ਪੰਨਾ:Book of Genesis in Punjabi.pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੬੬

ਉਤਪੱਤ

[੪੯ਪਰਬ

ਤਦਬੀਰ ਅੰਨਿਆਉ ਦੇ ਹਥਿਆਰ ਹਨ।ਹੇ ਮੇਰੀ ਜਿੰਦ, ਤਿਨਾਂ ਦੀ ਸਭਾ ਵਿਚ ਨਾ ਆਉ, ਅਤੇ ਹੇ ਮੇਰੇ ਮਨ,ਤਿਨਾਂ ਦੀ ਗੋਸਟ ਵਿਚ ਨਿੱਜ ਮਿਲ; ਕਿੰਉ ਜੋ ਓਹ ਆਪਣੇ ਕਰੋਧ ਵਿਚ ਆਕੇ ਮਨੁਖ ਨੂੰ ਮਾਰ ਸਿੱਟਿਆ ਹੈ, ਅਤੇ ਆਪਣੀ ਮਸਤੀ ਨਾਲ ਕੰਧ ਢਾਹ ਦਿੱਤੀ ਹੈ।ਉਨਾਂ ਦਾ ਕਰੋਧ ਸਰਾਪਿਆ ਜਾਵੇ, ਜੋ ਪੀੜਦਾਇਕ ਹੈ, ਅਤੇ ਤਿਨਾਂ ਦਾ ਕਹਿਰ ਬੀ, ਕਿੰਉ ਜੋ ਕਠਣ ਹੈ।ਮੈਂ ਤਿਨਾਂ ਨੂੰ ਯਾਕੂਬ ਵਿਚ ਨਿਆਰਾ ਕਰਾਂਗਾ, ਅਤੇ ਤਿਨਾਂ ਨੂੰ ਇਸਰਾਏਲ ਵਿਚ ਤਿਤਰਬਿਤਰ ਕਰ ਦਿਆਂਗਾ।

ਹੇ ਯੁਹੂਦਾ ਤੂੰ ਉਹ ਹੈਂ, ਕਿ ਜਿਹ ਦੀ ਮਹਿਮਾ ਤੇਰੇ ਭਰਾਉ ਕਰਨਗੇ, ਅਤੇ ਤੇਰਾ ਹੱਥ ਤੇਰੇ ਵੈਰੀਆਂ ਦੇ ਗਲੇ ਵਿਚ ਹੋਵੇਗਾ, ਤੇਰੇ ਪਿਤਾ ਦੇ ਪੁੱਤ ਤੈ ਨੂੰ ਮੱਥਾ ਟੇਕਣਗੇ।ਯੁਹੂਦਾ ਦਾ ਸੀਂਹ ਦਾ ਬੱਚਾ ਹੈ; ਹੇ ਮੇਰੇ ਪੁੱਤ, ਤੂੰ ਸਕਾਰ ਤੇ ਉਠ ਤੁਰਿਆ ਹੈਂ; ਉਹ ਸੀਂਹ, ਅਰਥਾਤ ਵਡੇ ਸੀਂਹ ਵਰਗਾ ਝੁਕਦਾ ਅਤੇ ਬਹਿੰਦਾ ਹੈ; ਕੌਣ ਉਹ ਨੂੰ ਉਠਾਵੇਗਾ?ਜਦ ਤੀਕੁ ਸਿਲਾ ਨਾ ਆਵੇ, ਤਦ ਤੀਕੁ ਰਾਜ ਡਡਾ ਯੁਹੂਦਾ ਤੇ, ਅਤੇ ਸਰਾ ਦਾ ਬੰਧਣ ਬਣਾਉਣਹਾਰਾ ਉਹ ਦੇ ਪੈਰਾਂ ਵਿਚੋਂ ਨਿਆਰਾ ਨਾ ਹੋਗਾ; ਅਤੇ ਲੋਕ ਉਸ ਦੇ ਪਾਹ ਕਠੇ ਹੋਣਗੇ।ਉਹ ਆਪਣਾ ਗਧਾ ਦਾਖ ਦੀ ਬੇਲ ਨਾਲ, ਅਤੇ ਆਪਣੀ ਗਧੀ ਦਾ ਬੱਚਾ ਚੰਗੇ ਦਾਖ ਦੇ ਬੂਟੇ ਨਾਲ ਬੰਨੇਗਾ; ਉਹ ਆਪਣਾ ਬਸਤਰ ਮਧ ਵਿਖੇ, ਅਤੇ ਆਪਣੇ ਕੱਪੜੇ ਦਾਖ ਦੇ ਰੱਤ ਵਿਚ ਧੋਵੇਗਾ; ਉਹ ਦੇ ਨੇਤ੍ਰ ਮਧ ਨਾਲ ਲਾਲ ਹੋਣਗੇ, ਅਤੇ ਉਹ ਦੇ ਦੰਦ ਦੁਧ ਨਾਲ ਬੱਗੇ ਹੋਣਗੇ।

ਜਬੁਲੂਨ ਸਮੁਦਰ ਦੇ ਕੰਢੇ ਉੱਤੇ ਰਹੇਗਾ; ਅਤੇ ਜਹਾਜਾਂ ਦਾ ਬੰਦਰ ਹੋਵੇਗਾ; ਅਤੇ ਤਿਸ ਦਾ ਬੰਨਾ ਸੈਦਾ ਤੀਕੁ ਉਪੜੇਗਾ।