________________
੩. ਆਤੇਮ ਸਿਮਰਨ ਹਉਂ' ਦਾ ਇਕ ਵਿਸਤਾਰ ਤਾਂ 'ਅਸੀਂ' ਵਲ ਹੈ, ਜਿਸ ਦਾ ਪਰਿਣਾਮ ਉਸ ਦੀ ਨਕਾਰਤਾ ਹੁੰਦਾ ਅਸਾਂ ਵਿਚਾਰਿਆ ਹੈ । ਇਸ ਦਾ ਦੂਜਾ ਵਿਸਤਾਰ ‘ਮੇਰਾ' ਵਲ ਹੁੰਦਾ ਹੈ। ਸੁਭਾਵਕ ਹੈ, ਕਿ ਹਉਮੈ ਪ੍ਰਸ਼ਨ ਉਠਾਏ, ਮੇਰਾ ਕੀ ਹੈ ?'। ਤਦ ਇਹ ਸੋਚ ਲੈਦੀ ਹੈ, ਇਹ ਸਰੀਰ ਮੇਰਾ ਹੈ, ਮਨ ਮੇਰਾ ਹੈ, ਧਨ ਸੰਪਤੀ ਮੇਰੀ ਹੈ, ਕੁਟੰਬ ਮੇਰਾ ਹੈ, ਜ਼ਿੰਦਗੀ ਮੇਰੀ ਹੈ,......ਇਤਿਆਦਿ । ਪਰ ਜਦ ਬਿਬੇਕ ਨਾਲ ਵਿਚਾਰਦੀ ਹੈ ਤਾਂ ਜਾਣੂ ਹੁੰਦੀ ਹੈ ਕਿ ਸਰੀਰ ਨਾਸ਼ਵਾਨ ਹੈ (45), ਮਨ ਚਲਾਏਮਾਨ ਹੈ (46), ਧਨ ਸੰਪਤਿ ਨਾਲ ਨਹੀਂ ਜਾਣੀ (47), ਸਾਕ ਸਾਰੇ ਸੁਖ ਦੇ ਸੰਬੰਧ ਹਨ (48), ਸੰਸਾਰ ਸਾਰਾ ਮਿਥਿਆ ਹੈ, ਝੂਠੇ ਮੋਹ, ਤ੍ਰਿਸ਼ਨਾ ਦੀ ਅੱਗ ਤੇ ਸ਼ੋਕ ਦਾ ਸਮੁੰਦਰ ਹੈ (49), ਨਿਰਾ ਸੁਪਨਾ ਹੈ (50), ਜ਼ਿੰਦਗੀ ਵਹਿੰਦੀ ਜਾਂਦੀ ਕਤਾ ਨਹੀਂ ਲਗਦੀ (5 ) । ਤਦ "ਮੇਰਾ ਕੀ ਹੈ ?" ਦਾ ਪ੍ਰਸ਼ਨ ਮੇਰਾ ਹੈ ਕੀ ? ਵਿਚ ਬਦਲ ਜਾਂਦਾ ਹੈ । ਮੇਰਾ ਮੁਝ ਮਹਿ ਕਿਛੁ ਨਹੀਂ* ਵਾਲਾ ਨਿਮਤਾ ਦਾ ਪ੍ਰਵੇਸ਼ ਹੁੰਦਾ ਹੈ । ਜੇ ਇਹ ਸਾਰਾ ਕੁਝ ਮੇਰਾ ਨਹੀਂ ਤਾਂ ਕਿਸਦਾ ਹੈ ? ਇਸ ਸਾਰੇ ਕੁਝ ਦਾ ਮਾਲਕ ਤਾਂ ਕੋਈ ਨਿੱਤ ਅਸਤਿਤਵ, ਕਈ ਆਦਿ ਸਚ, ਜੁਗਾਦਿ ਸਚ, ਹੈ ਭੀ ਸਚ, ਹੋਸੀ ਭੀ ਸਚ ਹੀ ਹੋ ਸਕਦਾ ਹੈ -- ਓਹੀ ਜੋ ਇਸ ਸਾਰੇ ਕੁਝ ਦਾ ‘ਕਰਤਾ ਪੁਰਖ ਹੈ। ਇਸ ਵਿਚਾਰ ਨਾਲ “ਮੇਰਾ ਮੁਝ ਮਹਿ ਕਛੁ ਨਹੀਂ ਦਾ ਅਨੁਭਵ ਵਿਗਸ ਕੇ ਜੋ ਕਿਛੁ ਹੈ ਸੋ ਤੇਰਾ' ਦਾ ਅਨੁਭਵ ਹੋ ਨਿਬੜਦਾ ਹੈ । ਇਸ ਅਨਭਵ ਦੇ ਵਿਰਾਸ ਦਾ ਅਗਲਾ ਪੜਾ ਹੈ : “ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ?* ਇਹ ਆਤਮ ਸਮਰਪਨ ਦਾ ਅਵਸਥਾ ਹੈ । ਇਉਂ ਆਪਣੇ ਆਪ ਦਾ ਖੁਰਾ ਲਭਦੀ ਹਉਮੈਂ ਆਪਣੇ ਆਪ ਦਾ ਸਮਰਥਨ ਕਰ ਬੈਠਦੀ ਹੈ । ਇਹ ਆਤਮ ਸਮਰਪਨ, ਵਾਹਿਗੁਰੂ ਦੀ ਰਜ਼ਾ ਵਿਚ ਰਾਜ਼ੀ ਰਹਿਣ ਦਾ ਉਸ ਦੇ ਭਾਣੇ ਨੂੰ ਮਿੱਠਾ ਕਰ ਕੇ ਮੰਨਣ ਦਾ, ਉਸ ਦੇ ਹੁਕਮ ਵਿਚ ਚਲਣ ਦਾ ਰੂਪ ਧਾਰਨ ਕਰ ਲੈਂਦਾ ਹੈ । ਜਦ ਹੁਕਮ ਬੁਝਿਆਂ ਜਾਂਦਾ ਹੈ ਤਾਂ ਹਉਮੈ ਬੁਝ ਜਾਂਦੀ ਹੈ : ਨਾਨਕ ਹੁਕਮੈ ਜੇ ਬੁਝੈ ਤ ਹਉ ਕਹੈ ਨ ਕੋਇ । ੪. ਭੈ ਤੋਂ ਨਿਰਭਉ -ਜਪੁ (੧/੧੦) ਭੈ, ਹਉਮੈ ਦੀ ਭਾਵੀ ਅੰਦਰ ਹੀ ਸ਼ਾਮਲ ਹੈ । ਹਉਮੈਂ ਪਹਿਲਾਂ ਸਾਨੂੰ ਸਮਸਰ ਦਾ ਨਿਖੇੜਦੀ ਹੈ, ਫਿਰ ਆਪਣੀ ਨਵੇਕਲੀ ਹੋਂਦ ਨੂੰ ਜੋਖਮ ਭਰੇ ਸੰਸਾਰ ਵਿੱਚ ਘਰਾਂ ਖਿਅਤ ਪ੍ਰਤੀਤ ਕਰਨ ਲਗਦੀ ਹੈ । ਇਉਂ ਖ਼ਤਰੇ ਤੇ ਡਰ ਦੇ ਭਾਵ ਇਸ ਦੀ ਬੁਨੀਆਂਦਾ ਖ਼ਸਲਤ ਵਿਚ ਸ਼ਾਮਲ ਹੋ ਜਾਂਦੇ ਹਨ । ਇਸੇ ਲਈ ਇਹ ਨਿਰੰਤਰ ਆਪਣੀ ਸੁਰੀ
- ਸਲੋਕ ਕਬੀਰ ਜੀ (੧੩੭੫/੯) + ਜਪੁ ਮ: ੧ (੧੪)
40