ਪੰਨਾ:Alochana Magazine October 1960.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਾਕਿਰ ·ਪੁਰਸ਼ਾਰਥੀ ਲੋਕ-ਸੰਸਕ੍ਰਿਤੀ ਦੀ ਸਮਸਿਆ | ਪਿਛਲੇ ਦਸ ਕੁ ਸਾਲਾਂ ਤੋਂ ਸਾਡੀਆਂ ਸਾਹਿਤਕ ਪਤ੍ਰਿਕਾਵਾਂ ਵਿਚ ਜੋ ਜੋ ਲੱਖ ਛਪ ਰਹੇ ਹਨ, ਉਨ੍ਹਾਂ 'ਚੋਂ ਹੁਣ ਇਕ ਵੱਡੀ ਸੰਖਿਆ ਲੋਕ-ਸਾਹਿਤ, ਲੋਕ-ਕਲਾ ਅਰ ਲੋਕ-ਸੰਸਕ੍ਰਿਤੀ ਸੰਬੰਧੀ ਲੇਖਾਂ ਦੀ ਹੁੰਦੀ ਹੈ । ਉਂਝ ਵੀ ਸਾਹਿਤ, ਕਲਾ ਅਰ ਸੰਸਕ੍ਰਿਤੀ ਦੇ ਖੇਤਰ ਵਿਚ 'ਲੋਕ' ਸ਼ਬਦ ਦਾ ਪ੍ਰਯੋਗ ਅੱਜ ਕਲ ਕੁਝ ਵਧੇਰੇ ਹੀ ਹੋ ਰਹਿਆ ਹੈ । ਜਿਸ ਨੂੰ ਵੇਖ ਕੇ ਜਾਪਦਾ ਹੈ ਜਿਵੇਂ ਇਹ ਸ਼ਬਦ ਕਿਸੇ ਇਕ ਤਹਿਰੀਕ ਜਾਂ ਅੰਦੋਲਨ ਦਾ ਪ੍ਰਤੀਕ ਹੈ । ਨਵੇਂ ਸਾਹਿਤਕਾਰ ਤਾਂ ਖੈਰ, ਅਜ ਦੀਆਂ ਰਾਜਨੀਤਕ ਪਰਿਸਥਿਤੀਆਂ 'ਚ ਜੰਮੇ ਪਲੇ ਹੋਣ ਕਰਕੇ ਅਰ ਨਵੀਆਂ ਪ੍ਰਗਤੀਵਾਦੀ ਲੀਹਾਂ ਦੇ ਅਨੁਯਾਈ ਹੁੰਦੇ ਹੋਏ, ਆਪਣੇ ਆਪ ਨੂੰ ਲੋਕ-ਕਵੀ ਜਾਂ ਲੋਕ-ਸਾਹਿਤਕਾਰ ਅਖਵਾਂਣਾ ਹੀ ਚਾਹੁੰਦੇ ਹਨ ਸਗੋਂ ਪਰਿਸਥਿਤੀ ਇਹ ਹੈ ਕਿ ' ਕੁਝ ਪੁਰਾਣੇ ਹੁੰਦੇ ਹੋਏ, ਵਡੇਰੇ ਸਾਹਿਤਕਾਰ ਵੀ ਆਪਣੇ ਨਾਮ ਨਾਲ 'ਲੋਕ' ਸ਼ਬਦ ਜੋੜਨ ਵਿਚ ਫ਼ਖ਼ਰ ਮਹਿਸੂਸ ਕਰਦੇ ਹਨ | ਅਜ ਦੇ ਸਾਹਿਤਕਾਰਾਂ ਦੀ ਵੱਡੀ ਸੰਖਿਆ ਆਪਣੇ ਸਾਹਿਤ ਵਿਚ ਅਜੇਹੇ ਤੱਤਵ ਲਿਆਉਣ ਦੀ ਹਰ ਤਰ੍ਹਾਂ ਨਾਲ ਕੋਸ਼ਿਸ਼ ਕਰਦੇ ਹਨ | ਭਾਵੇਂ ਉਨਾਂ ਨਾਲ ਰਚਨਾ ਵਿਚ ਸੁੰਦਰਤਾ ਅਰ ਪ੍ਰਭਾਵ ’ਚ ਵਾਧਾ ਹੋਵੇ ਜਾਂ ਰਚਨਾ ਸੀਮਿਤ ਹੋ ਜਾਏ, ਪਰ ਲੋਕ ਅੰਦੋਲਨ ਦੀ ਰੁਚੀ ਵਧੇਰੇ ਪ੍ਰਬਲ ਰੂਪ 'ਚ ਸਾਹਿਤਕਾਰਾਂ ਅੰਦਰ ਵਧ ਰਹੀ ਹੈ । ਸਾਹਿਤਕ ਖੇਤਰ ਤੋਂ ਛੁੱਟ, ਸਾਮਾਜਿਕ ਖੇਤਰ ਵਿਚ ਵੀ, ਆਮ ਤੌਰ ਹੋ ਕਲਚਰਲ ਸਮਾਗਮਾਂ ਤੇ ਜਾਂ ਕਿਸੇ ਵੀ ਤਰ੍ਹਾਂ ਦੇ ਸਮੇਲਨ ਅੰਦਰ, ਉਨਾਂ ਦੇ ਦੇ ਵਿਸ਼ੇ ਨੂੰ ਕੁਝ ਸਖਲੜਾ ਤੇ ਦਿਲਚਸਪ ਬਣਾਉਣ ਲਈ ਲੋਕ-ਗੀਤ ਅਤੇ ਨਾਚਾਂ ਦਾ ਪ੍ਰੋਗਰਾਮ ਵੀ ਨਾਲ ਹੀ ਰਖਿਆ ਜਾ ਰਹਿਆ ਹੈ । ਕਵੀ ਦਰਬਾਰਾਂ ' ਅਰ ਰੇਡੀਓ ਤੇ ਵੀ ਲੋਕ-ਗੀਤ ਜਾਂ ਲੋਕ-ਕਵੀਆਂ ਦੀ ਰਚਨਾਵਾਂ ਵਧੇਰੇ ' ਨਾਲ ਸੁਣੀਆਂ ਜਾਂਦੀਆਂ ਹਨ । ਵਿਸ਼ਿਸ਼ਟ ਸਾਹਿਤਕ ਪਤ੍ਰਿਕਾਵਾਂ ਵਿਚ ਵੀ ਈ ਰੂਪ ਵਿਚ ਹਮੇਸ਼ਾਂ ਹੀ ਇਕ ਅੱਧਾ ਲੇਖ ਜ਼ਰੂਰ ਹੀ ਹਰ ਮਹੀਨੇ ਲੋਕਹੁੰਦਾ ਹੈ । ਇਸ ਦਾ ਸਿੱਟਾ ਇਹ ਵੇਖਣ 'ਚ ਆਇਆ ਹੈ ਕਿ ਇਕ ੧-ਰੀਤ ਆਪਣੀ ਹਦ ਟੱਪ ਕੇ ਦੂਜੇ ਖੇਤਰ ਵਿਚ ਵੀ ਗਾਏ ਜਾਣ ਲਗ ਸੁਆਦ ਨਾਲ ਸੁਣਾ ਹੁਣ ਸਖਾਈ ਰੂਪ ਵੀ ਸਾਹਿਤ ਤੇ ਹੁੰਦਾ ਹੈ । ਖੇਤਰ ਦੇ ਲੋਕ-ਗੀਤ ' ਡ