ਪੰਨਾ:Alochana Magazine October 1964.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

we ‘ਸਤ ਦਿਨ ਸਵਰਗ ਵਿਚ ਭਾਵੇਂ ਵਿਸ਼ੇ ਵਸਤੂ ਵਲੋਂ ਕੋਈ ਨਵੀਨਤਾਂ ਨ ਰਖਦੀ ਪਰ ਦੁੱਗਲ ਦੇ ਕਹਾਣੀ ਕਹਿਣ ਦੇ ਢੰਗ ਨੇ ਇਸ ਵਿਚ ਜਾਨ ਪਾ ਦਿਤੀ ਹੈ ਤੇਜੀ ਦੀ ਮਾਨਸਕ ਅਵਸਥਾ ਨੂੰ ਬੜੇ ਕਲਾਮਈ ਢੰਗ ਨਾਲ ਬਿਆਨਿਆ ਹੈ ਅਤੇ ਵਿਚ ਇਹ ਖ਼ਿਆਲ ਕਿ ਸ਼ਾਇਦ ਹੁਣ ਉਹ ਨਾ ਹੀ ਆਵੇ, ਕਹਾਣੀ ਨੂੰ ਮਨੋਵਿਗਿਆ ਸਚਾਈ ਬਣਾ ਦਿੰਦਾ ਹੈ । ਔਰਤ ਜ਼ਾਤ ਵਿਚ ਦੁੱਗਲ ਨੇ ਜਿਸ ਕਲਾਪੂਰਤ ਢੰਗ ਨਾਲ ਇਕ ਇਸਤਰੀ ਦੇ ਆਚ ਨੂੰ ਕਾਨੀ-ਬੰਦ ਕੀਤਾ ਹੈ, ਆਪਣੀ ਹੀ ਤਰ੍ਹਾਂ ਦੀ ਇਕ ਮਿਸਾਲ ਹੈ । ਸ਼ਕੀਲ ਦੇ ਪਾ ਉਸਾਰਨ ਤੇ ਕਹਾਣੀਕਾਰ ਨੇ ਜਿਤਨਾ ਤਰੱਦਦ ਕੀਤਾ ਹੈ ਉਥੇ ਬੇਗਮ ਸ਼ਕਲ ਦਾ ਸ਼ਕ ਨਾਲ ਕੀਤਾ ਸਮਝੌਤਾ ਅਤੇ ਉਸ ਦੀ ਸਾਰੀ ਜ਼ਿੰਦਗੀ ਦੀ ਹਕੀਕਤ ਦੇ ਹੀ ਵਾਕਾਂ ਕਿ ਸਾਹਮਣੇ ਲੈ ਆਂਦੀ ਹੈ । ਅਜਿਹੇ ਘਰ ਵਿਚ ਕਹਾਣੀਕਾਰ ਨੂੰ ਬਦਬੂ ਆਉਂਦੀ ਹੈ ; ਇਕ ਔਰਤ ਆਰਥਿਕ ਹਿਤਾਂ ਲਈ ਸ਼ਕਲ ਵਰਗੇ ਬੰਦੇ ਨਾਲ ਜੀਵਣ ਬਿਤਾ ਰਹੀ ਹੈ । ਚਾਨਣ ਦੇ ਉਹਲੇ ਕਿਉਂ ਖੜੀ' ਵਿਚ ਖੁਸ਼ੀ ਦੀ ਸਿਖਰ ਤੇ ਗ਼ਮ ਦਾ ਪਹਾੜ ਨੂੰ ਪੈਂਦਾ ਹੈ । ਕੁਝ ਗੁਰਬਖਸ਼ ਸਿੰਘ ਵਾਲੀ ਧੁਨੀ ਸੁਣਾਈ ਦਿੰਦੀ ਹੈ । ਪਰ ਦੁੱਗਲ ਜਿਸ ਢੰਗ ਨਾਲ ਵਾਤਾਵਰਣ ਦੀ ਉਸਾਰੀ ਕੀਤੀ ਹੈ, ਉਹ ਉਸ ਦੀ ਸ਼ੈਲੀ ਦੀ ਤੇ ਹੈ । ਗੀਤਾਂ ਰਾਹੀਂ ਵਾਤਾਵਰਣ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਹੈ । •ਇਕੱਲੀ' ਰੂਪਕ ਪੱਖ ਤੋਂ ਇਕ ਉਤਮ ਦਰਜੇ ਦੀ ਕ੍ਰਿਤ ਕਹੀ ਜਾ ਸਕਦੀ ਹੈ ਅ ਸ਼ਾਇਦ ਸਾਰੇ ਪੰਜਾਬੀ ਸਾਹਿਤ ਵਿਚ ਆਪਣੀ ਤਰ੍ਹਾਂ ਦੀ ਕੋਈ ਇਕ ਹੀ ਕਹਾਣੀ ਹੈ । ਇਸਤਰੀ ਪਾਤਰਾਂ ਵਾਂਙ ਬੱਚਿਆਂ ਦੇ ਮਨ ਤੇ ਪਕੜ ਵੀ ਦੁੱਗਲ ਦੀ ਬੜੀ ਡੂੰ ਤੇ ਪਕੇਰੀ ਹੈ । ਬੱਚੇ ਦੀ ਭੋਲੀ ਭਾਲੀ ਦੁਨੀਆ ਨੂੰ ਜਿਸ ਢੰਗ ਨਾਲ ਦੁੱਗਲ ਬਿਆਨ ਹੈ ਸ਼ਾਇਦ ਹੀ ਪੰਜਾਬੀ ਦਾ ਕੋਈ ਹੋਰ ਲਿਖਾਰੀ ਇੰਝ ਕਰ ਸਕਿਆ ਹੋਵ । ਗਨੀ ' ਬਾਪੁ' ਵਿਚ ਇਕ ਹੀ ਬਾਤ ਵਿਚ ਇਕ ਬੱਚੇ ਤੇ ਪਏ ਪ੍ਰਭਾਵਾਂ ਅਤੇ ਉਨਾਂ ਦੇ ਪ੍ਰਤੀਕਰ ਨੂੰ ਦੁੱਗਲ ਬੜੇ ਕਲਾਮਈ ਢੰਗ ਨਾਲ ਬਿਆਨ ਕਰ ਗਇਆ ਹੈ । ਗੋਨੀ ਨੂੰ ਆਪ ਮਾਂ ਨਾਲ ਅੰਤਾਂ ਦੀ ਮੁਹੱਬਤ ਹੈ, ਉਹ ਉਸ ਨੂੰ ਇੰਨੀ ਮਾਰ ਪੈਂਦੀ ਨਹੀਂ ਵੇਖ ਸਕਦਾ ਇਕ ਤੋਂ ਪਿਛੋਂ ਜਦੋਂ ਦੂਜਾ ਪਿਓ ਵੀ ਉਸ ਦੀ ਮਾਂ ਨੂੰ ਮਾਰਦਾ ਹੈ ਤਾਂ ਉਹ ਬੜੇ ਭੋ। ਭਾਲੇ ਢੰਗ ਨਾਲ ਮਾਂ ਨੂੰ ਪੁੱਛਦਾ ਹੈ 'ਝਾਈ ਇਹ ਪਿਓ ਕਦੋਂ ਮਰੇਗਾ ? ਇੰਝ ਹੀ ਰਾਜੀ ਨਾਮੀ ਕਹਾਣੀ ਵਿਚ ਉਹ ਤੇਲ-ਤੁਪਕੇ ਵਾਂਝ ਬੱਚਿਆਂ ਦੇ ਦੁਨੀਆਂ ਨੂੰ ਬੜੇ ਕਲਾਪੂਰਤ ਢੰਗ ਨਾਲ ਚਿਤਰ ਸਕਿਆ ਹੈ । ਔਰਤ ਤੇ ਇੰਤਜ਼ਾਰ ਵਿਚ ਦੋ ਹੀ ਘਟਨਾਵਾਂ ਨਾਲ ਦੁੱਗਲ ਨੇ ਆਪਣਾ ਬਸਿਸ ਸਾਬਿਤ ਕਰ ਦਿਤਾ ਹੈ। ਹਬੀਬ ਜਾਨ ਦੁੱਗਲ ਨੇ ਇਸਤਰੀ ਦੀ ਅਸਲ ਭੁੱਖ ਨੂੰ ਉਜਾਗਰ ਕੀਤਾ ਹੈ ਅਤੇ ਉ ਭੁਖ ਹੈ--ਪਿਆਰ ਦੀ ! so