ਪੰਨਾ:Alochana Magazine October 1960.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

‘ਕਰਤਾ’ ਦੇ ਨਾਲ ‘ਦਾਤਾ’ ਦਾ ਪਦ ਕਿਉਂ ਜੁੜ ਗਇਆ ? ‘ਭੂਪਵਾਦੀ ਸਮਾਜ ਵਿਚ ਇਕ ਮੁੱਖ ਰੂਪੀ ਵੰਡ ‘ਰਾਜਾ’ ਤੇ ‘ਪਰਜਾ’ ਦੀ ਹੈ | ਪਰਜਾ ਸ਼ਬਦ ਦੇ ਦੋ ਅਰਥ ਹਨ : (੧) ਸ੍ਰਿਸ਼ਟੀ ਤੇ ੨) ਜਨਤਾ, ਜਿਸ ਉਤੇ ਰਾਜਾ ਰਾਜ ਕਰਦਾ ਹੈ । ਇਸ ਵੰਡ ਅਨੁਸਾਰ ‘ਰਾਜਾ’ ਕਰਤਾਰੀ ਸ਼ਕਤੀ ਦਾ ਇਕ ਰੂਪ ਹੈ । ਪਰ ਉਹ ਦ੍ਰਿਸ਼ਟ ਸੰਸਾਰ ਵਿਚ ਕਰਤਾਰ ਨਹੀਂ, ਦਾਤਾਰ ਅਖਵਾ ਸਕਦਾ ਹੈ । ਪਰਜਾ ਨੂੰ ਜੋ ਪਦਾਰਥਕ ਸਾਮਗਰੀ ਪ੍ਰਾਪਤ ਹੁੰਦੀ ਹੈ, ਰਾਜਾ ਦੀ ਦਾਤ ਹੈ । ਰਾਜਾ ਇਕੱਲਾ ਪਰਜਾ ਤੋਂ ਵੱਧ ਹੈ, ਜਿਵੇਂ ਕਰਤਾਰ ਇਕਲਾ ‘ਦੁਯੀ ਕੁਦਰਤਿ’ ਤੋਂ ਵਧ ਹੈ । ਤੇ ਰਾਜਾ ਹੀ ਪਰਜਾ ਦਾ ਦਾਤਾਰ ਹੈ, ਕਿਉਂਕਿ ਭੂਪਵਾਦੀ ਸਮਾਜ ਵਿਚ ਸਾਮਗਰੀ ਰਾਜਾ ਦੀ ਸੰਪਤੀ ਹੈ । ਮੈਂ ਲੰਮੀ ਟੂਕ ਇਸ ਵਾਸਤੇ ਲਈ ਹੈ ਕਿ ਪਾਠਕਾਂ ਨੂੰ ਸਪੱਸ਼ਟ ਹੋ ਜਾਵੇ ਕਿ ਗੁਰੂ ਨਾਨਕ ਜੀ ਨੂੰ ਜੋ ਸੰਕਲਪ ਅਰੋਪਣ ਕੀਤੇ ਜਾਂਦੇ ਹਨ, ਉਹ ਵਾਸਤਵ ਵਿਚ ਠੀਕ ਨਹੀਂ। ਇਹ ਸ੍ਰੀ ਸੰਤ ਸਿੰਘ ਆਪਣੇ ਖਿਆਲਾਂ ਦਾ ਪਰ ਤੋਂ ਸਭ ਥਾਂ ਵੇਖ ਰਹਿਆ ਹੈ । ਕੀ ਗੁਰੂ ਨਾਨਕ ਦੇਵ ਜੀ ਨੇ ਕਿਤੇ ਰਾਜਾ ਨੂੰ ਕਰਤਾਰੀ ਸ਼ਕਤੀ ਦਾ ਰੂਪ ਆਖਿਆ ਹੈ ? ਕੋਈ ਇਕ ਤੁਕ ਮਹਾਰਾਜ ਜੀ ਦੀ ਸ੍ਰੀ ਸੰਤ ਸਿੰਘ ਪੇਸ਼ ਕਰੇ । ਇਸ ਦੇ ਉਲਟ “ਕਲਿ ਕਾਤੀ ਰਾਜੇ ਕਸਾਈਂ” ਤੇ “ਰਾਜੇ ਸੀਹ ਮੁਦਕਮ ਕੁਤੇ ਆਖ ਕੇ ਰਾਜਿਆਂ ਨੂੰ ਨਿੰਦਿਆ ਹੈ । ਜੇ ਰਾਜਿਆਂ ਨੂੰ ਕਰਤਾਰ ਰੂਪ ਸਮਝਦੇ ਤਾਂ ਏਹੋ ਜੇਹੇ ਸ਼ਬਦ ਕਦੀ ਨਾ ਵਰਤਦੇ । ਕਰਤਾਰ ਲਈ ਉਨ੍ਹਾਂ ਕਦੀ ਇਹ ਸ਼ਬਦ ਨਹੀਂ ਵਰਤੇ । ਫਿਰ ਕਰਤਾਰੀ ਰੂਪ ਲਈ ਕਿਸ ਤਰ੍ਹਾਂ ਇਹ ਕਰੜੇ ਸ਼ਬਦ ਵਰਤ ਸਕਦੇ ਸਨ ? ਉਹ ਗੁਰਮੁਖਾਂ ਅਤੇ ਸੰਤਾਂ ਨੂੰ ਕਰਤਾਰ ਦਾ ਰੂਪ ਕਹਿੰਦੇ ਸਨ ਅਤੇ ਉਨ੍ਹਾਂ ਦੀ ਕਦੀ ਨਿੰਦਿਆ ਨਹੀਂ ਕੀਤੀ । ਬਾਬਰ ਨੂੰ ਕਰਤਾਰ ਦਾ ਰੂਪ ਨਹੀਂ ‘ਜਮ ਦਾ ਰੂਪ’ ਆਖਿਆ ਹੈ । ਗੁਰੂ ਜੀ ਤਾਂ ਰਾਜਾ ਤੇ ਪਰਜਾ ਦੇ ਸੰਬੰਧ ਨੂੰ ਕੂੜਾ ਦਸਦੇ ਹਨ । ਮਨਖ ਦੀ ਟੇਕ ਬਿਰਥੀ ਦਸਦੇ ਤੇ ਭਗਵਾਨ ਨੂੰ ਹੀ ਦਾਤਾ ਕਹਿੰਦੇ ਹਨ । ਇਹ ਗੁਣ ਜੋ ਨਿਰੰਕਾਰ ਦੇ ਉਨ੍ਹਾਂ ਦੱਸੇ ਹਨ, ਇਹ ਭੂਪਵਾਦੀ ਸਮਾਜ ਦੀ ਸੀਮਾਂ ਦੇ ਅਸਰ ਹੇਠਾਂ ਨਹੀਂ ਦਸੇ । ਵਾਸਤਵ ਵਿਚ ਹੀ ਉਹ ਅਨੁਭਵ ਕਰ ਰਹੇ ਸਨ ਕਿ ‘ਕਰਤਾ ਹੀ 'ਦਾਤਾ` ਹੈ । ਸੰਤ ਸਿੰਘ ਜੀ ! ਚੰਗਾ ਹੁੰਦਾ ਜਿਸ ਪਾਸੇ ਦਾ ਤੁਹਾਨੂੰ ਤਜਰਬਾ ਨਹੀਂ ਉਸ ਤੇ ਟੀਕਾ ਟਿਪਣੀ ਕਰਨ ਲਈ ਤੁਸੀਂ ਕਲਮ ਨਾ ਚੁਕਦੇ ! ਅਗੇ ਆਪ ਮੰਨਦੇ ਹਨ-- ਉਹ (ਅਰਥਾਤ ਗੁਰੂ ਨਾਨਕ ਦੇਵ ਜੀ) ਉਸ ਭੂਪਵਾਦੀ ਸੀਮਾਂ ਨੂੰ ਜਿਸ ਦੇ ਅੰਦਰ ਰਾਜਾ ਤੇ ਕਰਤਾਰ ਇਕ ਰੂਪ ਹਨ, ਤੋੜ ਦੇਂਦਾ ਹੈ ਤੇ ਉਸ ਦੇ ਚਿੰਤਨ ਦੀ ਸ਼ਬਵਾਦਲੀ ਦੇ ਸਾਧਾਰਨ ਵਿਧੀ ਭੂਪਵਾਦੀ ਹੁੰਦੇ ਹੋਏ ਵੀ ਉਸ ਦੀ ਬਾਣੀ ਦਾ ਵਾਸਤਵਿਕ ਅਰਥ ਭੂਪਵਾਦੀ ਸੀਮਾਂ ਨੂੰ ਤੋੜਨ ਵਾਲਾ ਹੈ ।” c