਾਦ ਅਤੇ ਸਦਾਚਾਰ ਦੇ ਇਸ ਵਧਦੇ-ਫੁਲਦੇ ਜੀਵ-ਦੇਵ-ਅਸਥਾਨ ਦੇ ਮੂਲ ਨੂੰ ਗੀਤਾਂ ਵਿਚ ਪ੍ਰਗਟ ਕੀਤਾ ਗਇਆ ਹੈ । ਗੀਤਾ ਦੇ ਬ੍ਰਹਮੰਡ ਬਾਬਤ ਵਿਚਾਰ ਇੱਕਵਾਦੀ ਹਨ ਪਰੰਤ ਉਪਨਿਸ਼ਦਾਂ ਦੇ ਵਿਚਾਰਾਂ ਨਾਲੋਂ ਇੱਨਾ ਕੁ ਫ਼ਰਕ ਹੈ ਕਿ ਜਿਥੇ ੧੩