ਪੰਨਾ:Alochana Magazine October, November, December 1966.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਨਾਂ ਤੋਂ ਅਗ੍ਯੇਯ ਬੜੇ ਚਿੜਦੇ ਹਨ ਤੇ ਆਖਦੇ ਹਨ ਕਿ ਕਿਸੇ ਕਵੀ ਨੂੰ ਪ੍ਰਯੋਗਵਾਦੀ ਆਖਣਾ ਓਨਾਂ ਹੀ ਗ਼ਲਤ ਹੈ ਜਿੰਨਾ ਉਸ ਨੂੰ ਕਵਿਤਾਵਾਦੀ ਆਖਣਾ। ਪ੍ਰਯੋਂਗ ਇਕ ਸਾਧਨ ਹੁੰਦਾ ਹੈ ਜਿਸ ਰਾਹੀਂ ਕਵੀ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰਦਾ ਹੈ। ਪ੍ਰਯੋਗ ਆਪਣੇ ਆਪ ਵਿਚ ਕਵਿਤਾ ਦੀ ਮੰਜ਼ਿਲ ਨਹੀਂ ਬਣ ਸਕਦਾ! ਜਦ ਜ਼ਿੰਦਗੀ ਦਾ ਮੁਹਾਵਰਾ ਬਦਲਣ ਲਗਦਾ ਹੈ ਜਾਂ ਉਹਦਾ ਛੰਦ ਪੁਰਾਣਾ ਪੈ ਜਾਂਦਾ ਹੈ, ਇਸ ਲਈ ਕਵੀ ਹਰ ਯੁਗ ਵਿਚ ਪ੍ਰਯੋਗ ਕਰਦਾ ਆਇਆ ਹੈ, ਛੰਦ ਨੂੰ ਬਦਲਦਾ ਆਇਆ ਹੈ, ਪੁਰਾਣੇ ਮੁਹਾਵਰੇ ਨੂੰ ਛੱਡਦਾ ਆਇਆ ਹੈ। ਅੱਜ ਜੀਵਨ ਦਾ ਪੁਰਾਣਾ ਛੰਦ ਟੁੱਟ ਚੁੱਕਾ ਹੈ ਜਾਂ ਬਿਖਰ ਗਿਆ ਹੈ। ਇਸ ਲਈ ਨਵੇਂ ਛੰਦ ਦੀ ਲੋੜ ਪੈ ਗਈ ਹੈ। ਜਿਸ ਨੂੰ 'ਮੁਕਤ ਛੰਦ' ਦਾ ਨਾਂ ਵੀ ਦਿਤਾ ਜਾਂਦਾ ਹੈ। ਅਗ੍ਯੇਯ ਤੋਂ ਪਹਿਲਾਂ ਨਿਰਾਲਾ ਨੇ ਪੁਰਾਣੇ ਛੰਦ ਨੂੰ ਤੋੜਨ ਲਈ ਆਪਣੀ ਆਵਾਜ਼ ਉਠਾਈ ਸੀ ਤੇ ਇਹਨੂੰ ਤੋੜ ਕੇ ਨਵੇਂ ਜਾਂ ਮੁਕਤ ਛੰਦ ਵਿਚ ਵਿਚ ਕਵਿਤਾ ਦੀ ਰਚਨਾ ਕੀਤੀ ਸੀ। ਇਸ ਦੇ ਉਦਾਹਰਣ ਨਿਰਾਲਾ ਦੇ 'ਪਰਿਮਲ' ਵਿਚ 6 ਜਾਂਦੇ ਹਨ। ਅਰਾਧੇਯ ਨੇ ਨਿਰਾ ਛੰਦ ਨੂੰ ਤੋੜਣ ਦਾ ਨਾਅਰਾ ਹੀ ਨਹੀਂ ਲਾm ਪੁਰਾਣੇ ਬਿੰਬਾਂ ਤੇ ਪ੍ਰਤੀਕਾਂ ਨੂੰ ਵੀ ਛੱਡਣ ਦੀ ਵਕਾਲਤ ਕੀਤੀ। ਅਗ੍ਯੇਯ ਦਾ ਨਾਂ ਏਸੇ ਲਈ ਪ੍ਰਯੋਗਵਾਦੀ ਅੰਦੋਲਨ ਨਾਲ ਜੋੜਿਆ ਜਾਂਦਾ ਹੈ। ਇਸ ਤੋਂ ਬਾਅਦ ਨਵੀਂ ਕਵਿਤਾ ਦਾ ਦੌਰ ਚੱਲ ਪਿਆ | ਅਗ੍ਯੇਯ ਨੇ ਦੂਜੇ ਤੇ ਤੀਜੇ ਸਪਰ ਵਿਚ ਸੱਤ-ਸੱਤ ਨਵੇਂ ਕਵੀਆਂ ਦੀਆਂ ਰਚਨਾਵਾਂ ਨੂੰ ਪੇਸ਼ ਕੀਤਾ ਜਿਹੜੇ ਸਮਾਜਵਾ ਵਿਚਾਰਧਾਰਾ ਤੋਂ ਵੱਖਰੇ ਹੋ ਕੇ ਜੀਵਨ ਤੇ ਜਗਤ ਦਾ ਚਿਣ ਵਿਅਕਤੀ-ਸੱਤ ਦੇ ਆਧਾਰ ਉੱਤੇ ਕਰਦੇ ਹਨ। ਅਗ੍ਯੇਯ ਦੀ ਆਪਣੀ ਕਵਿਤਾ ਬਾਰੇ ਮਤ ਭੇਦ ਹੋ ਸਕਦਾ ਹੈ, ਪਰ ਨਵੇਂ ਅੰਦੋਲਨ ਨੂੰ ਚਲਾਣ ਬਾਰੇ ਏਸ ਦੀ ਗੁੰਜਾਇਸ਼ ਘੱਟ ਹੈ: ਘੱਟ ਸੇਲ ਲਈ ਕਿ ਨਵੀਂ ਕਵਿਤਾ ਦਾ ਸਿਹਰਾ ਬਨਾਉਣ ਲਈ ਹੋਰ ਵੀ ਮੈਦਾਨ ਕੁਦ ਪਏ ਹਨ। ਇਹਨਾਂ ਨੂੰ ਕੁਝ ਹਾਰ ਪੈ ਰਹੇ ਹਨ, ਤੇ ਕਦੇ ਕਦੇ ਇਹ ਆ, ਵੀ ਆਪਣੇ-ਆਪ ਨੂੰ ਹਾਰ ਪਾ ਲੈਂਦੇ ਹਨ। ਇਹ ਵੱਖਰੀ ਗੱਲ ਹੈ ਕਿ ਹਾਰ ਛੇਤੀ ਹੀ ਮੁਰਝਾ ਜਾਂਦੇ ਹਨ।

ਇਹਨਾਂ ਬੇਕਾਰ ਝਗੜਿਆਂ ਵਿਚ ਪੈਣ ਦੀ ਥਾਂ ਏਸ ਵੇਲੇ ਅਗ੍ਯੇਯ ਦੀ ਹਿੰਦੀ ਕਵਿਤਾ ਨੂੰ ਦੇਣ ਦੀ, ਪਰਖ ਕਰਨੀ ਜ਼ਰੂਰੀ ਹੈ। ਅੱਜ ਤਕ ਅਗਯੋਯ ਦੀ ਕਵਿਤਾ ਦੇ ਜਿੰਨੇ ਸੰਗ੍ਰਹਿ ਛਪ ਚੁੱਕੇ ਹਨ, ਉਹਨਾਂ ਦੇ ਨਾਂ ਇਸ ਤਰ੍ਹਾਂ ਹਨ-ਭਗਨਦੂਤ (1933), ਚਿੰਤਾ (1942) ਇਤਲਯ (1946), ਹਰੀ ਘਾਸ ਪਰ ਕਸ਼ਣ ਭਰ (1949), ਬਾਵਰਾ ਅਹੇਰੀ (1954), ਇੰਧਨੁ ਰੌਂਦੇ ਹੂਏ ਯੇ (1957), ਅਰੀਓ

70